ਬੈਂਕ ਮਨੇਜਰ ਨੇ ਚੁੱਕ ਲਿਆ ਵੱਡਾ ਗਲਤ ਕਦਮ, 2 ਦਿਨ ਪਹਿਲਾਂ ਦੋਸਤ ਨੂੰ ਦੱਸੀ ਮਰਨ ਦੀ ਵਜ੍ਹਾ

ਪਤੀ ਪਤਨੀ ਵਿੱਚ ਹੋ ਰਹੀ ਮਾਮੂਲੀ ਜਿਹੀ ਨੋਕ ਝੋਕ ਸੁਭਾਵਿਕ ਹੈ ਕਿਉਂਕਿ ਇਹ ਹਰ ਘਰ ਦੀ ਕਹਾਣੀ ਹੈ। ਕੁਝ ਲੋਕ ਇਸ ਨੋਕ ਝੋਕ ਤੋਂ ਪ੍ਰੇ ਸ਼ਾ ਨ ਹੋ ਕੇ ਗ਼ਲਤ ਕਦਮ ਚੁੱਕ ਲੈਂਦੇ ਹਨ। ਕਦੇ ਕਦੇ ਮਾਮਲਾ ਮਰਨ-ਮਰਾਉਣ ਤੱਕ ਵੀ ਪਹੁੰਚ ਜਾਂਦਾ ਹੈ। ਇਸ ਕਾਰਨ ਪਤੀ ਪਤਨੀ ਵਿਚਕਾਰ ਹੋ ਰਹੀ ਅਣਬਣ ਮਾਮੂਲੀ ਹੀ ਰਹਿਣੀ ਚਾਹੀਦੀ ਹੈ। ਨਹੀਂ ਤਾਂ ਬਾਅਦ ਵਿੱਚ ਪਛਤਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਰਹਿੰਦਾ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ,

ਜਿੱਥੇ ਇਕ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਆਪਣੀ ਜਾਨ ਦੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਲੜਕੇ ਦੇ ਪਰਿਵਾਰ ਵਿੱਚ ਉਸ ਦੀ ਇਕੱਲੀ ਮਾਂ ਹੀ ਰਹਿ ਗਈ। ਜਿਸ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪਰਿਵਾਰਿਕ ਮੈਂਬਰ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਉਨ੍ਹਾਂ ਦੇ ਲੜਕੇ ਵੱਲੋਂ ਅਜਿਹਾ ਕਦਮ ਚੁੱਕਣ ਦੀ ਵਜ੍ਹਾ ਉਸ ਦੇ ਸਹੁਰੇ ਸਨ।

ਕਿਉਂਕਿ ਉਨ੍ਹਾਂ ਦੇ ਲੜਕੇ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇ ਸ਼ਾ ਨ ਕੀਤਾ ਜਾ ਰਿਹਾ ਸੀ। ਆਏ ਦਿਨ ਸਹੁਰਾ ਆਪਣੀ ਲੜਕੀ ਨੂੰ ਲੈਣ ਲਈ ਪਹੁੰਚ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਲੜਕੀ ਕੱਪੜਿਆਂ ਦੇ ਨਾਲ ਨਾਲ ਸਾਰੇ ਗਹਿਣੇ ਵੀ ਲੈ ਗਈ। ਉਨ੍ਹਾਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਦੋ ਸ਼ੀ ਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਮ੍ਰਿਤਕ ਰਵਿੰਦਰ ਸਿੰਘ ਦੇ ਦੋਸਤ ਪ੍ਰਿੰਸ ਨੇ ਦੱਸਿਆ ਰਵਿੰਦਰ ਦੇ ਸਹੁਰੇ ਉਸ ਨੂੰ ਬਹੁਤ ਤੰਗ ਪ੍ਰੇ ਸ਼ਾ ਨ ਕਰਦੇ ਸੀ।

ਇਸ ਕਰਕੇ ਰਵਿੰਦਰ ਸਿੰਘ ਨੇ ਅੰਮ੍ਰਿਤਸਰ ਮਹਿਲਾ ਮੰਡਲ ਵਿੱਚ ਦਰਖ਼ਾਸਤ ਵੀ ਦਿੱਤੀ ਸੀ ਪਰ ਉਸ ਦੇ ਸਹੁਰਿਆਂ ਨੇ ਜਲੰਧਰ ਮਹਿਲਾ ਮੰਡਲ ਵਿਚ ਪਰਚਾ ਦਰਜ ਕਰਵਾ ਦਿੱਤਾ। ਜਿਸ ਕਾਰਨ ਅੰਮ੍ਰਿਤਸਰ ਵਾਲਾ ਕੇਸ ਰੱਦ ਹੋ ਗਿਆ। ਪ੍ਰਿੰਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਵਿੰਦਰ ਤੋਂ ਪਤਾ ਲੱਗਾ ਸੀ ਕਿ ਉਸ ਦੇ ਸੁਹਰਿਆਂ ਨੇ ਉਸ ਦੀ ਮਾਂ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਕਿ ਉਨ੍ਹਾਂ ਦੀ ਲੜਕੀ ਨਾਲ ਖਿੱਚ ਧੂਹ ਕੀਤੀ ਜਾਂਦੀ ਹੈ। ਪ੍ਰਿੰਸ ਨੇ ਦੱਸਿਆ ਕਿ ਰਵਿੰਦਰ ਐਚ.ਡੀ.ਐਫ ਸੀ ਬੈਂਕ ਵਿਚ ਮੈਨੇਜਰ ਸੀ ਜੋ ਕਿ ਹੁਣ ਪੰਜਾਬ ਨੈਸ਼ਨਲ ਵਿਚ ਮੈਨੇਜਰ ਵਜੋਂ ਕੰਮ ਕਰਦਾ ਸੀ ਬੀਤੇ ਦਿਨੀਂ ਜਦੋਂ ਉਨ੍ਹਾਂ ਨੂੰ ਰਵਿੰਦਰ ਦੀ ਮੋਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ।

ਪ੍ਰਿੰਸ ਨੇ ਦੱਸਿਆ ਕਿ ਰਵਿੰਦਰ ਦੇ ਕਹਿਣ ਅਨੁਸਾਰ ਉਸ ਦਾ ਕੇਸ 85 ਹਜ਼ਾਰ ਰੁਪਏ ਵਿਚ ਨਿਬੜ ਦਾ ਹੋ ਜਾਵੇਗਾ ਪਰ ਉਸ ਦਾ ਸਹੁਰਾ ਕਹਿ ਰਿਹਾ ਸੀ ਕਿ ਉਹ 85 ਹਜ਼ਾਰ ਲੈ ਕੇ ਵੀ ਕੇਸ ਨਹੀਂ ਨਿੱ ਬ ੜਨ ਦੇਣਗੇ। ਇਸ ਕਾਰਨ ਉਸ ਨੇ ਅਜਿਹਾ ਕਦਮ ਚੁੱਕ ਲਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *