ਕਾਲਜ ਤੋਂ ਆ ਰਹੀ ਕੁੜੀ ਦਾ ਮੋਬਾਈਲ ਖੋਹਕੇ ਭੱਜਣ ਵਾਲੇ ਦੀ ਭਰੇ ਬਜਾਰ ਹੋਈ ਛਿੱਤਰਪਰੇਡ

ਔਰਤਾਂ ਦਾ ਘਰ ਤੋਂ ਬਾਹਰ ਨਿਕਲਣਾ ਸੁਖਾਲਾ ਨਹੀਂ ਰਿਹਾ। ਔਰਤਾਂ ਦੀਆਂ ਬਾਲ਼ੀਆਂ, ਮੋਬਾਈਲ, ਚੇਨੀਆਂ ਅਤੇ ਪਰਸ ਆਦਿ ਝਪਟਣ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ। ਕਈ ਵਿਹਲੜ ਕਿਸਮ ਦੇ ਵਿਅਕਤੀ ਕੰਮ ਕਰਨ ਦੀ ਬਜਾਏ ਇਹ ਹੀ ਧੰਦਾ ਕਰਦੇ ਹਨ। ਇਨ੍ਹਾਂ ਵਿੱਚੋਂ ਕਈ ਪੁਲਿਸ ਦੇ ਧੱਕੇ ਚੜ੍ਹ ਵੀ ਜਾਂਦੇ ਹਨ ਅਤੇ ਕਈ ਬਚ ਜਾਂਦੇ ਹਨ। ਜਿਨ੍ਹਾਂ ਦਾ ਬਚਾਅ ਹੋ ਜਾਂਦਾ ਹੈ, ਉਨ੍ਹਾਂ ਦੇ ਹੌਸਲੇ ਵਧ ਜਾਂਦੇ ਹਨ ਅਤੇ ਉਹ ਹੋਰ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।

ਜਲੰਧਰ ਵਿੱਚ ਲੋਕਾਂ ਨੇ 2 ਅਜਿਹੇ ਨੌਜਵਾਨਾਂ ਨੂੰ ਫੜ ਕੇ ਉਨ੍ਹਾਂ ਦੀ ਖੂਬ ਛਿੱਤਰ ਪਰੇਡ ਕੀਤੀ, ਜੋ ਇੱਕ ਲੜਕੀ ਦਾ ਮੋਬਾਈਲ ਝਪਟ ਕੇ ਦੌੜੇ ਸਨ। ਬਾਅਦ ਵਿੱਚ ਇਨ੍ਹਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਖ਼ੁਸ਼ੀ ਨਾਮ ਦੀ ਲੜਕੀ ਨੇ ਦੱਸਿਆ ਹੈ ਕਿ ਉਹ ਕਾਲਜ ਤੋਂ ਆ ਰਹੀ ਸੀ। 2 ਲੜਕੇ ਉਸ ਦਾ ਮੋਬਾਇਲ ਝਪਟ ਕੇ ਦੌੜ ਗਏ ਪਰ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਖ਼ੁਸ਼ੀ ਦੇ ਦੱਸਣ ਮੁਤਾਬਕ ਉਸ ਦਾ ਰੈੱਡਮੀ ਦਾ ਮੋਬਾਈਲ ਹੈ, ਜੋ ਮਿਲ ਗਿਆ ਹੈ।

ਇਕ ਵਿਅਕਤੀ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਵੀ ਕਿਸੇ ਵਿਅਕਤੀ ਦਾ ਮੋਬਾਇਲ ਖੋਹਿਆ ਗਿਆ ਸੀ। ਉਸ ਨੇ ਇਨ੍ਹਾਂ ਵਿਅਕਤੀਆਂ ਦੀ ਪ੍ਰਸੰਸਾ ਕੀਤੀ ਹੈ, ਜਿਨ੍ਹਾਂ ਨੇ ਮੋਬਾਈਲ ਝਪਟਣ ਵਾਲੇ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਮੋਬਾਇਲ ਖੋਹ ਕੇ ਭੱਜਣ ਵਾਲੇ ਲੜਕੇ ਫੜੇ ਗਏ ਹਨ। ਉਨ੍ਹਾਂ ਨੂੰ ਮੌਕੇ ਤੇ ਪਹੁੰਚ ਕੇ ਪਤਾ ਲੱਗਾ ਕਿ ਖ਼ੁਸ਼ੀ ਨਾਮ ਦੀ ਲੜਕੀ ਕਾਲਜ ਤੋਂ ਆ ਰਹੀ ਸੀ।

2 ਨੌਜਵਾਨਾਂ ਨੇ ਮੋਬਾਈਲ ਝਪਟ ਕੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਫੜ ਲਏ ਗਏ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਲੜਕੀ ਖੁਸ਼ੀ ਕਹਿ ਰਹੀ ਹੈ ਕਿ ਉਹ ਆਪਣੇ ਪਿਤਾ ਨੂੰ ਲੈ ਕੇ ਥਾਣੇ ਆ ਜਾਵੇਗੀ। ਜਿਸ ਤਰ੍ਹਾਂ ਲੜਕੀ ਬਿਆਨ ਲਿਖਾਏਗੀ। ਉਸ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *