ਕਨੇਡਾ ਚ ਆਈ ਵੱਡੀ ਤਬਾਹੀ, ਸਾਰੇ ਪਾਸੇ ਮਚ ਗਈ ਹਾਹਾਕਾਰ

ਕੈਨੇਡਾ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ। 2 ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਨ੍ਹਾਂ ਹਾਲਾਤਾਂ ਕਾਰਨ ਇਕ ਔਰਤ ਦੀ ਜਾਨ ਜਾ ਚੁੱਕੀ ਹੈ ਅਤੇ 2 ਲਾਪਤਾ ਹਨ। ਭਾਰੀ ਮੀਂਹ ਕਾਰਨ ਸਥਿਤੀ ਇਹ ਬਣ ਗਈ ਹੈ ਕਿ ਅਮਰੀਕਾ ਕੈਨੇਡਾ ਸਰਹੱਦ ਤੇ ਐਬਟਸਫੋਰਡ ਨੇੜੇ ਸੂਮਸ ਹੰਟਿੰਗਟਨ ਚੈੱਕ ਪੋਸਟ ਨੂੰ ਬੰਦ ਕਰਨਾ ਪਿਆ ਹੈ। ਹਾਲਾਂਕਿ ਡੇਢ ਸਾਲ ਬਾਅਦ ਇਹ ਚੈੱਕ ਪੋਸਟ ਦਾ ਲਾਂਘਾ 8 ਨਵੰਬਰ ਨੂੰ ਹੀ ਖੋਲ੍ਹਿਆ ਗਿਆ ਸੀ।

ਵੈਨਕੂਵਰ ਸ਼ਹਿਰ ਦੀ ਆਬਾਦੀ 25 ਲੱਖ ਦੱਸੀ ਜਾਂਦੀ ਹੈ। ਹੜ੍ਹਾਂ ਨੇ ਹਾਲਤ ਇਹ ਬਣਾ ਦਿੱਤੀ ਹੈ ਕਿ ਇੱਥੋਂ ਦੀ ਬੰਦਰਗਾਹ ਨੂੰ ਵੀ ਬੰਦ ਕਰਨਾ ਪੈ ਗਿਆ ਹੈ। ਬੰਦਰਗਾਹ ਤੋਂ ਜਾਣ ਵਾਲੀਆਂ ਟਰੇਨਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਇੱਥੋਂ ਤੱਕ ਕਿ ਇਕ ਦੂਜੇ ਸ਼ਹਿਰ ਦਾ ਨੈੱਟਵਰਕ ਰਾਹੀਂ ਸੰਪਰਕ ਵੀ ਨਹੀਂ ਰਿਹਾ। ਏਅਰਪੋਰਟ ਤੇ ਖੜ੍ਹੇ ਪਾਣੀ ਨੇ ਉਡਾਣਾਂ ਤੇ ਵੀ ਅਸਰ ਪਾਇਆ ਹੈ। ਕਿੰਨੇ ਹੀ ਲੋਕ ਆਪਣੇ ਵਾਹਨਾਂ ਸਮੇਤ ਹਾਈਵੇ ਤੇ ਫਸ ਗਏ।

ਜਿਨ੍ਹਾਂ ਵਿੱਚੋਂ 500 ਵਿਅਕਤੀਆ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਭਾਰੀ ਮੀਂਹ ਨੇ ਆਵਾਜਾਈ ਦੇ ਨਾਲ ਨਾਲ ਜ਼ਰੂਰੀ ਵਸਤਾਂ ਦੀ ਸਪਲਾਈ ਤੇ ਵੀ ਅਸਰ ਪਾਇਆ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਜਨਜੀਵਨ ਠੱਪ ਹੋ ਕੇ ਰਹਿ ਗਿਆ ਹੈ। ਇਸ ਉਥਲ ਪੁਥਲ ਤੋਂ ਬਾਅਦ ਸਿਸਟਮ ਨੂੰ ਪਹਿਲਾਂ ਵਾਲੀ ਸਥਿਤੀ ਵਿੱਚ ਆਉਣ ਲਈ ਕਈ ਦਿਨ ਲੱਗ ਸਕਦੇ ਹਨ।

Leave a Reply

Your email address will not be published. Required fields are marked *