ਜਵਾਨ ਕੁੜੀ ਨੂੰ ਤੰਗ ਕਰਦੇ ਸੀ ਮੁੰਡੇ, ਮਾਂ ਨੇ ਰੋਕਿਆ ਤਾਂ ਗੱਡੀ ਹੇਠਾਂ ਦੇ ਕੇ ਮਾਰਤੀ ਕੁੜੀ ਦੀ ਮਾਂ

ਕਹਿਣ ਨੂੰ ਤਾਂ ਭਾਰਤ ਇਕ ਲੋਕਤਾਂਤਰਿਕ ਮੁਲਕ ਹੈ। ਇੱਥੇ ਸਾਰੇ ਲੋਕ ਬਰਾਬਰ ਹਨ। ਕਿਸੇ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੁੰਦਾ। ਇੱਥੇ ਕਾ-ਨੂੰ-ਨ ਦਾ ਰਾਜ ਹੈ। ਕੀ ਇਹ ਉਪਰੋਕਤ ਸਾਰੀਆਂ ਗੱਲਾਂ ਸੱਚ ਹਨ? ਔਰਤਾਂ ਨਾਲ ਧੱਕਾ ਹੋਣ ਦੀਆਂ ਖ਼ਬਰਾਂ ਹਰ ਰੋਜ਼ ਮੀਡੀਆ ਦੀ ਸੁਰਖ਼ੀ ਬਣਦੀਆਂ ਹਨ। ਇਹ ਸਿਲਸਿਲਾ ਕਦੋਂ ਤੱਕ ਚੱਲਦਾ ਰਹੇਗਾ? ਔਰਤਾਂ ਨੂੰ ਆਜ਼ਾਦੀ ਨਾਲ ਜਿਉਣ ਦਾ ਅਧਿਕਾਰ ਕਦੋਂ ਹਾਸਲ ਹੋਵੇਗਾ? ਕਿੰਨੀਆਂ ਹੀ ਔਰਤਾਂ ਇਨਸਾਫ਼ ਲਈ ਦਰ ਦਰ ਧੱਕੇ ਖਾ ਰਹੀਆਂ ਹਨ।

ਅਜਿਹਾ ਹੀ ਇਕ ਮਾਮਲਾ ਮੁਕਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਕਾਰ ਸਵਾਰ ਮੁੰਡਿਆਂ ਨੇ ਲੜਕੀ ਨਾਲ ਛੇੜ ਛਾੜ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਦੀ ਮਾਂ ਵੱਲੋਂ ਇਸ ਦਾ ਵਿ-ਰੋ-ਧ ਕੀਤਾ ਗਿਆ ਤਾਂ ਲੜਕਿਆਂ ਨੇ ਚਲਦੀ ਕਾਰ ਵਿੱਚੋਂ ਹੀ ਲੜਕੀ ਦੀ ਮਾਂ ਦੇ ਹੱਥ ਫੜ ਲਏ। ਜਿਸ ਕਾਰਨ ਉਹ ਗੱਡੀ ਦੇ ਥੱਲੇ ਆ ਗਈ। ਮ੍ਰਿਤਕਾ ਦੇ ਪਰਿਵਾਰ ਵੱਲੋਂ ਇ-ਨ-ਸਾ-ਫ਼ ਦੀ ਮੰਗ ਕਰਦਿਆਂ ਹੋਇਆਂ ਦੋ ਸ਼ੀ ਆਂ ਨੂੰ ਫੜ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਕਰੀਨਾ ਨਾਮਕ ਲੜਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮੰਡੀ ਤੋਂ ਆਪਣੀ ਮਾਂ ਨਾਲ ਵਾਪਸ ਆ ਰਹੀ ਸੀ। ਇਸ ਦੌਰਾਨ ਕਾਰ ਸਵਾਰ ਕੁਝ ਮੁੰਡੇ ਉਸ ਨਾਲ ਛੇੜ ਛਾੜ ਕਰਨ ਲੱਗੇ। ਜਦੋਂ ਉਸ ਦੀ ਮਾਂ ਨੇ ਉਨ੍ਹਾਂ ਮੁੰਡਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁੰਡਿਆਂ ਨੇ ਚਲਦੀ ਗੱਡੀ ਵਿਚੋਂ ਹੀ ਮਾਂ ਦੇ ਹੱਥ ਫੜ ਲਏ ਅਤੇ ਗੱਡੀ ਦੀ ਰਫ਼ਤਾਰ ਤੇਜ਼ ਕਰ ਲਈ। ਜਿਸ ਕਾਰਨ ਉਸ ਦੀ ਮਾਂ ਗੱਡੀ ਦੇ ਥੱਲੇ ਆ ਗਈ। ਕਰੀਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੱਡੀ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ

ਪਰ ਮੁੰਡੇ ਉਥੋਂ ਫ ਰਾ ਰ ਹੋ ਗਏ। ਕਰੀਨਾ ਦਾ ਕਹਿਣਾ ਹੈ ਕਿ ਉਹ ਮੁੰਡਿਆਂ ਨੂੰ ਪਹਿਚਾਣ ਸਕਦੀ ਹੈ, ਕਿਉਂਕਿ ਉਹ ਪਹਿਲਾਂ ਵੀ ਪਿਛੇ ਘੁੰਮਦੇ ਰਹਿੰਦੇ ਸਨ। ਵਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਲੜਕੀ ਅਤੇ ਉਸ ਦੀ ਪਤਨੀ ਬੰਤੀ ਦੇਵੀ ਮੰਡੀ ਤੋਂ ਵਾਪਸ ਆ ਰਹੀਆਂ ਸਨ। ਇਸ ਦੌਰਾਨ ਕੁਝ ਕਾਰ ਸਵਾਰ ਮੁੰਡੇ ਉਨ੍ਹਾਂ ਦੀ ਲੜਕੀ ਨਾਲ ਛੇੜ ਛਾੜ ਕਰਨ ਲੱਗੇ, ਜਦੋਂ ਉਨ੍ਹਾਂ ਦੀ ਪਤਨੀ ਨੇ ਇਸ ਦਾ ਵਿ-ਰੋ-ਧ ਕੀਤਾ ਤਾਂ ਮੁੰਡਿਆਂ ਨੇ ਚਲਦੀ ਕਾਰ ਵਿੱਚੋਂ ਹੀ ਉਨਾਂ ਦੀ ਪਤਨੀ ਦੀਆਂ ਬਾਂਹਾਂ ਫੜ ਲਈਆਂ,

ਜਿਸ ਕਾਰਨ ਉਹ ਗੱਡੀ ਦੇ ਥੱਲੇ ਆ ਗਈ ਅਤੇ ਉਸ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੰਤੀ ਦੇਵੀ ਦੀ ਮੋਤ ਬਾਰੇ ਇਤਲਾਹ ਮਿਲੀ ਸੀ। ਜਿਸ ਤੋਂ ਬਾਅਦ ਉਹ ਕਾਰਵਾਈ ਕਰਨ ਲਈ ਮੌਕੇ ਤੇ ਪਹੁੰਚੇ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲਏ ਜਾਣਗੇ। ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *