ਘਰ ਅੰਦਰ ਵੜੀ ਔਰਤ ਤਾਂ ਚੋਰੀ ਕਰ ਰਿਹਾ ਸੀ ਚੋਰ, ਦੇਖੋ ਔਰਤ ਨੇ ਕਿਵੇਂ ਪਾਈਆਂ ਚੋਰਾਂ ਨੂੰ ਭਾਜੜਾਂ

ਚੋਰੀ ਦੇ ਮਾਮਲੇ ਦਿਨੋ-ਦਿਨ ਵਧਦੇ ਹੀ ਜਾ ਰਹੇ ਹਨ। ਜਦਕਿ ਕਿਹਾ ਜਾਂਦਾ ਹੈ ਕਿ ਪੁਲਿਸ ਵੱਲੋਂ ਚੋਰੀ ਕਰਨ ਵਾਲੇ ਗਿਰੋਹ ਅਤੇ ਅਜਿਹੇ ਮਾੜੇ ਅਨਸਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਫਿਰ ਵੀ ਅਜਿਹੇ ਮਾਮਲੇ ਵਧਦੇ ਹੀ ਜਾ ਰਹੇ ਹਨ। ਸਵਾਲ ਇਹ ਹੈ ਕਿ ਜੇਕਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਖਿਲਾਫ਼ ਸ਼ਿਕੰਜਾ ਕੱਸਿਆ ਹੋਇਆ ਹੈ ਤਾਂ ਇਨ੍ਹਾਂ ਮਾਮਲਿਆਂ ਵਿੱਚ ਵਾਧਾ ਕਿਉਂ ਹੋ ਰਿਹਾ ਹੀ ਹੈ? ਕੀ ਅਜਿਹੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਹੀ ਨਹੀਂ? ਅਜਿਹਾ ਹੀ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਕਿ ਘਰ ਵਿਚ ਔਰਤਾਂ ਨੂੰ ਇਕੱਲਿਆਂ ਦੇਖ ਕੇ ਇਕ ਵਿਅਕਤੀ ਵੱਲੋਂ ਘਰ ਅੰਦਰ ਵੜ ਕੇ ਚੋਰੀ ਕੀਤੀ ਗਈ। ਜਦੋਂ ਔਰਤ ਨੇ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵਿਅਕਤੀ ਹੱ ਥੋ ਪਾ ਈ ਕਰਨ ਲੱਗਾ ਅਤੇ ਉਨ੍ਹਾਂ ਨੂੰ ਧੱਕਾ ਮਾਰ ਕੇ ਉਥੋਂ ਫ ਰਾ ਰ ਹੋ ਗਿਆ। ਪੀੜਤ ਪਰਿਵਾਰ ਵੱਲੋਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੀੜਤ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਹ ਅਤੇ ਉਸ ਦੀ ਸੱਸ ਘਰ ਵਿਚ ਇਕੱਲੀਆਂ ਸਨ।

ਪੌਣੇ 1 ਵਜੇ ਜਦੋਂ ਉਹ ਆਪਣੇ ਬੱਚੇ ਨੂੰ ਕੁਝ ਦੂਰੀ ਤੋਂ ਲੈਣ ਗਈ ਤਾਂ ਪਿੱਛੋ ਕੋਈ ਵਿਅਕਤੀ ਉਨ੍ਹਾਂ ਦੇ ਘਰ ਅੰਦਰ ਵੜ ਗਿਆ। ਜਦੋਂ ਉਨ੍ਹਾਂ ਨੇ ਉਸ ਵਿਅਕਤੀ ਨੂੰ ਦੇਖਿਆ ਤਾਂ ਆਪਣੀ ਸੱਸ ਨੂੰ ਆਵਾਜ਼ ਮਾਰੀ ਪਰ ਉਹ ਵਿਅਕਤੀ ਉਨ੍ਹਾਂ ਨਾਲ ਹੱ ਥੋ ਪਾ ਈ ਕਰਨ ਲੱਗਾ ਅਤੇ ਉਨ੍ਹਾਂ ਨੂੰ ਧੱਕਾ ਮਾਰ ਕੇ ਪੌੜੀਆਂ ਤੋਂ ਛਲਾਂਗ ਲਗਾ ਕੇ ਭੱਜ ਗਿਆ। ਔਰਤ ਨੇ ਦੱਸਿਆ ਕਿ ਉਸ ਨੂੰ ਗਲੀ ਵਿਚ ਆ ਰਹੇ ਇਕ ਵਿਅਕਤੀ ਨੇ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਉਸ ਤੋਂ ਵੀ ਬਚ ਕੇ ਉਥੋਂ ਫ ਰਾ ਰ ਹੋ ਗਿਆ।

ਉਨ੍ਹਾਂ ਦੇ ਸਾਰੇ ਗਹਿਣੇ ਅਤੇ ਕੁਝ ਰੁਪਏ ਜੋ ਵਿਅਕਤੀ ਵੱਲੋਂ ਲੁੱਟੇ ਗਏ, ਸਾਢੇ 5 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ। ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2 ਵਜੇ ਦੇ ਕਰੀਬ ਥਾਣਾ ਬਸਤੀ ਬਾਵਾ ਖੇਲ ਨੂੰ ਇਸ ਦੀ ਸੂਚਨਾ ਦੇ ਦਿੱਤੀ ਸੀ ਪਰ ਪੁਲੀਸ ਉਨ੍ਹਾਂ ਦੇ ਘਰ 6-13 ਵਜੇ ਪਹੁੰਚੀ। ਵਰੁਣ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਉਨ੍ਹਾਂ ਦਾ ਭਰਾ ਅਤੇ ਪਿਤਾ ਦਾ ਕੰਮ ਤੇ ਗਏ ਹੋਏ ਸਨ। ਘਰ ਵਿੱਚ ਉਨ੍ਹਾਂ ਦੀ ਭਰਜਾਈ ਅਤੇ ਮਾਂ ਇਕੱਲੀਆਂ ਸੀ।

ਜਦੋਂ ਉਨ੍ਹਾਂ ਦੀ ਭਰਜਾਈ ਬੱਚੇ ਨੂੰ ਲੈਣ ਲਈ ਗਈ ਤਾਂ ਕਿਸੇ ਵਿਅਕਤੀ ਵੱਲੋਂ ਘਰ ਅੰਦਰ ਵੜ ਕੇ ਚੋਰੀ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਾਢੇ 5 ਲੱਖ ਦੇ ਕਰੀਬ ਨਕਦੀ ਉਨ੍ਹਾਂ ਦੀ ਭਰਜਾਈ ਦੇ ਦੱਸਣ ਮੁਤਾਬਕ ਸਾਢੇ 8 ਲੱਖ ਦੇ ਕਰੀਬ ਗਹਿਣੇ ਸਨ। ਉਨ੍ਹਾਂ ਨੂੰ ਦੋਸ਼ੀ ਦੀ ਫੋਟੋ ਮਿਲ ਗਈ ਅਤੇ ਉਨ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ

ਤਾਂ ਉਹ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਹਾਲਾਤ ਦੇਖਣ ਉਪਰੰਤ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਵੱਲੋਂ ਜਿਸ ਵਿਅਕਤੀ ਤੇ ਸ਼ੱਕ ਜ਼ਾਹਿਰ ਕੀਤਾ ਹੈ। ਉਸ ਨੂੰ ਜਲਦ ਹੀ ਫੜ ਲਿਆ ਜਾਵੇਗਾ। ਉਹ ਇਸ ਸਬੰਧੀ ਵੀ ਤਫਤੀਸ਼ ਕਰਨਗੇ ਕਿ ਪੁਲਿਸ ਮੌਕੇ ਤੇ ਘਟਨਾ ਸਥਾਨ ਤੇ ਕਿਉੰ ਨਹੀਂ ਪਹੁੰਚੀ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਤੌਰ ਐਸ.ਐਚ.ਓ ਕੱਲ ਹੀ ਜੁਆਇੰਨ ਕੀਤਾ ਹੈ। ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *