ਘਰਵਾਲੀ ਨੇ ਬੇਗਾਨੇ ਬੰਦੇ ਨਾਲ ਮਿਲਕੇ ਕਰਤਾ ਵੱਡਾ ਕਾਂਡ, ਆਪਣਾ ਹੀ ਘਰਵਾਲਾ ਮਾਰਕੇ ਹੋਈ ਫਰਾਰ

ਗ੍ਰਹਿਸਤੀ ਜੀਵਨ ਨੂੰ ਸਫਲ ਬਣਾਉਣ ਲਈ ਪਤੀ ਪਤਨੀ ਨੂੰ ਇਕ ਦੂਜੇ ਪ੍ਰਤੀ ਇਮਾਨਦਾਰ ਹੋਣਾ ਜ਼ਰੂਰੀ ਹੈ। ਆਪਣੇ ਜੀਵਨ ਸਾਥੀ ਨਾਲ ਧੋ ਖਾ ਕਰਨ ਨਾਲ ਘਰ ਬਰਬਾਦ ਹੋ ਜਾਂਦੇ ਹਨ। ਮਾਨਸਾ ਦੇ ਪਿੰਡ ਖਿਆਲਾ ਦੀ ਇਕ ਔਰਤ ਅੰਮ੍ਰਿਤਪਾਲ ਕੌਰ ਨੇ ਆਪਣੇ ਪ੍ਰੇਮੀ ਲਵਪ੍ਰੀਤ ਸਿੰਘ ਨਾਲ ਮਿਲ ਕੇ ਆਪਣੇ ਪਤੀ ਮੱਖਣ ਸਿੰਘ ਦੀ ਜਾਨ ਲੈ ਲਈ। ਪੁਲਿਸ ਦੋਵਾਂ ਨੂੰ ਲੱਭ ਰਹੀ ਹੈ। ਅੰਮ੍ਰਿਤਪਾਲ ਕੌਰ ਤਲਵੰਡੀ ਸਾਬੋ ਰੋਡ ਤੇ ਗੇਹਲੇ ਵਿਖੇ ਕਿਸੇ ਧਾਗਾ ਫੈਕਟਰੀ ਵਿੱਚ ਕੰਮ ਕਰਦੀ ਸੀ।

ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਹੈ ਕਿ ਮ੍ਰਿਤਕ ਮੱਖਣ ਸਿੰਘ ਦਾ ਵਿਆਹ 5 ਸਾਲ ਪਹਿਲਾਂ ਹਰਿਆਣਾ ਦੇ ਤਖ਼ਤ ਮੱਲ ਵਿਖੇ ਅੰਮ੍ਰਿਤਪਾਲ ਕੌਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਅੰਮ੍ਰਿਤਪਾਲ ਕੌਰ ਗੇਹਲੇ ਵਿਖੇ ਧਾਗਾ ਫੈਕਟਰੀ ਵਿੱਚ ਨੌਕਰੀ ਕਰਨ ਲੱਗ ਪਈ। ਸਾਬਕਾ ਸਰਪੰਚ ਦੇ ਦੱਸਣ ਮੁਤਾਬਕ ਉਥੇ ਅੰਮ੍ਰਿਤਪਾਲ ਕੌਰ ਦੇ ਕਿਸੇ ਲਵਪ੍ਰੀਤ ਸਿੰਘ ਨਾਮ ਦੇ ਲੜਕੇ ਨਾਲ ਪ੍ਰੇਮ ਸੰਬੰਧ ਬਣ ਗਏ। ਜਦੋਂ ਇਸ ਗੱਲ ਦਾ ਮੱਖਣ ਸਿੰਘ ਨੂੰ ਪਤਾ ਲੱਗਾ

ਤਾਂ ਉਸ ਨੇ ਆਪਣੀ ਪਤਨੀ ਨੂੰ ਇਸ ਕੰਮ ਤੋਂ ਵਰਜਿਆ ਪਰ ਉਹ ਨਾ ਹਟੀ, ਸਗੋਂ ਉਸ ਨੇ ਲਵਪ੍ਰੀਤ ਸਿੰਘ ਨਾਲ ਮਿਲ ਕੇ ਮੱਖਣ ਸਿੰਘ ਨੂੰ ਹੀ ਆਪਣੇ ਰਸਤੇ ਵਿੱਚੋਂ ਹਟਾਉਣ ਦਾ ਇਰਾਦਾ ਧਾਰ ਲਿਆ। ਪ੍ਰੇਮੀ ਪ੍ਰੇਮਿਕਾ ਦੋਵਾਂ ਨੇ ਮਿਲ ਕੇ ਘਰ ਵਿਚ ਹੀ ਮੱਖਣ ਸਿੰਘ ਨੂੰ ਸਦਾ ਦੀ ਨੀਂਦ ਦੇ ਦਿੱਤੀ। ਇਸ ਤੋਂ ਬਾਅਦ ਦੋਵੇਂ ਜਣੇ ਘਰ ਤੋਂ ਚਲੇ ਗਏ। ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਮਾਂ ਬਲਜੀਤ ਕੌਰ ਨੇ ਉਨ੍ਹਾਂ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦੀ ਨੂੰਹ ਦੇ ਲਵਪ੍ਰੀਤ ਸਿੰਘ ਨਾਮ ਦੇ ਲੜਕੇ ਨਾਲ ਗ਼ਲਤ ਸਬੰਧ ਸਨ।

ਅੰਮ੍ਰਿਤਪਾਲ ਕੌਰ ਅਤੇ ਲਵਪ੍ਰੀਤ ਸਿੰਘ ਦੋਵੇਂ ਹੀ ਧਾਗਾ ਫੈਕਟਰੀ ਵਿੱਚ ਕੰਮ ਕਰਦੇ ਸਨ। ਇਨ੍ਹਾਂ ਨੇ ਮਿਲ ਕੇ ਮੱਖਣ ਸਿੰਘ ਦੀ ਜਾਨ ਲੈ ਲਈ ਹੈ। ਸੀਨੀਅਰ ਪੁਲਿਸ ਅਫ਼ਸਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਲਵਪ੍ਰੀਤ ਸਿੰਘ ਤੇ ਅੰਮ੍ਰਿਤਪਾਲ ਕੌਰ ਤੇ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਅਜੇ ਕੋਈ ਵੀ ਪੁਲਿਸ ਦੇ ਕਾਬੂ ਨਹੀਂ ਆਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *