ਅੱਧੀ ਰਾਤ 3 ਵਜੇ ਤੱਕ ਬਜ਼ੁਰਗ ਦੀ ਕਰਦੇ ਰਹੇ ਭਾਲ, ਸਵੇਰੇ 4 ਵਜੇ ਥਾਣੇ ਅੱਗੇ ਤੋਂ ਮਿਲੀ ਲਾਸ਼

ਮਾੜੇ ਅਨਸਰ ਕਦੇ ਵੀ ਸੁਧਰ ਨਹੀਂ ਸਕਦੇ, ਕਿਉਂਕਿ ਉਹਨਾਂ ਦਾ ਕੰਮ ਹੀ ਗਲਤ ਤਰੀਕੇ ਨਾਲ ਪੈਸਾ ਕਮਾਉਣਾ ਹੁੰਦਾ ਹੈ। ਅਜਿਹੇ ਲੋਕ ਲੁੱਟ ਖੋਹ ਕਰਨ ਦੇ ਨਿੱਤ ਨਵੇਂ ਤਰੀਕੇ ਲੱਭ ਹੀ ਲੈਂਦੇ ਹਨ। ਇਨ੍ਹਾਂ ਵੱਲੋਂ ਇਹ ਵੀ ਨਹੀਂ ਸੋਚਿਆ ਜਾਂਦਾ ਕਿ ਉਹ ਕਿਸ ਨਾਲ ਲੁੱਟ-ਖੋਹ ਕਰ ਰਹੇ ਹਨ। ਤਾਜਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ, ਜਿੱਥੇ ਅਣਪਛਾਤੇ ਵਿਅਕਤੀਆਂ ਨੇ ਲੁੱ-ਟ-ਖੋ-ਹ ਕਾਰਨ ਇੱਕ ਮੋਚੀ ਦੀ ਜਾਨ ਲੈ ਲਈ। ਦਲੀਪ ਕੁਮਾਰ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ

ਮ੍ਰਿਤਕ ਗੋਪੀ ਰਾਮ ਕਮੇਟੀਆਂ ਕਰਾਉਣ ਕਿਤੇ ਗਿਆ ਸੀ। ਉਥੇ ਉਹ ਕਮੇਟੀਆਂ ਕਰਾ ਕੇ ਵਾਪਸ ਵੀ ਆ ਗਿਆ, ਇਸ ਤੋਂ ਬਾਅਦ ਉਸ ਦਾ ਕੁਝ ਵੀ ਪਤਾ ਨਹੀਂ ਲੱਗਾ। ਦਲੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕੇ ਹੀ ਅਖਬਾਰ ਵਾਲੇ ਨੇ ਗੋਪੀ ਰਾਮ ਦੀ ਮੋਤ ਸਬੰਧੀ ਸੂਚਨਾ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਸਾਰੀ ਘਟਨਾ ਥਾਣੇ ਦੇ ਸਾਹਮਣੇ ਹੀ ਵਾਪਰੀ। ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਅਸ਼ੋਕ ਕੁਮਾਰ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ

ਮ੍ਰਿਤਕ ਕਮੇਟੀਆਂ ਪਾਉਂਦਾ ਸੀ, ਜਿਸ ਕੋਲ ਹਮੇਸ਼ਾ ਹੀ ਲੱਖ, ਸਵਾ ਲੱਖ ਰੁਪਏ ਰਹਿੰਦੇ ਸਨ ਪਰ ਉਹ ਇੱਕ ਮੋਚੀ ਵਜੋਂ ਕੰਮ ਕਰਦਾ ਸੀ। ਜਦੋਂ ਉਹਨਾਂ ਨੇ ਦੁਕਾਨ ਬੰਦ ਦੇਖੀ ਤਾਂ ਉਸ ਦੇ ਰਿਸ਼ਤੇਦਾਰ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪਤਾ ਲੱਗਿਆ ਕਿ ਗੋਪੀ ਰਾਮ ਘਰ ਵੀ ਨਹੀਂ ਆਇਆ। ਜਿਸ ਕਾਰਨ ਗੋਪੀ ਰਾਮ ਦੇ ਪਰਿਵਾਰਕ ਮੈਂਬਰ ਦੇਰ ਰਾਤ ਉਸ ਦੀ ਭਾਲ ਕਰਦੇ ਰਹੇ ਪਰ ਤੜਕੇ ਦੇ 4 ਵਜੇ ਗੋਪੀ ਰਾਮ ਦੀ ਦੁਕਾਨ ਤੋਂ ਹੀ ਉਸ ਦੀ ਮ੍ਰਿਤਕ ਦੇਹ ਮਿਲੀ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣੇ ਦੇ ਸਾਹਮਣੇ ਹੀ ਉਨ੍ਹਾਂ ਨੂੰ ਗੋਪੀ ਰਾਮ ਪੁੱਤਰ ਰੂਪਾ ਰਾਮ ਦੀ ਮ੍ਰਿਤਕ ਦੇਹ ਮਿਲੀ। ਉਨ੍ਹਾਂ ਨੂੰ ਮ੍ਰਿਤਕ ਦੇਹ ਦੇਖਣ ਤੋਂ ਪਤਾ ਲੱਗਾ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਗੋਪੀ ਰਾਮ ਦੇ ਸਿਰ ਉੱਤੇ ਸੱ-ਟ ਲਗਾਈ ਗਈ ਹੈ। ਉਨ੍ਹਾਂ ਨੂੰ ਮ੍ਰਿਤਕ ਦੇ ਪਰਿਵਾਰ ਨੇ ਕੋਈ ਦ-ਰ-ਖਾ-ਸ-ਤ ਨਹੀਂ ਦਿੱਤੀ ਪਰ ਉਹ ਆਪਣੇ ਵੱਲੋਂ ਜਾਂਚ ਕਰ ਰਹੇ ਹਨ। ਪਰਿਵਾਰ ਉਨ੍ਹਾਂ ਨੂੰ ਜੋ ਵੀ ਬਿਆਨ ਦੇਵੇਗਾ ਉਸ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ

Leave a Reply

Your email address will not be published. Required fields are marked *