ਦਿਲਜੀਤ ਦੋਸਾਂਝ ਨੇ ਖੁਦ ਦਿੱਤੀ ਇਹ ਖੁਸ਼ਖਬਰੀ, ਸਾਰੇ ਪੰਜਾਬ ਲਈ ਮਾਣ ਵਾਲੀ ਗੱਲ

ਪੰਜਾਬੀ ਆਪਣੇ ਹੁਨਰ ਵਜੋਂ ਦੁਨੀਆਂ ਭਰ ਵਿੱਚ ਫੈਲਦੇ ਜਾ ਰਹੇ ਹਨ। ਦੇਖਿਆ ਜਾਵੇ ਤਾਂ ਹਰ ਖਿਤੇ ਵਿਚ ਪੰਜਾਬੀਆਂ ਦਾ ਨਾਮ ਚਲ ਰਿਹਾ ਹੈ। ਪੰਜਾਬੀ ਜਿੱਥੇ ਵੀ ਹੋਣ ਉਥੇ ਹੀ ਉਨ੍ਹਾਂ ਦੇ ਚਰਚੇ ਹੁੰਦੇ ਰਹਿੰਦੇ ਹਨ। ਜਿਵੇਂ ਕਿ ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਹੋਰ ਦੇਸ਼ਾਂ ਵਿੱਚ ਪੰਜਾਬੀ ਸਰਦਾਰ ਵੱਡੇ-ਵੱਡੇ ਅਹੁਦਿਆਂ ਤੇ ਅਫ਼ਸਰੀ ਕਰ ਕਰ ਰਹੇ ਹਨ। ਜੋ ਕਿ ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲ਼ੀ ਗੱਲ ਹੈ। ਦੁਨੀਆਂ ਵਿੱਚ ਸਭ ਤੋਂ ਵੱਡੀ ਫਿਲਮ ਇੰਡਸਟਰੀ ਹਾਲੀਵੁੱਡ ਇੰਡਸਟਰੀ ਨੂੰ ਮੰਨਿਆ ਜਾਂਦਾ ਹੈ।

ਹੁਣ ਉਥੇ ਵੀ ਪੰਜਾਬੀਆਂ ਦਾ ਨਾਮ ਚੱਲੇਗਾ। ਜਿਸ ਦੀ ਤਾਜ਼ਾ ਉਦਾਹਰਣ ਪੰਜਾਬੀ ਇੰਡਸਟਰੀ ਦੇ ਅਦਾਕਾਰ ਦਿਲਜੀਤ ਦੁਸਾਂਝ ਹਨ। ਜਿਨ੍ਹਾਂ ਨੇ ਪੰਜਾਬੀ ਇੰਡਸਟ੍ਰੀ ਹੀ ਨਹੀਂ ਸਗੋਂ ਬਾਲੀਵੁੱਡ ਤਕ ਆਪਣਾ ਨਾਮ ਬਣਾਇਆ ਹੋਇਆ ਹੈ। ਦਿਲਜੀਤ ਦੁਸਾਂਝ ਦੀ ਮਿਹਨਤ ਤੇ ਲਗਨ ਨੂੰ ਦੇਖਦੇ ਹੋਏ ਹਾਲੀਵੁਡ ਇੰਡਸਟਰੀ ਵੀ ਉਨ੍ਹਾਂ ਨੂੰ ਇੱਕ ਮੌਕਾ ਦੇ ਰਹੀ ਹੈ। ਜਿਸ ਦੀ ਜਾਣਕਾਰੀ ਦਿਲਜੀਤ ਦੁਸਾਂਝ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਰਾਹੀਂ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ

ਕਿ ਉਹ ਹਾਲੀਵੁੱਡ ਸੀਰੀਜ਼ ਫੇਬਲੇਜ਼ ਵਿੱਚ ਕੰਮ ਕਰਨ ਜਾ ਰਹੇ ਹਨ। ਜਿਸ ਵਿਚ ਉਨ੍ਹਾਂ ਦੇ ਨਾਲ ਨਾਲ ਹੋਰ ਵੀ ਕਲਾਕਾਰ ਸ਼ਾਮਲ ਹੋ ਰਹੇ ਹਨ। ਜਿਨ੍ਹਾਂ ਵਿਚ ਰੋਮਨ ਗ੍ਰਿਫਿਨ ਡੇਵਿਸ, ਜੇਬੀ ਸਮੂਵ, ਅਲੈਕਸਾ ਡੇਮੀ, ਜ਼ੈਕ ਵੁੱਡਸ, ਜੇਮੇਨ ਕਲੇਮੈਂਟ ਆਦਿ ਹਨ। ਦਿਲਜੀਤ ਦੁਸਾਂਝ ਨੇ ਇਹ ਵੀ ਦੱਸਿਆ ਕਿ ਉਹ ਜਿਸ ਹਾਲੀਵੁੱਡ ਸੀਰੀਜ਼ ਵਿੱਚ ਕੰਮ ਕਰਨ ਜਾ ਰਹੇ ਹਨ। ਉਹ ਬ੍ਰੋਂਨ ਡਿਜੀਟਲ ਵੱਲੋਂ ਲਾਂਚ ਕੀਤੀ ਗਈ ਹੈ। ਜਿਨ੍ਹਾਂ ਵੱਲੋਂ ਪਹਿਲਾਂ ਵੀ ਬਹੁਤ ਸਾਰੀਆਂ ਹਾਲੀਵੁੱਡ ਫ਼ਿਲਮਾਂ ਬਣਾਈਆਂ ਜਾ ਚੁੱਕੀਆਂ ਹਨ।

ਜ਼ਿਕਰਯੋਗ ਗਲ ਇਹ ਹੈ ਕਿ ਹਾਲੀਵੁੱਡ ਇੰਡਸਟਰੀ ਵਿੱਚ ਕੰਮ ਕਰਨਾ ਦਿਲਜੀਤ ਦੁਸਾਂਝ ਅਤੇ ਹੋਰਨਾਂ ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਦਿਲਜੀਤ ਦੋਸਾਂਝ ਵਲੋਂ ਸਾਂਝੀ ਕੀਤੀ ਪੋਸਟ ਤੇ ਜਿੱਥੇ ਲੋਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਉੱਥੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ।

Leave a Reply

Your email address will not be published. Required fields are marked *