18 ਸਾਲ ਤਕ ਜਿਸ ਨੂੰ ਯਾਦ ਕਰ ਕਰਕੇ ਰੋਂਦੇ ਰਹੇ, ਅਚਾਨਕ ਉਹ ਜਿਊਂਦਾ ਆ ਗਿਆ ਘਰ ਵਾਪਿਸ

ਸ਼ੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ। ਜਿਥੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਜਾਂ ਫੋਟੋਆਂ ਨੂੰ ਪਾ ਦਿੰਦੇ ਹਨ। ਆਏ ਦਿਨੀ ਸੋਸ਼ਲ ਮੀਡੀਆ ਤੇ ਕਿੰਨੀਆਂ ਹੀ ਵੀਡੀਓ ਵਾਇਰਲ ਹੁੰਦੀਆਂ ਹਨ। ਕਿੰਨੀਆਂ ਹੀ ਸਮਾਜਿਕ ਸੰਸਥਾਵਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਵਿਛੜੇ ਹੋਏ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਾ ਵੀ ਦਿੱਤਾ ਹੈ। ਕਿਉੰਕਿ ਸੋਸ਼ਲ ਮੀਡੀਆ ਹੀ ਇਕ ਅਜਿਹਾ ਜ਼ਰੀਆ ਹੈ ਜਿੱਥੇ ਬਹੁਤ ਘੱਟ ਸਮੇਂ ਵਿਚ ਬਹੁਤੇ ਲੋਕਾਂ ਤੱਕ ਸੁਨੇਹਾ ਪਹੁੰਚਾਇਆ ਜਾ ਸਕਦਾ ਹੈ।

ਅਜਿਹਾ ਹੀ ਇੱਕ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੁਲਿਸ ਅਧਿਕਾਰੀ ਦੀ ਹਿੰਮਤ ਸਦਕਾ 18-19 ਸਾਲ ਤੋਂ ਲਾਪਤਾ ਹੋਏ ਵਿਅਕਤੀ ਨੂੰ ਪਰਿਵਾਰ ਨਾਲ ਮਿਲਾ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸੋਸ਼ਲ ਮੀਡੀਆ ਤੇ ਹੋਰ ਸਾਰੇ ਚੈਨਲਾਂ ਦਾ ਧੰਨਵਾਦ ਕਰਦੇ ਹਨ। ਜਿਨ੍ਹਾਂ ਦੇ ਸਹਿਯੋਗ ਸਦਕਾ ਉਨ੍ਹਾਂ ਨੇ ਇਕ ਬਜ਼ੁਰਗ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਹ ਬਜ਼ੁਰਗ ਉਨ੍ਹਾਂ ਨੂੰ ਅੱਜ ਤੋਂ ਦੋ ਸਾਲ ਪਹਿਲਾਂ ਪਿੰਡ ਚੜਿੱਕ ਤੋਂ ਹੀ ਮਿਲਿਆ ਸੀ।

ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਬਜੁਰਗ ਤੋਂ ਪੁੱਛ ਗਿੱਛ ਕੀਤੀ ਅਤੇ ਉਸ ਨੇ ਆਪਣਾ ਨਾਮ ਮੇਜਰ ਅਤੇ 2-3 ਪਿੰਡਾ ਦੇ ਨਾਮ ਵੀ ਦਸੇ ਸਨ। ਇਸ ਸਬੰਧ ਵਿਚ ਉਨ੍ਹਾਂ ਨੇ ਮੇਜਰ ਦੀਆਂ ਬਹੁਤ ਵੀਡੀਓ ਵੀ ਸਾਂਝੀਆਂ ਕੀਤੀਆਂ। ਜਿਸ ਕਾਰਨ ਉਨ੍ਹਾਂ ਨੂੰ ਅੱਜ ਸਵੇਰੇ 7 ਵਜੇ ਹੀ ਮੇਜਰ ਦੇ ਗੁਆਂਢੀ ਦਾ ਫੋਨ ਆਇਆ। ਜਿਸ ਨੇ ਉਨ੍ਹਾਂ ਨੂੰ ਮੇਜਰ ਬਾਰੇ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ 18-19 ਸਾਲ ਪਹਿਲਾਂ ਲਾਪਤਾ ਹੋਏ ਸੀ। ਜਿਸ ਦੀ ਉਨ੍ਹਾਂ ਵੱਲੋਂ ਅਤੇ ਪਰਿਵਾਰ ਵੱਲੋਂ ਬਹੁਤ ਹੀ ਭਾਲ ਕੀਤੀ ਗਈ

ਪਰ ਕੁਝ ਪਤਾ ਨਾ ਲੱਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਚੜਿੱਕ ਦੇ ਹੀ ਕਿਸੇ ਵਿਅਕਤੀ ਨੂੰ ਮੇਜਰ ਚੰਦਪੁਰ ਟੋਲ ਪਲਾਜ਼ਾ ਕੋਲ ਮਿਲਿਆ ਸੀ। ਅੱਜ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੇਜਰ ਸਿੰਘ 18-19 ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲ ਰਹੇ ਹਨ ਪਰ ਹੁਣ ਇਸ ਗੱਲ ਦਾ ਦੁੱਖ ਵੀ ਹੈ ਕਿਉੰਕਿ ਮੇਜਰ ਸਿੰਘ ਦੋ ਸਾਲ ਤੋਂ ਉਨ੍ਹਾਂ ਨਾਲ ਹੀ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਰਹਿ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਐਸ.ਐਸ.ਪੀ ਇੰਦਰ ਜੀਤ ਸਿੰਘ ਦਾ ਧੰਨਵਾਦ ਕਰਦੇ ਹਨ

ਜੋ ਉਨ੍ਹਾਂ ਨੂੰ ਇਹ ਸੇਵਾ ਲਈ ਉਤਸ਼ਾਹਿਤ ਕਰਦੇ ਹਨ ਅਤੇ ਹੌਂਸਲੇ ਦੇ ਨਾਲ ਨਾਲ ਇਸ ਕੰਮ ਲਈ ਸਮਾ ਵੀ ਦਿੰਦੇ ਹਨ। ਮੇਜਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮੇਜਰ ਸਿੰਘ ਨੂੰ ਲਾਪਤਾ ਹੋਇਆ ਨੂੰ 18 ਸਾਲ ਹੋ ਗਏ ਹਨ। ਜਿੰਨਾ ਦੀ ਹਾਲਤ ਠੀਕ ਨਾ ਹੋਣ ਕਰਕੇ ਉਹ ਘਰੋਂ ਚਲੇ ਗਏ ਸੀ। ਉਨ੍ਹਾਂ ਵੱਲੋਂ ਬਹੁਤ ਹੀ ਭਾਲ ਕੀਤੀ ਗਈ ਅਤੇ ਉਨ੍ਹਾਂ ਨੇ ਕਿੰਨੇ ਹੀ ਅਖੰਡ ਪਾਠ ਵੀ ਸੁੱਖੇ। ਅੱਜ ਉਨ੍ਹਾਂ ਨੂੰ ਮੇਜਰ ਸਿੰਘ ਦੇ ਮਿਲਣ ਦੀ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ। ਜਿਸ ਕਾਰਨ ਉਹ ਪੁਲਿਸ ਅਧਿਕਾਰੀ ਦਾ ਵੀ ਦਿਲ ਤੋਂ ਧੰਨਵਾਦ ਕਰਦੇ ਹਨ। ਹੇਠਾਂ ਦੇਖੋ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *