ਦੁਬਈ ਤੋਂ ਦੋਸਤ ਦੇ ਵਿਆਹ ਤੇ ਆਇਆ ਪੰਜਾਬ, ਨਹੀਂ ਪਤਾ ਸੀ ਅੱਗੇ ਮੋਤ ਕਰ ਰਹੀ ਉਡੀਕਾਂ

ਗੱਡੀ ਦਾ ਸੰਤੁਲਨ ਵਿਗੜਨ ਕਾਰਨ ਕਿੰਨੇ ਹੀ ਸੜਕ ਹਾਦਸੇ ਵਾਪਰ ਚੁੱਕੇ ਹਨ ਅਤੇ ਅਜਿਹੇ ਹਾਦਸਿਆਂ ਵਿਚ ਕਿੰਨੀਆਂ ਹੀ ਜਾਨਾਂ ਜਾ ਚੁੱਕੀਆਂ ਹਨ। ਹੁਣ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਇਕ ਦਰਖੱਤ ਨਾਲ ਜਾ ਟਕਰਾਈ, ਜਿਸ ਕਾਰਨ ਇਕ ਭਿ-ਆ-ਨ-ਕ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਇਕ ਨੌਜਵਾਨ ਦੀ ਜਾਨ ਚਲੀ ਗਈ ਅਤੇ 2 ਨੌਜਵਾਨਾਂ ਦੇ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਇ-ਲਾ-ਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

ਜਾਣਕਾਰੀ ਮੁਤਾਬਿਕ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਸੋਨੂੰ ਤਿਵਾੜੀ ਪੁੱਤਰ ਤਾਰਕੇਸ਼ਵਰ ਤਿਵਾੜੀ ਕੁਝ ਦਿਨ ਪਹਿਲਾਂ ਆਪਣੇ ਦੋਸਤਾਂ ਸਮੇਤ ਦੁਬਈ ਤੋਂ ਵਾਪਸ ਪਰਤਿਆ ਸੀ। ਜਿਨ੍ਹਾਂ ਨਾਲ ਜਲੰਧਰ ਵਿਖੇ ਇਹ ਸੜਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਸੋਨੂੰ ਤਿਵਾੜੀ, ਨਵਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਭੋਗਪੁਰ ਅਤੇ ਨਵਦੀਪ ਸਿੰਘ ਪੁੱਤਰ ਜਸਵਿੰਦਰਪਾਲ ਸਿੰਘ ਵਾਸੀ ਪਿੰਡ ਲੰਮਾਪੁਰ ਚੌਂਕ ਜਲੰਧਰ ਇਹ ਤਿੰਨੋਂ ਨੌਜਵਾਨ ਆਪਣੇ ਦੋਸਤ ਦੇ ਵਿਆਹ ਤੋਂ ਪਰਤ ਰਹੇ ਸਨ।

ਜਿਨ੍ਹਾਂ ਦੀ ਕਾਰ ਬੇ-ਕਾ-ਬੂ ਹੋਣ ਕਾਰਨ ਪਲਟੀਆਂ ਖਾ ਕੇ ਇੱਕ ਦਰਖਤ ਨਾਲ ਜਾ ਟਕਰਾਈ। ਜਿਸ ਕਾਰਨ ਡਰਾਈਵਰ ਦੀ ਸੀਟ ਨਾਲ ਬੈਠੇ ਸੋਨੂੰ ਦੀ ਜਾਨ ਚਲੀ ਗਈ ਅਤੇ 2 ਨੌਜਵਾਨਾਂ ਨੂੰ ਸੱਟਾਂ ਲੱਗੀਆਂ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਰਾਤ 2 ਵਜੇ ਸੂਚਨਾ ਮਿਲੀ ਸੀ ਕਿ ਪਚਰੰਗਾ ਦੇ ਨਾਲ ਇਕ ਸੜਕ ਹਾਦਸਾ ਵਾਪਰਿਆ ਹੈ। ਜਿਸ ਤੋਂ ਬਾਅਦ ਉਹ ਤੁਰੰਤ ਹੀ ਘਟਨਾ ਸਥਾਨ ਉਤੇ ਪਹੁੰਚੇ। ਉਨ੍ਹਾਂ ਵੱਲੋਂ 2 ਸੱ ਟਾਂ ਲੱਗੇ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਦਾਖਲ ਕਰਵਾਇਆ ਗਿਆ ਅਤੇ

ਮ੍ਰਿਤਕ ਨੌਜਵਾਨ ਨੂੰ ਮੋਤ ਘਰ ਸਿਵਲ ਹਸਪਤਾਲ ਜਲੰਧਰ ਵਿਖੇ ਭੇਜਿਆ ਗਿਆ। ਉਨ੍ਹਾਂ ਨੇ ਹਸਪਤਾਲ ਦਾਖਲ ਨਵਦੀਪ ਸਿੰਘ ਪੁੱਤਰ ਜਸਵਿੰਦਰ ਪਾਲ ਸਿੰਘ ਦੇ ਬਿਆਨ ਲੈ ਕੇ 174 ਦੀ ਕਾਰਵਾਈ ਕੀਤੀ ਹੈ ਅਤੇ ਮ੍ਰਿਤਕ ਦੇਹ ਨੂੰ ਪੋਸ-ਟਮਾ-ਰਟ-ਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਮ੍ਰਿਤਕ ਨੂੰ ਕੀ ਪਤਾ ਸੀ ਕਿ ਉਹ ਆਪਣੇ ਦੋਸਤ ਦੇ ਵਿਆਹ ਚ ਖੁਸ਼ੀਆਂ ਵਿਚ ਸ਼ਾਮਿਲ ਹੋਣ ਜਾ ਰਿਹਾ ਹੈ ਅਤੇ ਰਸਤੇ ਵਿਚ ਉਸ ਨਾਲ ਇਹ ਭਾਣਾ ਵਾਪਰ ਜਾਣਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *