ਦੁਬਈ ਦੇ ਪ੍ਰਿੰਸ ਦੀ ਲਗਜ਼ਰੀ ਕਾਰ ਤੇ ਪੰਛੀ ਨੇ ਦਿੱਤੇ ਆਂਡੇ, ਫੇਰ ਪ੍ਰਿੰਸ ਨੇ ਜੋ ਕੀਤਾ ਸਾਰੀ ਦੁਨੀਆਂ ਹੈਰਾਨ

ਅਜੋਕੇ ਯੁੱਗ ਵਿੱਚ ਕਿਸੇ ਦਾ ਅਹੁਦਾ ਜਾਂ ਜਾਇਦਾਦ ਦੇਖ ਕੇ ਅਸੀਂ ਉਸ ਨੂੰ ਵੱਡਾ ਆਦਮੀ ਆਖ ਦਿੰਦੇ ਹਾਂ। ਕਿਸੇ ਦਾ ਵਡੱਪਣ ਉਸ ਦੀ ਸਮਾਜਿਕ ਸਥਿਤੀ ਮੁਤਾਬਕ ਪਰਖਿਆ ਜਾਂਦਾ ਹੈ। ਜਦ ਕਿ ਇਸ ਲਈ ਪੈਮਾਨਾ ਹੋਰ ਹੋਣਾ ਚਾਹੀਦਾ ਹੈ। ਜਿਸ ਨੂੰ ਵਡੱਪਣ ਦਿੱਤਾ ਜਾ ਰਿਹਾ ਹੈ। ਉਸ ਇਨਸਾਨ ਦਾ ਦਿਲ ਵੀ ਵੱਡਾ ਹੋਣਾ ਚਾਹੀਦਾ ਹੈ। ਸਮਾਜਿਕ ਰੁਤਬਾ ਤਾਂ ਔਰੰਗਜ਼ੇਬ ਦਾ ਵੀ ਬਹੁਤ ਵੱਡਾ ਸੀ। ਤਾਕਤ ਹਿਟਲਰ ਕੋਲ ਵੀ ਕਿਸੇ ਨਾਲੋਂ ਘੱਟ ਨਹੀਂ ਸੀ। ਇਨ੍ਹਾਂ ਲੋਕਾਂ ਨੇ ਆਮ ਇਨਸਾਨੀਅਤ ਲਈ ਕੀ ਕੀਤਾ!

ਇਹ ਸਾਡੇ ਸਭ ਦੇ ਸਾਹਮਣੇ ਹੈ। ਅੱਜ ਅਸੀਂ ਗੱਲ ਕਰ ਰਹੇ ਦੁਬਈ ਦੇ ਕ੍ਰਾਊਨ ਪ੍ਰਿੰਸ ਅਤੇ ਦੁਬਈ ਐਗਜ਼ੀਕਿਊਟਿਵ ਕਾਊਂਸਲ ਦੇ ਚੇਅਰਮੈਨ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਸ਼ੀਦ ਅਲ ਮਖਤੂਮ ਦੀ ਦਰਿਆਦਿਲੀ ਦੀ ਜਾਂ ਉਨ੍ਹਾਂ ਦੇ ਪੰਛੀਆਂ ਪ੍ਰਤੀ ਪਿਆਰ ਦੀ। ਉਹ ਜਿੰਨੇ ਵੱਡੇ ਇਨਸਾਨ ਹਨ, ਉਨੀ ਹੀ ਉਨ੍ਹਾਂ ਦੇ ਦਿਲ ਵਿੱਚ ਦਇਆ ਹੈ। ਅਸਲ ਵਿੱਚ ਇੱਕ ਵਾਰ ਕੁਝ ਸਾਲ ਪਹਿਲਾ ਉਨ੍ਹਾਂ ਦੀ ਲਗਜ਼ਰੀ ਮਰਸੀਡੀਜ਼ ਕਾਰ ਦੇ ਬੋਨਟ ਉੱਤੇ ਕਿਸੇ ਪੰਛੀ ਨੇ ਆਂਡੇ ਦੇ ਦਿੱਤੇ। ਜਦੋਂ ਉਹ ਆਪਣੀ ਇਹ ਗੱਡੀ ਵਰਤੋਂ ਵਿੱਚ ਲਿਆਉਣ ਲੱਗੇ

ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਗੱਡੀ ਦੇ ਬੋਨਟ ਉੱਤੇ ਕਿਸੇ ਪੰਛੀ ਨੇ ਆਲ੍ਹਣਾ ਬਣਾ ਲਿਆ ਹੈ ਅਤੇ ਆਲ੍ਹਣੇ ਵਿੱਚ ਆਂਡੇ ਪਏ ਹਨ। ਜੇਕਰ ਉਹ ਗੱਡੀ ਨੂੰ ਵਰਤੋਂ ਵਿੱਚ ਲਿਆਉਂਦੇ ਹਨ ਤਾਂ ਆਲ੍ਹਣੇ ਨੂੰ ਚੁੱਕਣਾ ਪਵੇਗਾ ਅਤੇ ਆਂਡੇ ਟੁੱਟ ਜਾਣਗੇ। ਉਨ੍ਹਾਂ ਨੇ ਗੱਡੀ ਨੂੰ ਨਾ ਵਰਤਣ ਦਾ ਫ਼ੈਸਲਾ ਲਿਆ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਸ ਗੱਡੀ ਦੇ ਚਾਰ ਚੁਫੇਰੇ ਰੋਕ ਲਗਾ ਦਿੱਤੀ ਤਾਂ ਕਿ ਕੋਈ ਵੀ ਇਸ ਗੱਡੀ ਦੇ ਨੇੜੇ ਨਾ ਜਾ ਸਕੇ ਅਤੇ ਪੰਛੀ ਬੇ-ਪ-ਰ-ਵਾ-ਹ ਹੋ ਕੇ ਰਹੇ। ਕਰਾਊਨ ਪ੍ਰਿੰਸ ਦੇ ਇਸ ਕਦਮ ਦਾ ਸਿੱਟਾ ਇਹ ਨਿਕਲਿਆ

ਕਿ ਕੁਝ ਦੇਰ ਬਾਅਦ ਇਨ੍ਹਾਂ ਆਂਡਿਆਂ ਵਿੱਚੋਂ ਬੱਚੇ ਨਿਕਲ ਆਏ। ਉਨ੍ਹਾਂ ਦੀ ਇਸ ਦਰਿਆਦਿਲੀ ਅਤੇ ਪੰਛੀਆਂ ਪ੍ਰਤੀ ਪ੍ਰੇਮ ਦੀ ਸੋਸ਼ਲ ਮੀਡੀਆ ਤੇ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ। ਇਹ ਘਟਨਾ ਸਿੱਧ ਕਰਦੀ ਹੈ ਕਿ ਉਹ ਵੱਡੇ ਅਹੁਦੇ ਦੇ ਮਾਲਕ ਹੀ ਨਹੀਂ, ਸਗੋਂ ਵੱਡੇ ਦਿਲ ਦੇ ਵੀ ਮਾਲਕ ਹਨ। ਉਨ੍ਹਾਂ ਦੇ ਦਿਲ ਵਿੱਚ ਬੇਜ਼ੁਬਾਨ ਪੰਛੀਆਂ ਲਈ ਵੀ ਅਥਾਹ ਪ੍ਰੇਮ ਹੈ। ਉਨ੍ਹਾਂ ਨੇ ਇੱਕ ਪੰਛੀ ਲਈ ਕੁਝ ਸਮੇਂ ਲਈ ਆਪਣੀ ਗੱਡੀ ਨੂੰ ਨਾ ਵਰਤਣ ਦਾ ਫ਼ੈਸਲਾ ਕਰ ਲਿਆ।

Leave a Reply

Your email address will not be published. Required fields are marked *