ਟਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ, ਇਸ ਰੂਟ ਤੇ ਵੱਡੇ ਘਰਾਣੇ ਦੀਆਂ 22 ਬੱਸਾਂ ਬੰਦ

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਦੋਂ ਤੋਂ ਅਹੁਦਾ ਸੰਭਾਲਿਆ ਹੈ। ਉਹ ਵਿਭਾਗ ਦੀ ਆਮਦਨ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਹ ਟਰਾਂਸਪੋਰਟ ਵਿਭਾਗ ਲਈ ਇਸ ਤਰ੍ਹਾਂ ਕੰਮ ਕਰ ਰਹੇ ਹਨ। ਜਿਸ ਤਰ੍ਹਾਂ ਇਹ ਉਨ੍ਹਾਂ ਦਾ ਕੋਈ ਨਿੱਜੀ ਕੰਮ ਹੋਵੇ। ਉਨ੍ਹਾਂ ਦੀ ਇਸ ਕੋਸ਼ਿਸ਼ ਸਦਕਾ ਟਰਾਂਸਪੋਰਟ ਵਿਭਾਗ ਦੀ ਆਮਦਨ ਵਿਚ ਕਾਫੀ ਵਾਧਾ ਹੋਇਆ ਹੈ। ਟੈਕਸ ਅਦਾ ਨਾ ਕਰਨ ਵਾਲੀਆਂ ਉਨ੍ਹਾਂ ਨੇ ਅਨੇਕਾਂ ਹੀ ਬੱਸਾਂ ਫੜ ਕੇ ਬੰਦ ਕਰ ਦਿੱਤੀਆਂ।

ਟੂਰਿਸਟ ਪਰਮਿਟ ਅਧੀਨ ਸਵਾਰੀਆਂ ਢੋਣ ਵਾਲੀਆਂ ਵੀ ਉਨ੍ਹਾਂ ਨੇ ਕਾਫ਼ੀ ਬੱਸਾਂ ਬੰਦ ਕੀਤੀਆਂ। ਹੁਣ ਨਵੀਂ ਖ਼ਬਰ ਗਿੱਦੜਬਾਹਾ ਤੋਂ ਮੁਕਤਸਰ ਸਾਹਿਬ ਨੂੰ ਚੱਲਣ ਵਾਲੀਆਂ ਬੱਸਾਂ ਬਾਰੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਟਰਾਂਸਪੋਰਟ ਵਿਭਾਗ ਵੱਲੋਂ ਗਿੱਦੜਬਾਹਾ ਤੋਂ ਮੁਕਤਸਰ ਸਾਹਿਬ ਨੂੰ ਜਾਣ ਵਾਲੀਆਂ ਨਿਊ ਦੀਪ ਕੰਪਨੀ ਦੀਆਂ 22 ਬੱਸਾਂ ਨੂੰ ਐਤਵਾਰ ਵਾਲੇ ਦਿਨ ਰੋਡ ਤੇ ਨਹੀਂ ਚੱਲਣ ਦਿੱਤਾ ਗਿਆ। ਇਸ ਉਦੇਸ਼ ਲਈ ਪੁਲਿਸ ਵੀ ਤਾਇਨਾਤ ਸੀ।

ਇਸ ਨਿੱਜੀ ਕੰਪਨੀ ਦੀਆਂ ਬੱਸਾਂ ਦੀ ਜਗ੍ਹਾ ਤੇ ਪੀ.ਆਰ.ਟੀ.ਸੀ ਦੀਆਂ ਬੱਸਾਂ ਨੇ ਸੇਵਾ ਨਿਭਾਈ। ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਤੱਕ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਕਿੰਨੀਆਂ ਹੀ ਬੱਸਾਂ ਤੇ ਕਾਰਵਾਈ ਕਰ ਚੁੱਕੇ ਹਨ। ਉਨ੍ਹਾਂ ਨੂੰ ਜਿੱਥੇ ਕਿਤੇ ਵੀ ਨਿਯਮਾਂ ਦੀ ਉਲੰਘਣਾ ਹੁੰਦੀ ਨਜ਼ਰ ਆਉਂਦੀ ਹੈ। ਉਹ ਤੁਰੰਤ ਕਾਰਵਾਈ ਕਰਦੇ ਹਨ। ਜਿਨ੍ਹਾਂ 22 ਰੂਟਾਂ ਤੇ ਨਿੱਜੀ ਕੰਪਨੀ ਦੀਆਂ ਬੱਸਾਂ ਰੋਕੀਆਂ ਗਈਆਂ ਹਨ। ਉਨ੍ਹਾਂ ਰੂਟਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਇੱਥੇ ਦੱਸਣਾ ਬਣਦਾ ਹੈ

ਕਿ ਕੁਝ ਦਿਨ ਪਹਿਲਾਂ ਸਰਕਾਰੀ ਬੱਸ ਦੇ ਡਰਾਈਵਰ ਕੰਡਕਟਰ ਨਾਲ ਕਿਸੇ ਨਿੱਜੀ ਬੱਸ ਦੇ ਮੁਲਾਜ਼ਮ ਵੱਲੋਂ ਤੂੰ ਤੂੰ ਮੈਂ ਮੈੰ ਕੀਤੇ ਜਾਣ ਤੋਂ ਬਾਅਦ ਟਰਾਂਸਪੋਰਟ ਮੰਤਰੀ ਖੁਦ ਘਟਨਾ ਸਥਾਨ ਤੇ ਚੰਡੀਗਡ਼੍ਹ ਦੇ ਸੈਕਟਰ 43 ਦੇ ਬੱਸ ਸਟੈਂਡ ਵਿਚ ਪਹੁੰਚ ਗਏ ਸਨ। ਉਨ੍ਹਾਂ ਨੇ ਆਪਣੇ ਕੰਡਕਟਰ ਦੇ ਹੱਕ ਵਿੱਚ ਸਟੈਂਡ ਲੈ ਲਿਆ ਸੀ। ਜਿਸ ਤਰ੍ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਕੰਮ ਕਰ ਰਹੇ ਹਨ। ਉਨ੍ਹਾਂ ਦਾ ਇਹ ਸਟਾਈਲ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਜਾ ਵੜਿੰਗ ਇਕੱਲੇ ਅਜਿਹੇ ਮੰਤਰੀ ਹਨ ਜਿਨ੍ਹਾਂ ਨੇ ਟਰਾਂਸਪੋਰਟ ਮਾਫੀਏ ਨੂੰ ਖਤਮ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ।

Leave a Reply

Your email address will not be published. Required fields are marked *