ਕਨੇਡਾ ਵਾਲੀ ਲੁਟੇਰੀ ਮੰਗੇਤਰ ਦੀ ਆਈ ਵੱਡੀ ਅਪਡੇਟ, ਚੈਟ ਚ ਖੁੱਲ ਗਏ ਸਾਰੇ ਰਾਜ

ਵਿਦੇਸ਼ ਜਾਣਾ ਹਰ ਪੰਜਾਬੀ ਨੌਜਵਾਨ ਮੁੰਡੇ ਕੁੜੀ ਦਾ ਸੁਪਨਾ ਹੈ। ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਉਹ ਕਈ ਤਰ੍ਹਾਂ ਦੇ ਯਤਨ ਕਰਦੇ ਹਨ। ਪਿਛਲੇ ਦਿਨੀਂ ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਨ ਪੈਂਦੇ ਪਿੰਡ ਸਤੌਜ ਦੇ ਨੌਜਵਾਨ ਸੁਖਰਾਜ ਦੀਪ ਸਿੰਘ ਨੇ ਖੇਤਾਂ ਵਿੱਚ ਮੋਟਰ ਤੇ ਜਾ ਕੇ ਲਟਕ ਕੇ ਜਾਨ ਦੇ ਦਿੱਤੀ ਸੀ। ਉਸ ਦੇ ਪਰਿਵਾਰ ਨੇ ਦੋਸ਼ ਲਗਾਏ ਸਨ ਕਿ ਉਨ੍ਹਾਂ ਨੇ ਸੁਖਰਾਜ ਦੀਪ ਸਿੰਘ ਦੀ ਮੰਗਣੀ 2019 ਵਿੱਚ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ ਦੀ ਅਮਨਦੀਪ ਕੌਰ ਨਾਲ ਕੀਤੀ ਸੀ।

ਅਮਨਦੀਪ ਨੇ ਆਈਲਟਸ ਕੀਤੀ ਹੋਈ ਸੀ। ਸੁਖਰਾਜ ਦੀਪ ਸਿੰਘ ਦੇ ਪਰਿਵਾਰ ਨੇ 10-12 ਲੱਖ ਰੁਪਏ ਖਰਚ ਕਰਕੇ ਅਮਨਦੀਪ ਕੌਰ ਨੂੰ ਕਨੇਡਾ ਭੇਜ ਦਿੱਤਾ। ਕੁਝ ਸਮੇਂ ਤੋਂ ਬਾਅਦ ਅਮਨਦੀਪ ਕੌਰ ਨੇ ਸੁਖਰਾਜ ਦੀਪ ਸਿੰਘ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਸੁਖਰਾਜਦੀਪ ਸਿੰਘ ਉਸ ਨੂੰ ਮੈਸੇਜ ਕਰਦਾ ਸੀ ਕਿ ਉਸ ਨਾਲ ਫੋਨ ਤੇ ਗੱਲ ਕਰੇ ਪਰ ਉਹ ਮੈਸੇਜ ਦੇਖ ਕੇ ਛੱਡ ਦਿੰਦੀ ਸੀ। ਮੁੰਡੇ ਦੇ ਪਰਿਵਾਰ ਨੇ ਮੋਬਾਇਲ ਤੇ ਦੋਵਾਂ ਵਿਚਕਾਰ ਹੋਈ ਚੈਟ ਵੀ ਦਿਖਾਈ ਹੈ।

ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੁੜੀ ਮੁੰਡੇ ਨਾਲ ਗੱਲ ਨਹੀਂ ਸੀ ਕਰਨਾ ਚਾਹੁੰਦੀ। ਜਦੋਂ ਵਰਕ ਵੀਜ਼ਾ ਮਿਲਣ ਤੋਂ ਬਾਅਦ ਅਮਨਦੀਪ ਕੌਰ ਪੰਜਾਬ ਆਈ ਤਾਂ ਸੁਖਰਾਜ ਦੀਪ ਸਿੰਘ ਆਪਣੇ ਪਰਿਵਾਰ ਸਮੇਤ ਉਨ੍ਹਾਂ ਕੋਲ ਗਿਆ। ਅਮਨਦੀਪ ਕੌਰ ਨੇ ਸੁਖਰਾਜਦੀਪ ਸਿੰਘ ਨੂੰ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਮਨਦੀਪ ਦੇ ਮਾਮੇ ਨੇ ਵੀ ਮੁੰਡੇ ਨੂੰ ਗਲਤ ਬੋਲਿਆ। ਜਿਸ ਤੋਂ ਬਾਅਦ ਸੁਖਰਾਜ ਦੀਪ ਨੇ ਖੇਤਾਂ ਵਿੱਚ ਮੋਟਰ ਤੇ ਜਾ ਕੇ ਲਟਕ ਕੇ ਜਾਨ ਦੇ ਦਿੱਤੀ ਸੀ।

ਮ੍ਰਿਤਕ ਦੇ ਪਿੰਡ ਦੀ ਇਕ ਔਰਤ ਨੇ ਦੱਸਿਆ ਹੈ ਕਿ ਮ੍ਰਿਤਕ ਦੇ ਪਰਿਵਾਰ ਨੇ ਆਪਣੀ ਨੂੰਹ ਨੂੰ ਵਿਦੇਸ਼ ਭੇਜਣ ਲਈ 10-12 ਲੱਖ ਰੁਪਏ ਖਰਚੇ ਸਨ। ਨਾ ਤਾਂ ਉਨ੍ਹਾਂ ਦੇ ਪੈਸੇ ਰਹੇ ਅਤੇ ਨਾ ਹੀ ਪੁੱਤਰ ਰਿਹਾ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਗੁਰਮੇਲ ਸਿੰਘ ਦੇ ਪੁੱਤਰ ਸੁਖਰਾਜਦੀਪ ਸਿੰਘ ਦੀ ਮੰਗਣੀ ਅਮਨਦੀਪ ਕੌਰ ਵਾਸੀ ਹੁਸ਼ਿਆਰਪੁਰ ਨਾਲ 2019 ਵਿੱਚ ਹੋਈ ਸੀ।

ਕੁੜੀ ਨੇ ਆਈਲੈੱਟਸ ਕੀਤੀ ਸੀ ਅਤੇ ਉਸ ਦੇ ਸਹੁਰਾ ਪਰਿਵਾਰ ਨੇ 10-12 ਲੱਖ ਰੁਪਏ ਖਰਚ ਕਰ ਕੇ ਉਸ ਨੂੰ ਕੈਨੇਡਾ ਭੇਜਿਆ ਪਰ ਵਰਕ ਵੀਜ਼ਾ ਹਾਸਲ ਕਰਕੇ ਕੁੜੀ ਨੇ ਵਿਆਹ ਤੋਂ ਨਾਂਹ ਕਰ ਦਿੱਤੀ। ਜਿਸ ਕਰ ਕੇ ਮੁੰਡੇ ਨੇ ਖੇਤਾਂ ਵਿੱਚ ਮੋਟਰ ਤੇ ਜਾ ਕੇ ਆਪਣੀ ਜਾਨ ਦੇ ਦਿੱਤੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *