ਕ੍ਰਿਕਟ ਖੇਡਣ ਪਿੱਛੇ ਪੈ ਗਿਆ ਇੰਨਾ ਵੱਡਾ ਸਿਆਪਾ, ਛੋਟੀ ਜਿਹੀ ਗੱਲ ਪਿੱਛੇ ਕਰਤਾ ਇੰਨਾ ਵੱਡਾ ਕਾਂਡ

ਕਈ ਵਿਅਕਤੀ ਤਾਂ ਮਾਮੂਲੀ ਗੱਲ ਪਿੱਛੇ ਵੱਡਾ ਸਿਆਪਾ ਸਹੇੜ ਲੈਂਦੇ ਹਨ ਅਤੇ ਫੇਰ ਥਾਣੇ ਕਚਹਿਰੀ ਦੇ ਚੱਕਰ ਕੱਟਦੇ ਰਹਿੰਦੇ ਹਨ। ਫ਼ਿਰੋਜ਼ਪੁਰ ਵਿੱਚ ਕ੍ਰਿਕਟ ਖੇਡਣ ਨੂੰ ਲੈ ਕੇ ਹੋਏ ਟਕਰਾਅ ਦੌਰਾਨ ਮਾਮਲਾ ਇੱਥੋਂ ਤਕ ਵਿਗੜ ਗਿਆ ਕਿ ਦੋਵੇਂ ਧਿਰਾਂ ਦੇ ਸੱ-ਟਾਂ ਲੱਗੀਆਂ ਹਨ ਅਤੇ ਹਸਪਤਾਲ ਵਿਚ ਭਰਤੀ ਹਨ। ਹੈਪੀ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਦੇ ਗੇਂਦ ਲੱਗੀ। ਜਿਸ ਕਰਕੇ ਉਨ੍ਹਾਂ ਨੇ ਖੇਡਣ ਵਾਲਿਆਂ ਨੂੰ ਗਰਾਊਂਡ ਵਿੱਚ ਜਾ ਕੇ ਖੇਡਣ ਲਈ ਕਿਹਾ।

ਹੈਪੀ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਹ ਆਪਣੇ ਕੰਮ ਲੱਗ ਗਏ ਪਰ ਦੂਜੀ ਧਿਰ ਵਾਲੇ 12-13 ਜਣੇ ਉਨ੍ਹਾਂ ਦੇ ਘਰ ਆ ਵੜੇ। ਕੁਝ ਦੇਰ ਬਾਅਦ ਉਨ੍ਹਾਂ ਦੇ ਨਾਲ ਹੋਰ ਬੰਦੇ ਆ ਗਏ। ਇਨ੍ਹਾਂ ਲੋਕਾਂ ਨੇ ਗੋ-ਲੀ ਚਲਾ ਦਿੱਤੀ। ਜੋ ਉਸ ਦੇ ਵੱਡੇ ਭਰਾ ਦੇ ਪੱਟ ਵਿਚ ਲੱਗੀ ਹੈ। ਹੈਪੀ ਦੇ ਦੱਸਣ ਮੁਤਾਬਕ ਉਸ ਦੀ ਲੱਤ ਫਰੈਕਚਰ ਹੋ ਗਈ ਹੈ। ਉਨ੍ਹਾਂ ਨੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਨਸੀਬ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਹਸਪਤਾਲ ਵਿਚ ਉਸ ਦਾ ਭਾਣਜਾ ਆਕਾਸ਼ਦੀਪ ਸਿੰਘ ਭਰਤੀ ਹੈ।

ਉਸ ਦੀ ਉਮਰ 18-19 ਸਾਲ ਹੈ। ਉਸ ਦੇ ਸਿਰ ਵਿੱਚ ਕਾਪਾ ਲੱਗਣ ਕਾਰਨ ਉਸ ਦੀ ਹਾਲਤ ਕਾਫੀ ਜ਼ਿਆਦਾ ਖ਼-ਰਾ-ਬ ਹੈ। ਨਸੀਬ ਸਿੰਘ ਦਾ ਕਹਿਣਾ ਹੈ ਕਿ ਲੜਕੇ ਕ੍ਰਿਕਟ ਖੇਡ ਰਹੇ ਸਨ। ਜਦੋਂ ਕਿਸੇ ਦੇ ਘਰ ਡਿੱਗੀ ਹੋਈ ਗੇਂਦ ਲੈਣ ਗਏ ਤਾਂ ਮਾਮਲਾ ਉ-ਲ-ਝ ਗਿਆ। ਇਕ ਹੋਰ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਗੇਂਦ ਖੇਡਣ ਤੋਂ ਰੋਕਿਆ ਸੀ, ਕਿਉਂਕਿ ਉਨ੍ਹਾਂ ਦੇ ਪਿਤਾ ਦੇ ਗੇਂਦ ਵੱਜੀ ਸੀ। ਦੂਜੇ ਗਰੁੱਪ ਵਾਲੇ ਕਹਿਣ ਲੱਗੇ ਕਿ ਸਰਕਾਰੀ ਗਲੀ ਹੈ। ਤੁਸੀਂ ਨਹੀਂ ਰੋਕ ਸਕਦੇ। ਇਸ ਪਿੱਛੇ ਬ-ਹਿ-ਸ ਹੋ ਗਈ।

ਇਸ ਨੌਜਵਾਨ ਨੇ ਦੱਸਿਆ ਕਿ ਇਸ ਤੋਂ ਪਿੱਛੋਂ ਉਹ ਕੰਮ ਲੱਗ ਗਏ ਅਤੇ ਦੂਜੀ ਧਿਰ ਵਾਲੇ ਇਕੱਠੇ ਹੋ ਕੇ ਉਨ੍ਹਾਂ ਦੇ ਘਰ ਆ ਵੜੇ। ਜਿਸ ਤੋਂ ਬਾਅਦ ਇਹ ਕੁਝ ਵਾਪਰ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਫੋਨ ਤੇ ਘਟਨਾ ਦੀ ਜਾਣਕਾਰੀ ਮਿਲੀ ਸੀ। ਇਸ ਲਈ ਉਹ ਮੌਕੇ ਤੇ ਪਹੁੰਚੇ ਹਨ। ਦੋਵੇਂ ਗਰੁੱਪਾਂ ਵਿਚਕਾਰ ਟਕਰਾਅ ਹੋਇਆ ਹੈ ਅਤੇ ਦੋਵੇਂ ਧਿਰਾਂ ਦੇ ਸੱ-ਟਾਂ ਲੱਗੀਆਂ ਹਨ। ਉਨ੍ਹਾਂ ਵੱਲੋਂ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *