ਐੱਨ ਆਰ ਆਈ ਦੇ ਘਰ ਚੋਰਾਂ ਦੀ ਕੀਤੀ ਕਰਤੂਤ ਦੇਖ ਪਿੰਡ ਵਾਸੀਆਂ ਦੇ ਵੀ ਉੱਡ ਗਏ ਹੋਸ਼

ਕਈ ਵਿਅਕਤੀ ਤਾਂ ਚੋਰੀ ਨੂੰ ਹੀ ਰੁਜ਼ਗਾਰ ਸਮਝਦੇ ਹਨ। ਉਹ ਇਸੇ ਧੰਦੇ ਦੀ ਖੱਟੀ ਖਾਂਦੇ ਹਨ। ਜਿਸ ਇਨਸਾਨ ਦਾ ਚੋਰੀ ਨਾਲ ਗੁਜ਼ਾਰਾ ਹੋ ਜਾਵੇ, ਉਸ ਨੂੰ ਕੰਮ ਕਰਨ ਦੀ ਕੀ ਜ਼ਰੂਰਤ ਹੈ? ਭਾਵੇਂ ਪੁਲਿਸ ਇਨ੍ਹਾਂ ਤੇ ਪੂਰੀ ਨਜ਼ਰ ਰੱਖਦੀ ਹੈ ਪਰ ਇਹ ਲੋਕ ਪੁਲਿਸ ਨੂੰ ਧੋ-ਖਾ ਦੇਣ ਵਿਚ ਕਾਮਯਾਬ ਹੋ ਜਾਂਦੇ ਹਨ। ਇਨ੍ਹਾਂ ਚੋ-ਰਾਂ ਦੀਆਂ ਹਰਕਤਾਂ ਆਮ ਲੋਕਾਂ ਨੂੰ ਵੀ ਚੈਨ ਦੀ ਨੀਂਦ ਨਹੀਂ ਲੈਣ ਦਿੰਦੀਆਂ, ਕਿਉਂਕਿ ਪਤਾ ਨਹੀਂ, ਉਨ੍ਹਾਂ ਨੇ ਕਦੋਂ ਕਿਸ ਘਰ ਵਿਚ ਕਾਰਵਾਈ ਕਰ ਦੇਣੀ ਹੈ।

ਲੋਕਾਂ ਦੀ ਮਿਹਨਤ ਦੀ ਕਮਾਈ ਹਥਿਆਕੇ ਇਹ ਲੋਕ ਤੁਰਦੇ ਬਣਦੇ ਹਨ। ਮਾਮਲਾ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਦਾ ਹੈ। ਇਸ ਪਿੰਡ ਵਿੱਚ ਢਾਈ ਤੋਂ 3 ਦਰਜਨ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਹ ਲੋਕ ਜ਼ਿਆਦਾਤਰ ਐੱਨ ਆਰ ਆਈ ਪਰਿਵਾਰਾਂ ਦੇ ਘਰਾਂ ਵਿਚ ਹੱਥ ਸਾਫ ਕਰਦੇ ਹਨ। ਇਥੇ ਦੱਸਣਾ ਬਣਦਾ ਹੈ ਕਿ ਦੋਆਬੇ ਦੇ ਇਲਾਕੇ ਵਿਚ ਜ਼ਿਆਦਾਤਰ ਲੋਕ ਵਿਦੇਸ਼ਾਂ ਵਿਚ ਗਏ ਹੋਏ ਹਨ। ਇਹ ਲੋਕ ਆਪਣੇ ਘਰ ਦੀ ਰਖਵਾਲੀ ਦੀ ਜ਼ਿੰਮੇਵਾਰੀ ਆਪਣੇ ਕਿਸੇ ਰਿਸ਼ਤੇਦਾਰ ਸਬੰਧੀ ਨੂੰ ਸੌਂਪ ਜਾਂਦੇ ਹਨ।

ਜਿਸ ਕਰਕੇ ਇਨ੍ਹਾਂ ਘਰਾਂ ਦੀ ਰਾਖੀ 24 ਘੰਟੇ ਰੱਖਣੀ ਸੰਭਵ ਨਹੀਂ ਹੁੰਦੀ ਅਤੇ ਚੋਰਾਂ ਨੂੰ ਚੋਰੀ ਕਰਨੀ ਸੌਖੀ ਹੋ ਜਾਂਦੀ ਹੈ। ਚੋਰਾਂ ਨੇ ਵੱਖ ਵੱਖ ਘਰਾਂ ਵਿੱਚੋਂ ਐਕਟਿਵਾ, ਗਹਿਣੇ, ਐਲਸੀਡੀ, ਨਕਦੀ, ਕੱਪੜਾ, ਗੈਸ ਸਿਲੰਡਰ ਅਤੇ ਹੋਰ ਮਹਿੰਗੀਆਂ ਚੀਜ਼ਾਂ ਚੋਰੀ ਕੀਤੀਆਂ ਹਨ। ਕਈ ਪਰਿਵਾਰ ਵਿਦੇਸ਼ ਵਿੱਚ ਹੋਣ ਕਰਕੇ ਪੁਲਿਸ ਨੂੰ ਇਤਲਾਹ ਵੀ ਨਹੀਂ ਕਰਦੇ। ਜਿਸ ਕਰਕੇ ਚੋਰ ਸਾਫ਼ ਬਚ ਜਾਂਦੇ ਹਨ। ਚੋਰਾਂ ਨੇ ਕਈ ਘਰਾਂ ਵਿੱਚ ਸੀ ਸੀ ਟੀ ਵੀ ਕੈਮਰੇ ਨਾਲ ਵੀ ਛੇ-ੜ-ਖਾ-ਨੀ ਕੀਤੀ ਹੈ।

ਜਿਸ ਕਰਕੇ ਪੁਲਿਸ ਦੇ ਸੀ ਸੀ ਟੀ ਵੀ ਤੋਂ ਵੀ ਕੁਝ ਪੱਲੇ ਨਹੀਂ ਪੈਂਦਾ। ਚੋਰ ਘਰਾਂ ਵਿੱਚੋਂ ਕੱਪੜੇ, ਸਪਰੇਅ ਪੰਪ ਅਤੇ ਕਣਕ ਤੱਕ ਵੀ ਚੋਰੀ ਕਰਕੇ ਲੈ ਗਏ ਹਨ। ਪੁਲੀਸ ਨੇ ਸ਼ੱ-ਕ ਦੇ ਆਧਾਰ ਤੇ ਕੁਝ ਵਿਅਕਤੀਆਂ ਨੂੰ ਕਾ-ਬੂ ਕੀਤਾ ਹੈ। ਦੂਜੇ ਪਾਸੇ ਕਈ ਵਿਅਕਤੀ ਇਸ ਤੇ ਨ-ਰਾ-ਜ-ਗੀ ਜਤਾ ਰਹੇ ਹਨ ਕਿ ਪੁਲਿਸ ਖਾ-ਹ-ਮ-ਖਾ-ਹ ਉਨ੍ਹਾਂ ਨੂੰ ਫਸਾ ਰਹੀ ਹੈ ਪਰ ਪੁਲਿਸ ਭਰੋਸਾ ਦਿਵਾ ਰਹੀ ਹੈ ਕਿ ਕਿਸੇ ਨਾਲ ਧੱਕਾ ਨਹੀਂ ਹੋਵੇਗਾ। ਪੁਲਿਸ ਅਸਲ ਚੋਰਾਂ ਨੂੰ ਬੇਨਕਾਬ ਕਦੋਂ ਕਰਦੀ ਹੈ? ਇਹ ਤਾਂ ਸਮਾਂ ਹੀ ਦੱਸੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *