ਰੇਲਵੇ ਟ੍ਰੇਕ ਤੇ ਰੇਲ ਦੀ ਲਪੇਟ ਚ ਆਇਆ ਬੰਦਾ, ਦੇਖਣ ਵਾਲਿਆਂ ਦੇ ਵੀ ਕੰਬੇ ਦਿਲ

ਹਰ ਇੱਕ ਮੁਸ਼ਕਿਲ ਦਾ ਹੱਲ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਦੇਣਾ ਨਹੀਂ ਹੁੰਦਾ। ਕਿਉਂਕਿ ਚਲਦੇ ਰਹਿਣ ਦਾ ਨਾਮ ਹੀ ਜ਼ਿੰਦਗੀ ਹੁੰਦਾ ਹੈ। ਅਸਲੀ ਇਨਸਾਨ ਉਹ ਹੀ ਹੁੰਦਾ ਹੈ, ਜੋ ਹਰ ਮੁਸ਼ਕਿਲ ਦਾ ਸਾਹਮਣਾ ਕਰ ਸਕੇ। ਕੁਝ ਲੋਕ ਮੁਸ਼ਕਲਾਂ ਤੋਂ ਘ ਬ ਰਾ ਕੇ ਗਲਤ ਕਦਮ ਚੁੱਕ ਲੈਂਦੇ ਹਨ। ਇਨਸਾਨ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਪਰ ਪਿੱਛੇ ਪੂਰੇ ਪਰਿਵਾਰ ਤੇ ਦੁੱ ਖਾਂ ਦਾ ਪਹਾੜ ਟੁੱਟ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਥਾਣਾ ਜੀ.ਆਰ.ਪੀ ਜਲੰਧਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਰੇਲਵੇ ਲਾਈਨ ਕੋਲ ਇੱਕ ਮ੍ਰਿਤਕ ਦੇਹ ਪਈ ਮਿਲੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇਹ ਨੂੰ ਦੇਖ ਕੇ ਇੰਜ ਲਗਦਾ ਹੈ ਜਿਵੇਂ ਮ੍ਰਿਤਕ ਵੱਲੋਂ ਆਪਣੀ ਜਾਨ ਦਿੱਤੀ ਗਈ ਹੋਵੇ। ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹ ਕਬਜੇ ਵਿੱਚ ਲੈ ਕੇ 72 ਘੰਟੇ ਲਈ ਸ਼ਨਾਖਤ ਲਈ ਰੱਖਿਆ ਗਿਆ ਹੈ ਤਾਂ ਜੋ ਮ੍ਰਿਤਕ ਦੀ ਸ਼ਨਾਖਤ ਹੋ ਸਕੇ। ਤਾਂ ਜੋ ਮ੍ਰਿਤਕ ਦੀ ਸ਼ਨਾਖਤ ਹੋ ਸਕੇ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ।

ਜਿਥੇ ਉਨ੍ਹਾਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਲਾਤ ਦੇਖ ਕੇ ਇੰਝ ਲਗਦਾ ਹੈ ਕਿ ਵਿਅਕਤੀ ਵੱਲੋਂ ਆਪਣੀ ਜਾਨ ਦਿੱਤੀ ਗਈ ਹੋਵੇ ਪਰ ਜਾਨ ਜਾਣ ਦੇ ਅਸਲ ਕਾਰਨਾਂ ਦਾ ਡਾਕਟਰੀ ਕਾਰਵਾਈ ਹੋਣ ਤੋਂ ਬਾਅਦ ਹੀ ਪਤਾ ਲਗਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਵਿਅਕਤੀ ਕੋਲੋਂ ਕੋਈ ਵੀ ਸੁ ਸਾ ਈ ਡ ਨੋਟ ਜਾਂ ਕੋਈ ਹੋਰ ਸਬੂਤ ਨਾ ਮਿਲਿਆ। ਜਿਸ ਤੋਂ ਵਿਅਕਤੀ ਦੀ ਸ਼ਨਾਖਤ ਕੀਤੀ ਜਾ ਸਕੇ। ਉਨ੍ਹਾਂ ਵੱਲੋਂ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ 72 ਘੰਟੇ ਲਈ ਸਿਵਲ ਹਸਪਤਾਲ ਵਿਚ ਸਨਾਖ਼ਤ ਲਈ ਰੱਖਿਆ ਜਾਵੇਗਾ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਮ੍ਰਿਤਕ ਦੀ ਪਹਿਚਾਣ ਸਾਹਮਣੇ ਆ ਸਕੇ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ 6 ਵਜੇ ਮਿਲੀ ਸੀ ਪਰ ਉਹ 7-13 ਵਜੇ ਘਟਨਾ ਸਥਾਨ ਪਹੁੰਚੇ ਕਿਉੰਕਿ ਉੱਥੇ ਪਹੁੰਚਣ ਲਈ ਉਨ੍ਹਾਂ ਕੋਲ ਕੋਈ ਸਾਧਨ ਨਹੀਂ। ਇਸ ਕਰਕੇ ਉਹ ਆਟੋ ਰਾਹੀਂ ਘਟਨਾ ਸਥਾਨ ਤੇ ਪਹੁੰਚੇ। ਉਨ੍ਹਾਂ ਵਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *