ਅਮਰੀਕਾ ਚ ਹੋਈ ਡਾਲਰਾਂ ਦੀ ਬਰਸਾਤ, ਗੋਰੇ-ਗੋਰੀਆਂ ਥੱਕ ਗਏ ਡਾਲਰ ਇਕੱਠੇ ਕਰਦੇ ਕਰਦੇ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਕਾਰਲਸਬੈਡ ਦੇ ਅੰਤਰਰਾਜੀ ਹਾਈਵੇਅ-5 ਉੱਤੇ ਉਸ ਸਮੇਂ ਜਾਮ ਲੱਗ ਗਿਆ, ਜਦੋਂ ਰੋਡ ਤੇ ਡਾਲਰਾਂ ਦੀ ਬਰਸਾਤ ਹੋਣ ਲੱਗੀ। ਬਸ ਫੇਰ ਕੀ ਸੀ? ਆਉਂਦੇ ਜਾਂਦੇ ਲੋਕਾਂ ਨੇ ਆਪਣੇ ਵਾਹਨ ਰੋਕ ਦਿੱਤੇ। ਲੋਕ ਡਾਲਰ ਇਕੱਠੇ ਕਰਨ ਲੱਗੇ। ਇਹ ਲੋਕ ਇੰਨੇ ਖੁਸ਼ ਸਨ ਕਿ ਡਾਲਰ ਇਕੱਠੇ ਕਰਦੇ ਹੋਏ ਨੱਚ ਵੀ ਰਹੇ ਸਨ। ਜਿੱਥੇ ਵੀ ਕੋਈ ਹੈ ਸੀ, ਉਸ ਨੇ ਉੱਥੇ ਹੀ ਆਪਣਾ ਵਾਹਨ ਰੋਕ ਦਿੱਤਾ ਅਤੇ ਡਾਲਰ ਇਕੱਠੇ ਕਰਨ ਲੱਗ ਪਿਆ।

ਇਨ੍ਹਾਂ ਵਿਚ ਮਰਦ ਔਰਤ ਦੋਵੇਂ ਦੇਖੇ ਗਏ। ਕਈਆਂ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਤੇ ਪਾ ਦਿੱਤੀ। ਅਸਲ ਵਿੱਚ ਇਕ ਟਰੱਕ ਦਾ ਪਿੱਛੇ ਵਾਲਾ ਦਰਵਾਜ਼ਾ ਖੁੱਲ੍ਹ ਜਾਣ ਕਾਰਨ ਡਾਲਰਾਂ ਦੇ ਕੁਝ ਬੈਗ ਥੱਲੇ ਡਿੱਗ ਪਏ ਅਤੇ ਡਾਲਰ ਸਡ਼ਕ ਤੇ ਉੱਡਣ ਲੱਗੇ। ਜਿਨ੍ਹਾਂ ਨੂੰ ਚੁੱਕਣ ਲਈ ਰਾਹਗੀਰ ਹਰਕਤ ਵਿੱਚ ਆ ਗਏ। ਇਹ ਟਰੱਕ ਸੈਨ ਡਿਏਗੋ ਤੋਂ ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਦੇ ਦਫਤਰ ਨੂੰ ਜਾ ਰਿਹਾ ਸੀ। ਕਿਸੇ ਤਰ੍ਹਾਂ ਇਸ ਦਾ ਮਗਰਲਾ ਦਰਵਾਜ਼ਾ ਖੁੱਲ੍ਹ ਗਿਆ।

ਪਤਾ ਲੱਗਣ ਤੇ ਟਰੱਕ ਡਰਾਇਵਰ ਨੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ। ਪੁਲੀਸ ਨੇ ਮੌਕੇ ਤੇ ਪਹੁੰਚ ਗਈ। ਤੁਰੰਤ ਹਾਈਵੇਅ ਨੂੰ ਸੀਲ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਡਾਲਰ ਵਾਪਸ ਕਰਨ ਦੀ ਅਪੀਲ ਕੀਤੀ। ਹਾਲਾਂਕਿ ਕਈ ਲੋਕ ਡਾਲਰ ਲੈ ਕੇ ਉੱਥੋਂ ਜਾ ਚੁੱਕੇ ਸਨ। ਪੁਲਿਸ ਨੇ ਲੋਕਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਡਾਲਰ ਵਾਪਸ ਨਾ ਕੀਤੇ ਤਾਂ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ। ਇਹ ਰਕਮ ਕਿੰਨੀ ਸੀ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ।

ਲਗਭਗ ਇਕ ਦਰਜਨ ਵਿਅਕਤੀਆਂ ਦੁਆਰਾ ਡਾਲਰ ਵਾਪਸ ਕਰਨ ਬਾਰੇ ਪਤਾ ਲੱਗਾ ਹੈ। ਅਮਰੀਕੀ ਜਾਂਚ ਏਜੰਸੀ ਐੱਫ ਬੀ ਆਈ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਸਵੇਰੇ 9:15 ਵਜੇ ਦੀ ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਜਦੋਂ ਟਰੱਕ ਡਰਾਈਵਰ ਨੇ ਲੋਕਾਂ ਨੂੰ ਡਾਲਰ ਚੁੱਕਣ ਤੋਂ ਰੋਕਿਆ ਤਾਂ ਕਈ ਵਿਅਕਤੀ ਟਰੱਕ ਡਰਾਈਵਰ ਨਾਲ ਹੱ-ਥੋ-ਪਾ-ਈ ਵੀ ਹੋ ਗਏ। ਜਿਸ ਕਰਕੇ ਟਰੱਕ ਡਰਾਈਵਰ ਨੂੰ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਉਣਾ ਪਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

 

View this post on Instagram

 

A post shared by DEMI BAGBY (@demibagby)

Leave a Reply

Your email address will not be published. Required fields are marked *