ਮੋਦੀ ਦੇ ਐਲਾਨ ਤੋਂ ਬਾਅਦ ਵੀ ਮੋਰਚਾ ਛੱਡ ਨਹੀਂ ਜਾਣਗੇ ਕਿਸਾਨ, ਹੁਣ ਰੱਖ ਦਿੱਤੀ ਆਹ ਮੰਗ

ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ 3 ਖੇਤੀ ਕਾ-ਨੂੰ-ਨ ਵਾਪਸ ਲੈਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਇਕ ਸਾਲ ਤੋਂ ਦਿੱਲੀ ਦੇ ਵੱਖ ਵੱਖ ਸਥਾਨਾਂ ਤੇ ਧਰਨਾ ਲਾਈ ਬੈਠੇ ਹਨ। ਇਸ ਸਮੇਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਅਤੇ ਸ਼ਹਿਰੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖੇਤੀ ਕਾ-ਨੂੰ-ਨਾਂ ਨੂੰ ਵਾਪਸ ਲੈਣ ਦੇ ਵਿਸ਼ੇ ਤੇ ਧੰਨਵਾਦ ਕੀਤਾ ਹੈ।

ਰਾਜੇਵਾਲ ਨੇ ਖੇਤੀ ਕਾ-ਨੂੰ-ਨ ਵਾਪਸ ਲਏ ਜਾਣ ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਉਨੀ ਦੇਰ ਮੋਰਚਾ ਛੱਡ ਕੇ ਨਹੀਂ ਜਾਣਗੇ, ਜਿੰਨੀ ਦੇਰ ਸਰਕਾਰ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਪਾਰਲੀਮੈਂਟ ਵਿਚ ਪਾਸ ਨਹੀਂ ਕਰਦੀ। ਰਾਜੇਵਾਲ ਦੇ ਦੱਸਣ ਮੁਤਾਬਕ ਉਹ ਇਨ੍ਹਾਂ ਕਾ-ਨੂੰ-ਨਾਂ ਦੇ ਪਾਰਲੀਮੈਂਟ ਵਿੱਚ ਰੱਦ ਹੋਣ ਤਕ ਇੱਥੇ ਦਿੱਲੀ ਵਿੱਚ ਹੀ ਰਹਿਣਗੇ।

ਰਾਜੇਵਾਲ ਦਾ ਇਹ ਵੀ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਐੱਮ ਐੱਸ ਪੀ ਦੇ ਮੁੱਦੇ ਤੇ ਕੋਈ ਸਪੱਸ਼ਟ ਬਿਆਨ ਨਹੀਂ ਦਿੱਤਾ। ਇਸ ਲਈ ਪੂਰੇ ਮੁਲਕ ਦੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਨੂੰ ਐੱਮ ਐੱਸ ਪੀ ਸਬੰਧੀ ਸਪੱਸ਼ਟ ਕਰਨਾ ਚਾਹੀਦਾ ਹੈ। ਐੱਮ ਐੱਸ ਪੀ ਸਬੰਧੀ ਵੀ ਕਾ-ਨੂੰ-ਨ ਬਣਨਾ ਚਾਹੀਦਾ ਹੈ। ਇਸ ਲਈ ਅਜੇ ਉਹ ਦਿੱਲੀ ਵਿੱਚ ਹੀ ਰਹਿਣਗੇ। ਇੱਥੇ ਦੱਸਣਾ ਬਣਦਾ ਹੈ ਕਿ 3 ਖੇਤੀ ਕਾ-ਨੂੰ-ਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ 26 ਨਵੰਬਰ 2020 ਤੋਂ ਦਿੱਲੀ ਵਿਖੇ ਸੰ-ਘ-ਰ-ਸ਼ ਕਰ ਰਹੀਆਂ ਹਨ।

ਕਿਸਾਨਾਂ ਨੇ ਸਰਦੀ, ਗਰਮੀ ਅਤੇ ਬਰਸਾਤ ਦਾ ਸਮਾਂ ਉੱਥੇ ਟਰਾਲੀਆਂ ਵਿੱਚ ਹੀ ਗੁਜ਼ਾਰਿਆ। ਅਜੇ 2 ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਸੀ ਅਤੇ ਹੁਣ 3 ਖੇਤੀ ਕਾ-ਨੂੰ-ਨ ਰੱਦ ਕਰਨ ਦਾ ਐਲਾਨ ਕੀਤਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਪਾਰਲੀਮੈਂਟ ਵਿਚ ਕੁਝ ਦਿਨਾਂ ਤਕ ਇਹ ਮਤਾ ਪਾਸ ਕਰ ਦਿੱਤਾ ਜਾਵੇਗਾ ਅਤੇ ਕਿਸਾਨ ਮੋਰਚੇ ਤੋਂ ਵਾਪਸ ਘਰ ਚਲੇ ਜਾਣਗੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *