ਵਿਆਹ ਸਮਾਗਮ ਦੌਰਾਨ ਆਏ 3 ਨੌਜਵਾਨਾਂ ਦੀ ਮੋਤ, ਸੋਗ ਵਿੱਚ ਬਦਲਿਆ ਖੁਸ਼ੀ ਦਾ ਮਾਹੌਲ

ਕਦੇ ਕਦੇ ਇਨਸਾਨ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ। ਜਿਸ ਦਾ ਕੋਈ ਚਿੱਤ ਚੇਤਾ ਵੀ ਨਹੀਂ ਹੁੰਦਾ। ਕਈ ਵਾਰ ਇਨਸਾਨ ਖੁਦ ਤਾਂ ਸਹੀ ਵਾਹਨ ਚਲਾ ਰਿਹਾ ਹੁੰਦਾ ਹੈ ਪਰ ਸਾਹਮਣੇ ਤੋਂ ਆਉਂਦੇ ਵਾਹਨ ਨੂੰ ਬਚਾਉਂਦੇ ਹੋਏ ਆਪ ਹੀ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹਾ ਹਾਦਸਾ ਇਕ ਕਾਰ ਸਵਾਰ 3 ਵਿਅਕਤੀਆਂ ਨਾਲ ਵਾਪਰਿਆ। ਜੋ ਸਾਹਮਣੇ ਆ ਰਹੇ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਖੁਦ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ।

ਇਸੇ ਦੌਰਾਨ 3 ਦੀ ਜਾਨ ਚਲੀ ਗਈ। ਪਰਿਵਾਰਿਕ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਮਾਸੀ ਦਾ ਲੜਕਾ, ਜਵਾਈ ਅਤੇ ਦੋਹਤਾ ਜੋ ਉਨ੍ਹਾਂ ਕੋਲੋ ਬਟਾਲੇ ਵਿੱਖੇ ਕਿਸੇ ਪ੍ਰੋਗਰਾਮ ਵਿੱਚ ਆਏ ਸਨ। ਜਦੋਂ ਉਹ ਬਟਾਲੇ ਤੋਂ ਉੱਤਰਾਖੰਡ ਵਾਪਸ ਜਾ ਰਹੇ ਸੀ ਤਾਂ ਉਨ੍ਹਾਂ ਨਾਲ ਇੱਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਵਰਿੰਦਰਪ੍ਰੀਤ ਸਿੰਘ , ਜਿੰਦਰਪਾਲ ਸਿੰਘ ਅਤੇ ਗੁਰਤੇਜ ਸਿੰਘ ਦੀ ਜਾਨ ਚਲੀ ਗਈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਸੈਰੋਵਾਲ ਸੱਖੋਵਾਲ ਪੰਪ ਦੇ ਨਜ਼ਦੀਕ ਇੱਕ ਗੱਡੀ ਬਟਾਲਾ ਨੂੰ ਜਾ ਰਹੀ ਸੀ ਜੋ ਕਿ ਹਾਦਸਾ ਗ੍ਰਸਤ ਹੋ ਗਈ। ਜਦੋਂ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਉਹ ਤੁਰੰਤ ਹੀ ਘਟਨਾ ਸਥਾਨ ਉਤੇ ਪਹੁੰਚੇ। ਜਿੱਥੇ ਉਨ੍ਹਾਂ ਨੂੰ ਦੌਰਾਨੇ ਤਫਤੀਸ ਪਤਾ ਲੱਗਾ ਕਿ ਇੱਕ ਗੱਡੀ ਦੇ ਅੱਗੇ ਇਕ ਮੋਟਰਸਾਈਕਲ ਆ ਗਿਆ। ਮੋਟਰਸਾਈਕਲ ਨੂੰ ਬਚਾਉਂਦੇ-ਬਚਾਉਂਦੇ ਗੱਡੀ ਬੇ ਕਾ ਬੂ ਹੋ ਕੇ ਇਕ ਦਰਖਤ ਨਾਲ ਜਾ ਟਕਰਾਈ। ਜਿਸ ਕਾਰਨ ਵਿੱਚ ਬੈਠੇ 3 ਦੀ ਜਾਨ ਚਲੀ ਗਈ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਵਰਿੰਦਰਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਉਤਰਾਖੰਡ, ਜਿੰਦਰਪਾਲ ਸਿੰਘ ਪੁੱਤਰ ਲਾਲ ਸਿੰਘ ਵਾਸੀ ਉਤਰਾਖੰਡ ਅਤੇ ਗੁਰਤੇਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸੰਗਤਪੁਰ ਬਿਲਾਸਪੁਰ ਦੀ ਜਾਨ ਚਲੀ ਗਈ। ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *