ਇਸ ਥਾਣੇਦਾਰਨੀ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼, ਜੇ ਹੋਟਲ ਚ ਕੈਮਰਾ ਨਾ ਹੁੰਦਾ ਤਾਂ ਕਿਸੇ ਯਕੀਨ ਨਹੀਂ ਸੀ ਕਰਨਾ

ਕਈ ਸਰਕਾਰੀ ਅਧਿਕਾਰੀ ਮੋਟੀਆਂ ਤਨਖਾਹਾਂ ਹੋਣ ਦੇ ਬਾਵਜੂਦ ਵੀ ਰਿਸ਼ਵਤ ਦੀ ਰਕਮ ਤੇ ਨਜ਼ਰ ਰੱਖਦੇ ਹਨ। ਅਜਿਹੇ ਵਿਅਕਤੀ ਇਕ ਪਾਸੇ ਤਾਂ ਆਪਣੇ ਵਿਭਾਗ ਨਾਲ ਗ਼ਦਾਰੀ ਕਰਦੇ ਹਨ ਅਤੇ ਦੂਜੇ ਪਾਸੇ ਆਮ ਜਨਤਾ ਦੀਆਂ ਨਜ਼ਰਾਂ ਵਿੱਚ ਵੀ ਡਿੱਗਦੇ ਹਨ। ਰਾਜਸਥਾਨ ਦੇ ਜ਼ਿਲ੍ਹਾ ਸਿਰੋਹੀ ਦੇ ਥਾਣਾ ਬਰਲੂਟ ਮੁਖੀ ਅਤੇ 3 ਹੋਰ ਪੁਲਿਸ ਮੁਲਾਜ਼ਮ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸਸਪੈਂਡ ਕੀਤੇ ਗਏ ਹਨ। ਪੂਰਾ ਮਾਮਲਾ ਸੀ ਸੀ ਟੀ ਵੀ ਵਿੱਚ ਕੈਦ ਹੋ ਗਿਆ ਹੈ।

ਜਿਸ ਤੋਂ ਬਾਅਦ ਸੀਨੀਅਰ ਅਫ਼ਸਰ ਨੇ ਇਹ ਕਦਮ ਚੁੱਕਿਆ। ਮਿਲੀ ਜਾਣਕਾਰੀ ਮੁਤਾਬਕ ਥਾਣਾ ਬਰਲੂਟ ਦੀ ਪੁਲਿਸ ਨੇ 2 ਕੁਇੰਟਲ 10 ਕਿਲੋ ਅਮਲ ਪਦਾਰਥ ਸਮੇਤ ਵਿਅਕਤੀ ਕਾਬੂ ਕੀਤੇ ਸਨ। ਮਾਮਲਾ ਸੋਮਵਾਰ ਦੀ ਰਾਤ ਦਾ ਉੜ ਪਿੰਡ ਦੇ ਇਕ ਹੋਟਲ ਨੇੜੇ ਦਾ ਹੈ। ਪੁਲਿਸ ਨੇ 2 ਕੁਇੰਟਲ 10 ਕਿੱਲੋ ਅਮਲੀ ਪਦਾਰਥ ਸਮੇਤ ਬੰਦੇ ਫੜ ਲਏ। ਉਸ ਤੋਂ ਬਾਅਦ ਪੁਲਿਸ ਅਤੇ ਇਨ੍ਹਾਂ ਬੰਦਿਆਂ ਵਿਚਕਾਰ ਇਨ੍ਹਾਂ ਨੂੰ ਭੱਜਣ ਵਿੱਚ ਮਦਦ ਕਰਨ ਦੇ ਮੁੱਦੇ ਤੇ 10 ਲੱਖ ਰੁਪਏ ਵਿੱਚ ਸੌਦਾ ਹੋ ਗਿਆ।

ਇਹ ਸੌਦੇਬਾਜ਼ੀ ਥਾਣਾ ਮੁਖੀ ਦੇ ਇਕ ਖਾਸਮਖਾਸ ਸਿਪਾਹੀ ਨੇ ਕੀਤੀ, ਜੋ ਇਨ੍ਹਾਂ ਪੁਲਿਸ ਮੁਲਾਜ਼ਮਾਂ ਵਿੱਚ ਹੀ ਸ਼ਾਮਲ ਸੀ। ਇਹ ਸਾਰਾ ਮਾਮਲਾ ਹੋਟਲ ਦੇ ਸੀ ਸੀ ਟੀ ਵੀ ਵਿੱਚ ਕੈਦ ਹੁੰਦਾ ਰਿਹਾ। ਇਹ 10 ਲੱਖ ਰੁਪਏ ਦੀ ਰਕਮ ਜ਼ਿਲ੍ਹਾ ਜਲੌਰ ਦੇ ਇਕ ਸਰਪੰਚ ਰਾਹੀਂ ਪੁਲਿਸ ਤੱਕ ਪਹੁੰਚਾਈ ਗਈ। ਇਸ ਤੋਂ ਮਗਰੋਂ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਨੂੰ ਬੱਸ ਰਾਹੀਂ ਭੱਜਣ ਵਿੱੱਚ ਸਹਾਇਤਾ ਕੀਤੀ। ਇਨ੍ਹਾਂ ਵਿਅਕਤੀਆਂ ਤੋਂ ਜੋ 2 ਕੁਇੰਟਲ 10 ਕਿਲੋ ਅਮਲ ਪਦਾਰਥ ਫਡ਼ਿਆ ਗਿਆ ਸੀ,

ਉਹ ਵੀ ਪੁਲਿਸ ਨੇ 1 ਕੁਇੰਟਲ 41 ਕਿੱਲੋ ਹੀ ਦਿਖਾਇਆ ਹੈ। ਜਦੋਂ ਇਸ ਮਾਮਲੇ ਦੀ ਜਾਣਕਾਰੀ ਐੱਸ ਪੀ ਨੂੰ ਮਿਲੀ ਤਾਂ ਉਹ ਤੁਰੰਤ ਥਾਣੇ ਪਹੁੰਚੇ। ਉਨ੍ਹਾਂ ਨੇ ਹੋਟਲ ਤੋਂ ਸੀ ਸੀ ਟੀ ਵੀ ਦੀ ਫੁਟੇਜ ਵੀ ਬਰਾਮਦ ਕੀਤੀ ਅਤੇ ਇਨ੍ਹਾਂ ਚਾਰੇ ਪੁਲਿਸ ਮੁਲਾਜ਼ਮਾਂ ਨੂੰ ਸ-ਸ-ਪੈਂ-ਡ ਕਰ ਦਿੱਤਾ। ਰਿ-ਸ਼-ਵ-ਤ ਦੇ ਲਾਲਚ ਵਿੱਚ ਇਨ੍ਹਾਂ ਨੂੰ ਸਸਪੈਂਡ ਹੋਣਾ ਪਿਆ।

Leave a Reply

Your email address will not be published. Required fields are marked *