ਲੁਟੇਰਿਆਂ ਤੇ ਦੁਕਾਨ ਮਾਲਕ ਨੇ ਚਲਾਈ ਗੋ-ਲੀ, ਦੁਕਾਨਦਾਰ ਦੀ ਹੀ ਹੋਈ ਮੋਤ

ਜੇ ਦੇਖਿਆ ਜਾਵੇ ਤਾਂ ਚੋਰਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਲੋਕ ਵੀ ਇਨ੍ਹਾਂ ਚੋਰਾਂ ਪ੍ਰਤੀ ਸੁਚੇਤ ਹੋ ਗਏ ਹਨ। ਕਿਉੰਕਿ ਲੋਕੀ ਆਪਣਾ ਕੀਮਤੀ ਸਮਾਨ ਬਚਾਉਣ ਲਈ ਬਿਨਾ ਕਿਸੇ ਡਰ ਤੋਂ ਇਨ੍ਹਾਂ ਦਾ ਮੁਕਾਬਲਾ ਕਰਦੇ ਹਨ। ਕਿੰਨੇ ਹੀ ਅਜਿਹੇ ਮਾਮਲੇ ਸਾਹਮਣੇ ਆਏ, ਜਿੱਥੇ ਲੋਕਾਂ ਵੱਲੋਂ ਆਪਣਾ ਸਮਾਨ ਬਚਾਉਣ ਲਈ ਇਨ੍ਹਾਂ ਚੋਰਾਂ ਦਾ ਸਾਹਮਣਾ ਕੀਤਾ ਗਿਆ ਅਤੇ ਉਹ ਆਪਣਾ ਕੀਮਤੀ ਸਮਾਨ ਬਚਾਉਣ ਵਿਚ ਸਫਲ ਵੀ ਹੋਏ ਹਨ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਚੋਰਾਂ ਦਾ ਮੁਕਾਬਲਾ ਕਰਦੇ ਹੋਏ ਦੁਕਾਨ ਮਾਲਕ ਦੀ ਜਾਨ ਚਲੀ ਗਈ। ਪਰਵਾਰਿਕ ਮੈਂਬਰ ਲੜਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਕਾਨ ਤੇ ਉਨ੍ਹਾਂ ਦੇ ਪਿਤਾ ਅਤੇ ਚਾਚਾ ਕੰਮ ਕਰ ਰਹੇ ਸਨ। ਸ਼ਾਮ ਸਮੇਂ ਚਾਚੇ ਦਾ ਲੜਕਾ ਸਮਾਨ ਸੰਭਾਲਣ ਲਈ ਦੁਕਾਨ ਉੱਤੇ ਆ ਗਿਆ। ਇਸੇ ਦੌਰਾਨ ਹੀ ਕੁਝ ਲੜਕੇ ਆਏ ਜਿਨ੍ਹਾਂ ਨੇ ਬਾਹਰੋਂ ਹੀ ਆਪਣੇ ਪਿ ਸ ਤੌ ਲ ਕੱਢ ਲਏ ਸਨ। ਜਿਵੇਂ ਹੀ ਲੜਕੇ ਨੇ ਦੁਕਾਂਨ ਤੇ ਆ ਕੇ ਉਨ੍ਹਾਂ ਦੇ ਚਾਚੇ ਨੂੰ ਸਾਰਾ ਕੀਮਤੀ ਸਮਾਨ ਬਾਹਰ ਕੱਢਣ ਲਈ ਕਿਹਾ।

ਉਸੇ ਸਮੇਂ ਹੀ ਚਾਚੇ ਨੇ ਆਪਣੀ ਪਿ ਸ ਤੌ ਲ ਕੱਢ ਕੇ ਫਾਇਰ ਕਰਨੇ ਸ਼ੁਰੂ ਕਰ ਕੀਤੇ ਅਤੇ ਚੋਰ ਉੱਥੋਂ ਭੱਜ ਗਏ। ਜਿਸ ਤੋਂ ਬਾਅਦ ਉਨ੍ਹਾਂ ਦੇ ਚਾਚੇ ਨੇ ਲੜਕੇ ਨੂੰ ਦਰਵਾਜ਼ਾ ਬੰਦ ਕਰਨ ਲਈ ਕਿਹਾ। ਜਦੋਂ ਲੜਕਾ ਦਰਵਾਜ਼ਾ ਬੰਦ ਕਰਨ ਗਿਆ ਤਾਂ ਉਨ੍ਹਾਂ ਚੋਰਾਂ ਨੇ ਸੜਕ ਉਤੋਂ ਹੀ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਇਕ ਗੋਲੀ ਸ਼ੀਸ਼ੇ ਤੇ ਜਾ ਲੱਗੀ ਅਤੇ ਇੱਕ ਉਨ੍ਹਾਂ ਦੇ ਪਿਤਾ ਨੂੰ ਜਾ ਲੱਗੀ। ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ

ਪਰ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਾਮ ਸਮੇਂ ਕੁਝ ਲੜਕੇ ਚੋਰੀ ਦੀ ਨੀਅਤ ਨਾਲ ਦੁਕਾਨ ਉੱਤੇ ਆਏ ਸਨ। ਮਾਲਕਾਂ ਵੱਲੋਂ ਆਪਣਾ ਸਮਾਨ ਬਚਾਉਣ ਲਈ ਫਾਇਰ ਕੀਤੇ ਗਏ ਸਨ ਪਰ ਇਸ ਦੌਰਾਨ ਉਨ੍ਹਾਂ ਨੂੰ ਵੀ ਗੋਲੀ ਲੱਗੀ ਅਤੇ ਉਨ੍ਹਾਂ ਦੀ ਜਾਨ ਚਲੀ ਗਈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ 12 ਪੁਲੀਸ ਟੀਮਾਂ ਬਣਾਈਆਂ ਗਈਆਂ ਹਨ ਜੋ ਤਫਤੀਸ਼ ਕਰ ਰਹੀਆਂ ਹਨ। ਉਨ੍ਹਾਂ ਨੇ ਇਸ ਸਬੰਧੀ ਸਾਰੇ ਹਸਪਤਾਲਾਂ ਨੂੰ ਵੀ ਸੂਚਨਾ ਦੇ ਦਿੱਤੀ

ਕਿ ਜੇਕਰ ਕੋਈ ਗੋਲੀ ਲੱਗਾ ਮਰੀਜ਼ ਹਸਪਤਾਲ ਵਿੱਚ ਆਵੇ ਤਾਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਾਵੇ। ਕਿਉਂਕਿ ਫ਼ਾਇਰ ਦੌਰਾਨ ਇਕ ਚੋਰ ਨੂੰ ਵੀ ਗੋਲੀ ਲੱਗੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੀ.ਸੀ.ਟੀ.ਵੀ ਫੁਟੇਜ ਦੇਖੀ। ਜਿਸ ਵਿੱਚ 5-6 ਵਿਅਕਤੀ ਨਜ਼ਰ ਆ ਰਹੇ ਹਨ। ਜਿਨ੍ਹਾਂ ਵਿੱਚੋ 2 ਕੋਲ ਪਿ ਸ ਤੌ ਲਾਂ ਹਨ। ਉਨ੍ਹਾਂ ਵਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਦੋ ਸ਼ੀ ਆਂ ਨੂੰ ਜਲਦ ਤੋਂ ਜਲਦ ਉਨ੍ਹਾਂ ਨੂੰ ਫੜ ਲਿਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *