ਪ੍ਰਿਤੀ ਜਿੰਟਾ ਦੇ ਘਰ ਆਈਆਂ ਖੁਸ਼ੀਆਂ, ਹਰ ਕੋਈ ਦੇ ਰਿਹਾ ਮੁਬਾਰਕਾਂ

ਬਾਲੀਵੁੱਡ ਅਦਾਕਾਰਾ ਅਤੇ ਆਈ.ਪੀ.ਐਲ ਵਿੱਚ ਨਜ਼ਰ ਆਉਣ ਵਾਲੀ ਪ੍ਰੀਟੀ ਜ਼ਿੰਟਾ ਨੂੰ ਇੱਕ ਨਹੀਂ ਸਗੋਂ ਇਕੱਠੀਆਂ 2 ਖੁਸ਼ੀਆਂ ਮਿਲੀਆਂ ਹਨ। ਉਨ੍ਹਾਂ ਦੇ ਘਰ ਇਕੱਠੇ 2 ਬੱਚਿਆਂ ਨੇ ਜਨਮ ਲਿਆ ਹੈ। ਇਹ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਪਾ ਕੇ ਦਿੱਤੀ ਹੈ। ਪ੍ਰਿਟੀ ਜ਼ਿੰਟਾ ਅਤੇ ਉਨ੍ਹਾਂ ਦੇ ਪਤੀ ਜੀਨ ਗੁਡਨਫ ਬਹੁਤ ਖੁਸ਼ ਹਨ। ਪ੍ਰਿਟੀ ਜ਼ਿੰਟਾ ਨੇ ਆਪਣੀ ਪੋਸਟ ਵਿਚ ਲਿਖਿਆ ਹੈ ਕਿ ਉਹ ਇੱਕ ਪੋਸਟ ਰਾਹੀਂ ਆਪਣੀ ਖੁਸ਼ੀ ਸਾਰਿਆਂ ਨਾਲ ਸਾਂਝੀ ਕਰ ਰਹੇ ਹਨ।

ਉਨ੍ਹਾਂ ਦੇ ਘਰ ਜੁੜਵਾ ਬੱਚਿਆਂ ਨੇ ਜਨਮ ਲਿਆ ਹੈ। ਜਿਸ ਕਰਕੇ ਜੀਣ ਅਤੇ ਉਹ ਬਹੁਤ ਖੁਸ਼ ਹਨ। ਉਨ੍ਹਾਂ ਨੇ ਆਪਣੇ ਪੁੱਤਰ ਤੇ ਧੀ ਦਾ ਨਾਮ ਜੈ ਜ਼ਿੰਟਾ ਗੁਡਨਫ ਅਤੇ ਜੀਆ ਜ਼ਿੰਟਾ ਗੁਡਨਫ ਰੱਖੇ ਹਨ। ਉਹ ਆਪਣੇ ਪਰਿਵਾਰ ਵਿੱਚ ਇਨ੍ਹਾਂ ਦੋਵਾਂ ਦਾ ਸਵਾਗਤ ਕਰਦੇ ਹਨ। ਪ੍ਰਿਟੀ ਜ਼ਿੰਟਾ ਨੇ ਲਿਖਿਆ ਹੈ ਕਿ ਉਹ ਅਤੇ ਜੀਨ ਗੁਡਨਫ ਬਹੁਤ ਖੁਸ਼ ਹਨ। ਪ੍ਰਿਟੀ ਜ਼ਿੰਟਾ ਨੇ ਡਾਕਟਰਾਂ ਅਤੇ ਨਰਸਾਂ ਦਾ ਵੀ ਧੰਨਵਾਦ ਕੀਤਾ ਹੈ। ਪ੍ਰੀਟੀ ਜ਼ਿੰਟਾ ਅਤੇ ਜੀਨ ਗੁਡਨਫ ਦੇ ਪ੍ਰਸੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।

ਇੱਥੇ ਦੱਸਣਾ ਬਣਦਾ ਹੈ ਕਿ ਪ੍ਰੀਟੀ ਜ਼ਿੰਟਾ ਅਤੇ ਜੀਨ ਗੁਡਨਫ ਦੇ ਵਿਆਹ ਨੂੰ 5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਇਨ੍ਹਾਂ ਨੇ 29 ਫਰਵਰੀ 2016 ਵਿੱਚ ਲਾਸ ਏਂਜਲਸ ਵਿੱਚ ਵਿਆਹ ਕਰਵਾਇਆ ਸੀ। ਹੁਣ ਇਨ੍ਹਾਂ ਨੂੰ ਇਕੱਠੇ 2 ਬੱਚਿਆਂ ਦੀ ਖ਼ੁਸ਼ੀ ਮਿਲ ਗਈ ਹੈ। ਬੀਤੇ ਦਿਨੀਂ ਪੰਜਾਬੀ ਗਾਇਕਾ ਮਿਸ ਪੂਜਾ ਨੇ ਵੀ ਆਪਣੇ ਪੁੱਤਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸਨ।

Leave a Reply

Your email address will not be published. Required fields are marked *