ਆਹ ਦੇਖਲੋ ਬਸ ਆਹੀ ਕਸਰ ਬਾਕੀ ਸੀ, ਹੁਣ ਕੀ ਬਣੂ ਗਰੀਬ ਦਾ

ਮਹਿੰਗਾਈ ਵਧਦੀ ਹੀ ਜਾ ਰਹੀ ਹੈ। ਗ਼ਰੀਬ ਆਦਮੀ ਲਈ ਤਾਂ 2 ਡੰਗ ਦੀ ਰੋਟੀ ਦਾ ਜੁਗਾੜ ਕਰਨਾ ਵੀ ਸੌਖਾ ਨਹੀਂ। ਜਦੋਂ ਵੀ ਰੁੱਤ ਬਦਲਦੀ ਹੈ ਤਾਂ ਇਨਸਾਨ ਨੂੰ ਮੌਸਮ ਮੁਤਾਬਕ ਕੱਪੜਿਆਂ ਦੀ ਲੋੜ ਪੈਂਦੀ ਹੈ। ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਸਰਕਾਰ ਨੇ ਜਨਵਰੀ 2022 ਤੋਂ ਰੇਡੀਮੇਡ ਕੱਪੜੇ, ਟੈਕਸਟਾਈਲ ਅਤੇ ਫੁਟਵੀਅਰਜ਼ ਉੱਤੇ ਜੀ ਐੱਸ ਟੀ ਦੀ ਦਰ 5 ਫੀਸਦੀ ਤੋਂ ਵਧਾ ਕੇ 12 ਫ਼ੀਸਦੀ ਕਰ ਦੇਣ ਦਾ ਐਲਾਨ ਕਰ ਦਿੱਤਾ ਹੈ। ਪਹਿਲਾਂ 1000 ਰੁਪਏ ਤੋਂ ਵੱਧ ਕੀਮਤ ਦੇ ਕੱਪੜਿਆਂ ਤੇ 5 ਫ਼ੀਸਦੀ ਜੀ ਐੱਸ ਟੀ ਲਗਦਾ ਸੀ।

ਜੋ ਜਨਵਰੀ 2022 ਤੋਂ 12 ਫ਼ੀਸਦੀ ਹੋ ਜਾਵੇਗਾ। ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸ ਐਂਡ ਕਸਟਮਜ਼ (ਸੀ ਬੀ ਆਈ) ਵਲੋਂ ਇਸ ਸੰਬੰਧ ਵਿਚ 18 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ। ਕਲੋਥਿੰਗ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ (ਸੀ ਐਮ ਏ ਆਈ) ਵੱਲੋਂ ਅਗਲੇ ਦਿਨ ਹੀ ਭਾਵ 19 ਨਵੰਬਰ ਨੂੰ ਇਸ ਤੇ ਨਾ-ਰਾ-ਜ਼-ਗੀ ਜਤਾਈ ਗਈ ਸੀ ਅਤੇ ਮੰਗ ਕੀਤੀ ਗਈ ਸੀ ਕਿ ਜੀ ਐੱਸ ਟੀ ਦੀ ਦਰ ਵਿੱਚ ਵਾਧਾ ਨਾ ਕੀਤਾ ਜਾਵੇ।

ਕਲੋਥਿੰਗ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ ਦੀਆਂ ਨਜ਼ਰਾਂ ਵਿੱਚ ਇੰਡਸਟਰੀ ਪਹਿਲਾਂ ਹੀ ਕਈ ਪ੍ਰਕਾਰ ਦੇ ਮਸਲਿਆਂ ਦਾ ਸਾਹਮਣਾ ਕਰ ਰਹੀ ਹੈ। ਪੈਕੇਜਿੰਗ ਮਟੀਰੀਅਲ ਦੇ ਮਾਲ ਭਾੜੇ ਵਿੱਚ ਵਾਧਾ ਹੋਇਆ ਹੈ। ਇਸ ਤੋਂ ਬਿਨਾਂ ਕੱਚੇ ਮਾਲ ਦੀ ਕੀਮਤ ਵਿੱਚ ਵਾਧੇ ਦਾ ਵੀ ਇੰਡਸਟਰੀ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਜੀ ਐੱਸ ਟੀ ਵਿੱਚ ਵਾਧਾ ਨਾ ਕੀਤਾ ਜਾਵੇ। ਅਸੀਂ ਜਾਣਦੇ ਹਾਂ ਕਿ ਜੀ ਐੱਸ ਟੀ ਦੀ ਦਰ ਵਿੱਚ ਕੀਤੇ ਗਏ ਇਸ ਵਾਧੇ ਦਾ ਵਜ਼ਨ ਆਮ ਆਦਮੀ ਦੀ ਜੇਬ ਉੱਤੇ ਹੀ ਪਵੇਗਾ।

ਪਹਿਲਾਂ ਡੀਜ਼ਲ ਪੈਟਰੋਲ ਦੇ ਰੇਟ ਬਹੁਤ ਜ਼ਿਆਦਾ ਵਧ ਚੁੱਕੇ ਹਨ। ਰਸੋਈ ਗੈਸ ਦੀ ਕੀਮਤ ਵੀ ਸਭ ਹੱਦਾਂ ਬੰਨੇ ਟੱਪ ਚੁੱਕੀ ਹੈ। ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਹੁਣ ਰੈਡੀਮੇਡ ਕੱਪਡ਼ਿਆਂ, ਟੈਕਸਟਾਈਲ ਅਤੇ ਫੁਟਵੀਅਰਜ਼ ਉਤੇ ਵਧਾਏ ਜਾ ਰਹੇ ਜੀ ਐੱਸ ਟੀ ਦਾ ਬੋਝ ਵੀ ਆਮ ਆਦਮੀ ਦੀ ਜੇਬ ਉੱਤੇ ਹੀ ਪਵੇਗਾ।

Leave a Reply

Your email address will not be published. Required fields are marked *