ਵੱਡੀ ਖਬਰ- ਦਿਨ ਦਿਹਾੜੇ ਮੁੰਡਾ ਮਾਰਕੇ ਲੁੱਟ ਕੇ ਲੈ ਗਏ ਕਾਰ

ਕਈ ਵਿਅਕਤੀ ਤਾਂ ਪੁਲਿਸ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ। ਦਿਨ ਦਿਹਾੜੇ ਸ਼ਰ੍ਹੇਆਮ ਬੰਦਾ ਰੋੜ੍ਹ ਦਿੰਦੇ ਹਨ। ਸ਼ਾਇਦ ਉਨ੍ਹਾ ਦੀਆਂ ਨਜ਼ਰਾਂ ਵਿੱਚ ਆਮ ਇਨਸਾਨ ਦੀ ਇੰਨੀ ਹੀ ਕੀਮਤ ਹੈ। ਇਨ੍ਹਾਂ ਨੂੰ ਪੁਲਿਸ ਦੀ ਵੀ ਕੋਈ ਪਰਵਾਹ ਨਹੀਂ। ਕਪੂਰਥਲਾ ਵਿਖੇ ਰੋਡ ਤੇ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਕਾਰ ਸਵਾਰ 2 ਵਿਅਕਤੀਆਂ ਨੇ ਇਕ ਬਲੈਰੋ ਚਾਲਕ ਬਲਵਿੰਦਰ ਸਿੰਘ ਤੇ ਪ-ਸ-ਤੋ-ਲ ਚਲਾ ਦਿੱਤਾ। ਜਿਸ ਨਾਲ ਬਲਵਿੰਦਰ ਸਿੰਘ ਦਮ ਤੋੜ ਗਿਆ ਅਤੇ ਇਨ੍ਹਾਂ ਦੀ ਕਾਰ ਨਾਲ ਹਾਦਸਾ ਵਾਪਰ ਗਿਆ।

ਖੜਕਾ ਸੁਣ ਕੇ ਉਥੇ ਲੋਕ ਇਕੱਠੇ ਹੋ ਗਏ। ਇਨ੍ਹਾਂ ਕਾਰ ਸਵਾਰਾਂ ਵਿੱਚੋਂ ਇਕ ਤਾਂ ਬਲਵਿੰਦਰ ਸਿੰਘ ਦੀ ਬਲੈਰੋ ਗੱਡੀ ਲੈ ਗਿਆ ਅਤੇ ਦੂਸਰੇ ਨੇ ਪ-ਸ-ਤੋ-ਲ ਦਿਖਾ ਕੇ ਕਿਸੇ ਦਾ ਮੋਟਰਸਾਈਕਲ ਖੋਹ ਲਿਆ। ਇਸ ਤਰ੍ਹਾਂ ਇਹ ਵਿਅਕਤੀ ਆਪਣੀ ਕਾਰ ਛੱਡ ਗਏ ਪਰ ਬਲੈਰੋ ਗੱਡੀ ਅਤੇ ਮੋਟਰਸਾਈਕਲ ਲੈ ਕੇ ਦੌੜ ਗਏ। ਮਾਮਲੇ ਦੀ ਇਤਲਾਹ ਮਿਲਣ ਤੇ ਪੁਲਸ ਵੀ ਮੌਕੇ ਤੇ ਪਹੁੰਚ ਗਈ। ਪੁਲਿਸ ਇਨ੍ਹਾਂ ਵਿਅਕਤੀਆਂ ਦੀ ਭਾਲ ਕਰ ਰਹੀ ਹੈ।

ਬਲੈਰੋ ਗੱਡੀ ਹ-ਥਿ-ਆ-ਉ-ਣ ਦੇ ਇਰਾਦੇ ਨਾਲ ਇਨ੍ਹਾਂ ਨੇ ਬਲੈਰੋ ਚਾਲਕ ਬਲਵਿੰਦਰ ਸਿੰਘ ਦੀ ਜਾਨ ਲੈ ਲਈ। ਬਲਵਿੰਦਰ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਸੀ। ਉਸ ਨੇ ਆਪਣੀ ਇਕ ਨਿਜੀ ਸਰਵੇਅ ਕੰਪਨੀ ਬਣਾਈ ਹੋਈ ਸੀ। ਇੱਥੇ ਹਾਈਵੇਅ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਬਲਵਿੰਦਰ ਸਿੰਘ ਇੱਥੇ ਸਰਵੇਅ ਦਾ ਕੰਮ ਕਰਦਾ ਸੀ। ਉਹ ਇੱਥੇ ਕਪੂਰਥਲਾ ਵਿਖੇ ਆਪਣੀ ਟੀਮ ਨਾਲ ਆਇਆ ਸੀ ਪਰ ਉਸ ਨਾਲ ਹੋਰ ਹੀ ਭਾਣਾ ਵਾਪਰ ਗਿਆ।

Leave a Reply

Your email address will not be published. Required fields are marked *