ਮੱਥਾ ਟਿਕਾਉਣ ਬਹਾਨੇ ਪਤੀ ਲੈ ਗਿਆ ਖੇਤਾਂ ਚ, ਪਤੀ ਦੀ ਹੈਵਾਨੀਅਤ ਦੇਖ ਕੰਬੇਆ ਸਾਰਾ ਪਿੰਡ

ਬਰਨਾਲਾ ਦੇ ਪਿੰਡ ਧੌਲਾ ਵਿੱਚ ਮੰਗਲ ਸਿੰਘ ਨਾਮ ਦੇ ਪਤੀ ਦੁਆਰਾ ਆਪਣੀ ਹੀ ਪਤਨੀ ਦੀ ਜਾਨ ਲੈ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਆਪਸ ਵਿੱਚ ਅਣਬਣ ਹੋਣ ਕਾਰਨ ਦੋਵੇਂ ਹੀ ਅਲੱਗ ਅਲੱਗ ਰਹਿ ਰਹੇ ਸਨ। ਮੰਗਲ ਸਿੰਘ ਆਪਣੀ ਪਤਨੀ ਨੂੰ ਵਰਗਲਾ ਕੇ ਖੇਤਾਂ ਵਿੱਚ ਲੈ ਗਿਆ ਅਤੇ ਖੇਲ ਵਿੱਚ ਡੁਬੋ ਕੇ ਉਸ ਦੀ ਜਾਨ ਲੈ ਲਈ। ਮ੍ਰਿਤਕ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਟ੍ਰਾਈਜੈਂਟ ਵਿੱਚ ਨੌਕਰੀ ਕਰਦੀ ਸੀ। ਉਨ੍ਹਾਂ ਦੀ ਧੀ ਉਨ੍ਹਾਂ ਨੂੰ ਕਹਿਕੇ ਗਈ ਸੀ ਕਿ ਉਹ ਸਵੇਰੇ ਉਨ੍ਹਾਂ ਦੇ ਨਾਲ ਕਪਾਲ ਮੋਚਨ ਜਾਵੇਗੀ। ਕਿਉਂਕਿ ਉਸ ਨੂੰ 2 ਛੁੱਟੀਆਂ ਹਨ।

ਇਸ ਲਈ ਸਵੇਰੇ ਉਸ ਦੇ ਨਹਾਉਣ ਲਈ ਪਾਣੀ ਗਰਮ ਕਰਕੇ ਰੱਖਣਾ। ਜਦੋਂ ਉਨ੍ਹਾਂ ਦੀ ਧੀ ਨਾ ਆਈ ਤਾਂ ਉਹ ਆਪਣੇ ਪੋਤੇ ਨਾਲ ਕਪਾਲ ਮੋਚਨ ਚਲੇ ਗਏ। ਰਸਤੇ ਵਿੱਚ ਉਨ੍ਹਾਂ ਨੂੰ ਸਰਪੰਚ ਦਾ ਫੋਨ ਆਇਆ ਕਿ ਉਨ੍ਹਾਂ ਦੀ ਧੀ ਦੇ ਸੱਟਾਂ ਲੱਗੀਆਂ ਹਨ। ਮਾਂ ਦੇ ਦੱਸਣ ਮੁਤਾਬਕ ਜਦੋਂ ਉਹ ਘਟਨਾ ਸਥਾਨ ਤੇ ਪਹੁੰਚੇ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਜੁਆਈ ਨੇ ਉਨ੍ਹਾਂ ਦੀ ਧੀ ਦੀ ਜਾਨ ਲੈ ਲਈ ਹੈ। ਇਕ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਕੀ ਉਨ੍ਹਾਂ ਦੀ ਕੁੜੀ ਦੀ ਕਿਸੇ ਨਾਲ ਕਿਹਾ ਸੁਣੀ ਹੋਈ ਹੈ।

ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਾ ਕਿ ਉਸ ਨੂੰ ਖੇਲ ਵਿੱਚ ਡੁਬੋ ਕੇ ਉਸਦੀ ਜਾਨ ਲੈ ਲਈ ਗਈ ਹੈ। ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਪੁਲਿਸ ਪਹੁੰਚ ਚੁੱਕੀ ਸੀ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਇਕ ਹੋਰ ਬਜ਼ੁਰਗ ਨੇ ਦੱਸਿਆ ਹੈ ਕਿ ਮ੍ਰਿਤਕਾ ਵੀਰਪਾਲ ਦਾ ਭਰਾ ਉਸ ਨੂੰ ਸਵੇਰੇ ਮੋਟਰਸਾਈਕਲ ਤੇ ਫੈਕਟਰੀ ਤੋਂ ਲੈਣ ਆਇਆ ਸੀ। ਉਸ ਨੇ ਦੇਖਿਆ ਕਿ ਜਦੋਂ ਉਹ ਫੈਕਟਰੀ ਤੋਂ ਛੁੱਟੀ ਕਰਕੇ ਬਾਹਰ ਨਿਕਲੀ ਸੀ ਤਾਂ ਉਸ ਦਾ ਪਤੀ ਉਸ ਕੋਲ ਖੜ੍ਹਾ ਸੀ। ਪਤੀ ਪਤਨੀ ਵਿਚਕਾਰ ਅਣਬਣ ਚੱਲ ਰਹੀ ਸੀ।

ਮੰਗਲ ਸਿੰਘ ਕਹਿਣ ਲੱਗਾ ਕਿ ਉਹ ਮੱਥਾ ਟੇਕਣ ਖੇਤ ਵਿੱਚ ਮਟੀ ਤੇ ਜਾ ਰਹੇ ਹਨ।ਬਜ਼ੁਰਗ ਵਿਅਕਤੀ ਦੇ ਦੱਸਣ ਮੁਤਾਬਕ ਮ੍ਰਿਤਕਾ ਦੇ ਭਰਾ ਨੇ ਸੋਚਿਆ ਕਿ ਚਲੋ ਕਿਸੇ ਤਰ੍ਹਾਂ ਇਨ੍ਹਾ ਦਾ ਸਮਝੌਤਾ ਹੋ ਜਾਵੇ। ਜਦੋਂ ਇਹ ਖੇਤ ਵਿੱਚੋਂ ਵਾਪਸ ਨਾ ਆਏ ਤਾਂ ਵੀਰਪਾਲ ਦਾ ਭਰਾ ਇਨ੍ਹਾਂ ਦੇ ਪਿੱਛੇ ਚਲਾ ਗਿਆ। ਉਸ ਨੇ ਦੇਖਿਆ ਕਿ ਵੀਰਪਾਲ ਨੂੰ ਮੰਗਲ ਸਿੰਘ ਪਾਣੀ ਦੀ ਖੇਲ ਵਿੱਚ ਡੁਬੋ ਰਿਹਾ ਸੀ ਅਤੇ ਵੀਰਪਾਲ ਕੌਰ ਅੱਖਾਂ ਮੀਟ ਚੁੱਕੀ ਸੀ। ਵੀਰਪਾਲ ਦੇ ਭਰਾ ਨੂੰ ਦੇਖ ਕੇ ਮੰਗਲ ਦੌੜ ਗਿਆ। ਬਜ਼ੁਰਗ ਦਾ ਕਹਿਣਾ ਹੈ ਕਿ ਫੇਰ ਉਨ੍ਹਾਂ ਨੇ ਵੀਰਪਾਲ ਦੇ ਭਰਾ ਨਾਲ ਮਿਲ ਕੇ ਪੁਲਿਸ ਨੂੰ ਫੋਨ ਕੀਤਾ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕਾ ਦੇ ਭਰਾ ਜੱਗੀ ਸਿੰਘ ਨੇ ਉਨ੍ਹਾਂ ਨੂੰ ਬਿਆਨ ਦਿੱਤੇ ਹਨ ਕਿ ਉਸ ਦੀ ਭੈਣ ਨੂੰ ਮੋਟਰ ਵਾਲੀ ਡਿੱਗੀ ਵਿੱਚ ਡੁਬੋ ਕੇ ਉਸ ਦੀ ਜਾਨ ਲੈ ਲਈ ਗਈ ਹੈ। ਮੰਗਲ ਸਿੰਘ ਮੌਕੇ ਤੋਂ ਦੌੜ ਗਿਆ ਹੈ। ਰੁੜਕਾ ਕਲਾਂ ਪੁਲਿਸ ਨੇ ਜੱਗੀ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *