ਜਦ ਘਰ ਪਹੁੰਚੀ ਗੁਰਮੀਤ ਬਾਵਾ ਦੀ ਲਾਸ਼, ਭੁੱਬਾਂ ਮਾਰ-ਮਾਰ ਰੋਈ ਛੋਟੀ ਧੀ

ਪੰਜਾਬੀ ਸੰਗੀਤ ਜਗਤ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਪ੍ਰਸਿੱਧ ਗਾਇਕਾ ਗੁਰਮੀਤ ਬਾਵਾ ਦੇ ਇਸ ਜਹਾਨ ਤੋਂ ਤੁਰ ਜਾਣ ਦੀ ਖਬਰ ਮੀਡੀਆ ਦੀ ਸੁਰਖ਼ੀ ਬਣੀ। 45 ਸੈਕਿੰਡ ਦੀ ਹੇਕ ਲਾਉਣਾ ਸਿਰਫ਼ ਗੁਰਮੀਤ ਬਾਵਾ ਦੇ ਹਿੱਸੇ ਹੀ ਆਇਆ ਹੈ। ਉਨ੍ਹਾਂ ਨੇ ਅਨੇਕਾਂ ਹੀ ਐਵਾਰਡ ਜਿੱਤੇ ਸਨ। ਲੋਕ ਉਨ੍ਹਾਂ ਨੂੰ ਪੰਜਾਬ ਦੀ ਕੋਇਲ ਅਤੇ ਲੋਕ ਗੀਤਾਂ ਦੀ ਰਾਣੀ ਆਦਿ ਨਾਵਾਂ ਨਾਲ ਜਾਣਦੇ ਸਨ। ਉਨ੍ਹਾਂ ਦੀ ਉਮਰ ਇਸ ਸਮੇਂ 77 ਸਾਲ ਸੀ। ਉਨ੍ਹਾ ਦੀਆਂ 2 ਧੀਆਂ ਸਨ,

ਲਾਚੀ ਬਾਵਾ ਅਤੇ ਗਲੋਰੀ ਬਾਵਾ। ਜਦੋਂ ਤੋਂ ਲਾਚੀ ਬਾਵਾ ਇਸ ਦੁਨੀਆਂ ਨੂੰ ਛੱਡ ਕੇ ਗਏ ਹਨ। ਗੁਰਮੀਤ ਬਾਵਾ ਦੀ ਤਬੀਅਤ ਠੀਕ ਨਹੀਂ ਸੀ ਰਹਿੰਦੀ। ਉਨ੍ਹਾਂ ਦੀ ਧੀ ਗਲੋਰੀ ਬਾਵਾ ਦੇ ਦੱਸਣ ਮੁਤਾਬਕ ਉਨ੍ਹਾਂ ਦੀਆਂ ਲੱਤਾਂ ਵਿੱਚ ਦਰਦ ਹੋਣ ਕਾਰਨ ਉਨ੍ਹਾਂ ਨੂੰ ਡਾਕਟਰ ਕੋਲ ਲਿਜਾਇਆ ਗਿਆ। ਡਾਕਟਰ ਨੇ ਦਵਾਈ ਦੇ ਦਿੱਤੀ ਪਰ ਕੋਈ ਫ਼ਰਕ ਨਹੀਂ ਪਿਆ। ਜਿਸ ਕਰਕੇ ਉਨ੍ਹਾਂ ਨੂੰ ਉਹ ਹਸਪਤਾਲ ਲੈ ਗਏ ਪਰ ਹਸਪਤਾਲ ਵਿੱਚ ਉਹ ਸਵੇਰੇ ਅੱਖਾਂ ਮੀਟ ਗਏ।

ਗਲੋਰੀ ਬਾਵਾ ਨੇ ਦੱਸਿਆ ਹੈ ਕਿ ਕੁਝ ਸਮੇਂ ਤੋਂ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਸੀ ਰਹਿੰਦੀ। ਉਹ ਜੋ ਸੁਨੇਹਾ ਦੇ ਕੇ ਗਏ ਹਨ। ਸਾਨੂੰ ਉਸ ਤੇ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਦੱਸੇ ਰਾਹਾਂ ਤੇ ਤੁਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਗਲੋਰੀ ਬਾਵਾ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਮਾਤਾ ਜੀ ਹਰ ਸਮੇਂ ਕਹਿੰਦੇ ਰਹਿੰਦੇ ਸਨ। ਪੰਜਾਬ ਨੂੰ ਬਚਾ ਲਓ, ਪੰਜਾਬੀ ਵਿਰਸੇ ਨੂੰ ਬਚਾ ਲਓ। ਗੁਰਮੀਤ ਬਾਵਾ ਤੇ ਗਲੋਰੀ ਬਾਵਾ ਇਸ ਸਮੇਂ ਡੂੰਘੇ ਸਦਮੇ ਵਿੱਚ ਹਨ।

ਉਨ੍ਹਾਂ ਦੇ ਜਾਣ ਨਾਲ ਪੰਜਾਬੀ ਗਾਇਕੀ ਨੂੰ ਵੀ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੇ ਪ੍ਰਸੰਸਕਾਂ ਵਿਚ ਸੋਗ ਦੀ ਲਹਿਰ ਹੈ। ਉਨ੍ਹਾਂ ਨੇ ਪੰਜਾਬੀ ਗਾਇਕੀ ਵਿਚ ਜੋ ਥਾਂ ਬਣਾ ਲਈ ਸੀ। ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਕਈ ਇਨਸਾਨ ਦੁਨੀਆਂ ਤੋਂ ਤਾਂ ਚਲੇ ਜਾਂਦੇ ਹਨ ਪਰ ਉਨ੍ਹਾਂ ਦੇ ਕੀਤੇ ਹੋਏ ਕੰਮ ਸਦਾ ਯਾਦ ਰਹਿੰਦੇ ਹਨ। ਇਸ ਤਰ੍ਹਾਂ ਹੀ ਗੁਰਮੀਤ ਬਾਵਾ ਦਾ ਨਾਮ ਵੀ ਸਦਾ ਚਮਕਦਾ ਰਹੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *