ਵਿੱਚ ਸੜਕ ਦੇ ਪਲਟ ਗਿਆ ਪਹਾੜ ਵਰਗਾ ਟੈਂਕਰ, ਦੇਖਣ ਵਾਲਿਆਂ ਨੂੰ ਯਾਦ ਆ ਗਿਆ ਰੱਬ

ਸੜਕਾਂ ਤੇ ਵਧਦੀ ਆਵਾਜਾਈ ਅਤੇ ਚਾਲਕਾਂ ਦੁਆਰਾ ਕੀਤੀ ਗਈ ਲਾਪ੍ਰਵਾਹੀ ਹਾਦਸਿਆਂ ਦਾ ਕਾਰਨ ਬਣਦੀ ਹੈ। ਹਰ ਕੋਈ ਇੱਕ ਦੂਜੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਤੇਜ ਰਫਤਾਰ ਨਾਲ ਵਾਹਨ ਨੂੰ ਚਲਾਇਆ ਜਾਂਦਾ ਹੈ। ਹਰ ਕਿਸੇ ਨੂੰ ਇਕ ਦੂਸਰੇ ਨਾਲੋਂ ਕਾਹਲੀ ਹੈ। ਇਹ ਕਾਹਲੀ ਹੀ ਕਈ ਵਾਰ ਵੱਡੇ ਨੁਕਸਾਨ ਦਾ ਕਾਰਨ ਬਣ ਜਾਂਦੀ ਹੈ। ਅਜਿਹੇ ਲੋਕ ਆਪ ਤਾਂ ਬਿਪਤਾ ਵਿੱਚ ਪੈਂਦੇ ਹੀ ਹਨ ਅਤੇ ਆਪਣੇ ਨਾਲ ਨਾਲ ਦੂਜਿਆਂ ਨੂੰ ਵੀ ਲੈ ਡੁੱਬਦੇ ਹਨ।

ਅਜਿਹਾ ਹੀ ਇਕ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਤੇਲ ਨਾਲ ਭਰਿਆ ਟੈਂਕਰ ਪਲਟ ਗਿਆ। ਜਿਸ ਕਾਰਨ ਟੈਂਕਰ ਵਿਚ ਭਰਿਆ ਸਾਰਾ ਤੇਲ ਸੜਕ ਤੇ ਹੀ ਡੁੱਲ ਗਿਆ। ਦੱਸਿਆ ਜਾ ਰਿਹਾ ਹੈ ਕਿ ਹੈ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਤਿੰਨੋਂ ਗੱਡੀਆਂ ਇੱਕੋ ਸਮੇਂ ਵਿੱਚ ਸੜਕ ਮੋੜ ਕੋਲੋਂ ਲੰਘਣ ਲੱਗੀਆਂ ਸੀ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।

ਸਤੀਸ਼ ਕੁਮਾਰ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਉਨ੍ਹਾਂ ਨੂੰ ਟੈਂਕਰ ਚਾਲਕ ਵੱਲੋਂ ਦੱਸਿਆ ਗਿਆ ਸੀ ਕਿ ਇਹ ਹਾਦਸਾ ਉਦੋਂ ਵਾਪਰਿਆ ਹੈ। ਜਦੋਂ ਸੜਕ ਮੋੜ ਉੱਤੇ ਅਚਾਨਕ ਇਕ ਗੱਡੀ ਮੁੜਨ ਲੱਗੀ ਸੀ। ਇਸ ਦੌਰਾਨ ਹੀ ਸੱਜੇ ਪਾਸੇ ਤੋਂ ਇੱਕ ਹੋਰ ਗੱਡੀ ਆ ਗਈ ਅਤੇ ਇਕ ਪਾਸੇ ਤੇਲ ਨਾਲ ਭਰਿਆ ਟੈਂਕਰ ਆ ਰਿਹਾ ਸੀ। ਜਦੋਂ 3 ਗੱਡੀਆਂ ਇੱਕੋ ਸਮੇਂ ਵਿੱਚ ਇੱਕ ਆਪੋ ਆਪਣੇ ਰਸਤੇ ਲੱਗਣ ਲੱਗੀਆਂ ਤਾਂ ਅਚਾਨਕ ਤੇਲ ਨਾਲ ਭਰਿਆ ਟੈਂਕਰ ਪਲਟਿਆ

ਤੇ ਸਾਰਾ ਤੇਲ ਸੜਕ ਉੱਤੇ ਹੀ ਡੁੱਲ ਗਿਆ। ਸਤੀਸ਼ ਕੁਮਾਰ ਨੇ ਦੱਸਿਆ ਕਿ ਟੈਂਕਰ ਵਿੱਚ ਕਾਟਨ ਸੀਡ ਤੇਲ ਭਰਿਆ ਹੋਇਆ ਸੀ। ਪੀ.ਸੀ.ਆਰ ਅਤੇ ਟਰੈਫਿਕ ਇੰਚਾਰਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈ ਚੰਡੀਗੜ੍ਹ ਰੋਡ ਤੋਂ ਲੁਧਿਆਣੇ ਪਾਸੇ ਨੂੰ ਇੱਕ ਤੇਲ ਨਾਲ ਭਰਿਆ ਟੈਂਕਰ ਜਾ ਰਿਹਾ ਹੈ। ਜੋ ਅਚਾਨਕ ਹੀ ਪਲਟ ਗਿਆ। ਜਦੋਂ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਉਹ ਤੁਰੰਤ ਹੀ ਘਟਨਾ ਸਥਾਨ ਉਤੇ ਪਹੁੰਚੇ

ਅਤੇ ਉਨ੍ਹਾਂ ਨੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਬਿਲਕੁਲ ਠੀਕ ਠੀਕ ਠਾਕ ਚੱਲ ਰਹੀ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਟੈਂਕਰ ਵਿਚ ਬੜੇਵੇਂਆਂ ਦਾ ਤੇਲ ਸੀ ਅਤੇ ਟੈਂਕਰ ਨੂੰ ਡਰਾਈਵਰ ਦਿਲਬਾਗ ਸਿੰਘ ਪੁੱਤਰ ਅਮਰ ਸਿੰਘ ਚਲਾ ਰਿਹਾ ਸੀ। ਜਿਸ ਦਾ ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *