ਅਧਿਆਪਕ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼, ਪਿੰਡ ਵਾਲਿਆਂ ਨੇ ਵੀਡੀਓ ਬਣਾਕੇ ਕਰ ਦਿੱਤੀ ਵਾਇਰਲ

ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਦੀ ਨੀਂਹ ਇੱਕ ਅਧਿਆਪਕ ਦੁਆਰਾ ਹੀ ਰੱਖੀ ਜਾਂਦੀ ਹੈ। ਅਧਿਆਪਕ ਨੂੰ ਸਮਾਜ ਦਾ ਸਿਰਜਣਹਾਰ ਮੰਨਿਆ ਜਾਂਦਾ ਹੈ। ਅਧਿਆਪਕ ਇਕ ਮੋਮਬੱਤੀ ਦੀ ਤਰਾਂ ਹੈ, ਜਿਹੜਾ ਆਪ ਜਲਦਾ ਹੈ ਤੇ ਹਰ ਪਾਸੇ ਰੌਸ਼ਨੀ ਫੈਲਾਉਂਦਾ ਹੈ। ਬੱਚੇ ਆਪਣੇ ਅਧਿਆਪਕਾਂ ਤੋਂ ਵਿੱਦਿਆ ਰੂਪੀ ਗਿਆਨ ਤੋਂ ਇਲਾਵਾ ਹੋਰ ਵੀ ਗਿਆਨ ਦੀਆਂ ਗੱਲਾਂ ਸਿੱਖਦੇ ਹਨ। ਜਿਵੇਂ ਵੱਡਿਆਂ ਦਾ ਆਦਰ ਕਰਨਾ, ਸਭ ਨਾਲ ਮਿਲ ਕੇ ਰਹਿਣਾ ਅਤੇ ਦੁਨੀਆ ਵਿੱਚ ਵਿਚਰਨ ਦੇ ਢੰਗ ਤਰੀਕੇ ਵੀ ਅਧਿਆਪਕ ਦੁਆਰਾ ਹੀ ਬੱਚਿਆਂ ਨੂੰ ਸਿਖਾਏ ਜਾਂਦੇ ਹਨ।

ਜੇਕਰ ਅਧਿਆਪਕ ਹੀ ਗਲਤ ਹਰਕਤਾਂ ਕਰਨ ਲੱਗ ਪਵੇ ਤਾਂ ਫੇਰ ਬੱਚਿਆਂ ਉੱਤੇ ਇਸ ਦਾ ਕੀ ਪ੍ਰਭਾਵ ਪਵੇਗਾ ਅਤੇ ਬੱਚੇ ਅਧਿਆਪਕ ਤੋਂ ਕੀ ਸਿੱਖਣਗੇ? ਸੋਸ਼ਲ ਮੀਡੀਆ ਉੱਤੇ ਇਕ ਅਧਿਆਪਕ ਦੀ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਇੱਕ ਨੂੰ ਵੱਡਾ ਧੱਕਾ ਜਰੂਰ ਲਗੇਗਾ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਇੱਕ ਅਧਿਆਪਕ ਨੇ ਬੱਚਿਆਂ ਸਾਹਮਣੇ 3 ਬੋਤਲਾਂ ਦਾ-ਰੂ ਦੀਆਂ ਪੀਤੀਆਂ। ਜਿਸ ਦੀ ਜਾਣਕਾਰੀ ਮਿਲਣ ਤੇ ਪੁਲਿਸ ਹਰਕਤ ਵਿਚ ਆਈ ਅਤੇ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ।

ਬੱਚਿਆਂ ਦੁਆਰਾ ਜਾਣਕਾਰੀ ਦਿੱਤੀ ਗਈ ਕਿ ਅਧਿਆਪਕ ਨੇ ਉਨ੍ਹਾਂ ਸਾਹਮਣੇ 3 ਬੋਤਲਾਂ ਦਾ-ਰੂ ਦੀਆਂ ਪੀਤੀਆਂ। ਜਿਸ ਤੋਂ ਬਾਅਦ ਲੋਰ ਵਿੱਚ ਅਧਿਆਪਕ ਨੇ ਬੱਚਿਆਂ ਨੂੰ ਤਾਲਾ ਲਗਾ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਬੱਚਿਆਂ ਦਾ ਕਹਿਣਾ ਹੈ ਕਿ ਅਧਿਆਪਕ ਵੱਲੋਂ ਉਨ੍ਹਾਂ ਨਾਲ ਖਿੱਚ-ਧੂਹ ਵੀ ਕੀਤੀ ਗਈ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਅਧਿਆਪਕ ਦਾਰੂ ਪੀ ਕੇ ਬੈਠਾ ਰਹਿੰਦਾ ਹੈ, ਜੋ ਕਿ ਉਨ੍ਹਾਂ ਨੂੰ ਪੜਾਉਂਦਾ ਵੀ ਨਹੀਂ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਜਾਂਚ ਦੌਰਾਨ ਜੋ ਵੀ ਸਾਹਮਣੇ ਆਵੇਗਾ, ਉਸ ਦੇ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵਾਇਰਲ ਵੀਡੀਓ

Leave a Reply

Your email address will not be published. Required fields are marked *