ਪੰਜਾਬ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ, ਮਸ਼ਹੂਰ ਨਾਮੀ ਕਲਾਕਾਰ ਦਾ ਹੋਇਆ ਦੇਹਾਂਤ

ਲੰਬੀ ਹੇਕ ਦੀ ਰਾਣੀ ਵਜੋਂ ਮਸ਼ਹੂਰ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਨੂੰ ਕੌਣ ਨਹੀਂ ਜਾਣਦਾ। ਗੁਰਮੀਤ ਬਾਵਾ ਪਹਿਲੀ ਪੰਜਾਬੀ ਮਹਿਲਾ ਗਾਇਕਾ ਸੀ, ਜਿਨ੍ਹਾਂ ਨੂੰ ਦੂਰਦਰਸ਼ਨ ਤੇ ਗਾਉਣ ਦਾ ਮੌਕਾ ਮਿਲਿਆ ਸੀ। ਉਹ ਪੰਜਾਬ ਵਿੱਚ ਹੀ ਨਹੀਂ, ਸਗੋਂ ਵਿਦੇਸ਼ੀ ਧਰਤੀ ਤੇ ਵੀ ਆਪਣੀ ਸਾਫ-ਸੁਥਰੀ ਗਾਇਕੀ ਕਰਕੇ ਮਸ਼ਹੂਰ ਸਨ। ਉਨ੍ਹਾਂ ਦੇ ਕਲਾਕਾਰੀ ਦੇ ਸਫ਼ਰ ਦੀ ਸ਼ੁਰੂਆਤ ਦੂਰਦਰਸ਼ਨ ਰਾਹੀਂ ਹੋਈ ਸੀ। ਉੱਥੋਂ ਹੀ ਉਹਨਾਂ ਨੇ ਗਾਉਣ ਵਿੱਚ ਪ੍ਰਸਿੱਧੀ ਵੀ ਹਾਸਲ ਕੀਤੀ।

ਉਹਨਾਂ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਜਾਣਦਾ ਹੈ ਅਤੇ ਉਨ੍ਹਾਂ ਗਾਏ ਹੋਏ ਗੀਤਾਂ ਨੂੰ ਹਰ ਕੋਈ ਪਸੰਦ ਵੀ ਕਰਦਾ ਹੈ। ਲੰਬੀ ਹੇਕ ਦੀ ਰਾਣੀ ਗੁਰਮੀਤ ਬਾਵਾ ਦੇ ਪ੍ਰਸ਼ੰਸਕਾਂ ਲਈ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਗੁਰਮੀਤ ਬਾਵਾ ਦਾ ਅੱਜ ਤੜਕੇ ਹੀ ਦਿ-ਹਾਂ-ਤ ਹੋ ਗਿਆ, ਜਿਸ ਕਾਰਨ ਦੇਸ਼-ਵਿਦੇਸ਼ ਤਕ ਸੋਗ ਦੀ ਲਹਿਰ ਛਾਈ ਹੋਈ ਹੈ।

ਦੱਸ ਦੇਈਏ ਗੁਰਮੀਤ ਬਾਵਾ ਦੀ ਲੜਕੀ ਲਾਚੀ ਬਾਵਾ ਦਾ ਕਿਸੇ ਕਾਰਨ 2 ਸਾਲ ਪਹਿਲਾਂ ਹੀ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਗੁਰਮੀਤ ਬਾਵਾ ਬਹੁਤ ਜਿਆਦਾ ਉਦਾਸ ਅਤੇ ਬਿਮਾਰ ਰਹਿਣ ਲੱਗ ਪਏ। ਜਿਸ ਕਾਰਨ ਉਨ੍ਹਾਂ ਨੇ ਸਟੇਜ ਸ਼ੋਅ ਅਤੇ ਗਾਇਕੀ ਤੋਂ ਦੂਰੀ ਬਣਾ ਕੇ ਰੱਖੀ ਹੋਈ ਸੀ। ਬਿਮਾਰੀ ਦੇ ਚਲਦਿਆਂ ਹੀ ਬੀਤੀ ਰਾਤ ਉਨ੍ਹਾਂ ਦੀ ਤਬੀਅਤ ਵਿਗੜ ਗਈ। ਜਿਸ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਏਅਰਪੋਰਟ ਰੋਡ ਤੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਹਸਪਤਾਲ ਵਿੱਚ ਹੀ ਉਨ੍ਹਾਂ ਨੇ ਆਖਰੀ ਸਾਹ ਲਿਆ ਅਤੇ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਿਕ ਉਹਨਾਂ ਦਾ ਸਵੇਰੇ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਹ ਬਹੁਤ ਹੀ ਮੰਦਭਾਗੀ ਖਬਰ ਹੈ। ਜਿੱਥੇ ਦੁਨੀਆ ਭਰ ਵਿਚ ਉਹਨਾਂ ਦੇ ਜਾਣ ਬਾਅਦ ਸੋਗ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਪੰਜਾਬੀ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਵੀ ਪੈ ਗਿਆ। ਵੱਡੀ ਗਿਣਤੀ ਵਿਚ ਸਮਾਜਿਕ, ਰਾਜਨੀਤਿਕ ਲੋਕ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।

Leave a Reply

Your email address will not be published. Required fields are marked *