ਮਾਂ ਨੇ ਕਰਜਾ ਚੁੱਕ ਪੁੱਤ ਭੇਜਿਆ ਸੀ ਬਾਹਰ, ਰੋਟੀ ਮੰਗਣ ਤੇ ਹੁਣ ਨੂੰਹਾਂ ਮਾਰਦੀਆਂ ਧੱਕੇ

ਧੀਆਂ ਪੁੱਤਰ ਆਪਣੇ ਮਾਤਾ ਪਿਤਾ ਦੇ ਬੁਢਾਪੇ ਦਾ ਸਹਾਰਾ ਹੁੰਦੇ ਹਨ। ਮਾਤਾ ਪਿਤਾ ਕਈ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ। ਉਨ੍ਹਾਂ ਦਾ ਇੱਕ ਹੀ ਉਦੇਸ਼ ਹੁੰਦਾ ਹੈ ਕਿ ਉਨ੍ਹਾਂ ਦੇ ਧੀਆਂ ਪੁੱਤਰਾਂ ਦੀ ਜ਼ਿੰਦਗੀ ਸੌਖੀ ਹੋਵੇ ਪਰ ਜਦੋਂ ਧੀਆਂ ਪੁੱਤਰ ਵੱਡੇ ਹੋ ਕੇ ਮਾਤਾ ਪਿਤਾ ਦੀ ਸਾਰ ਨਹੀਂ ਲੈਂਦੇ ਤਾਂ ਉਨ੍ਹਾਂ ਦੇ ਦਿਲ ਉੱਤੇ ਜੋ ਬੀਤਦੀ ਹੈ। ਉਹ ਹੀ ਜਾਣਦੇ ਹਨ। ਗੁਰਦਾਸਪੁਰ ਤੋਂ ਇਕ ਬਜ਼ੁਰਗ ਔਰਤ ਨੇ ਆਪਣੀ ਨੂੰਹ ਉੱਤੇ ਧੱਕੇ ਦੇਣ ਦੇ ਦੋਸ਼ ਲਗਾਏ ਹਨ।

ਇਸ ਬਜ਼ੁਰਗ ਔਰਤ ਦੇ 2 ਪੁੱਤਰ ਹਨ, ਜੋ ਦੁਬਈ ਵਿੱਚ ਮਜ਼ਦੂਰੀ ਕਰਦੇ ਹਨ। ਨੂੰਹਾਂ ਆਪਣੀ ਸੱਸ ਨੂੰ ਰੋਟੀ ਨਹੀਂ ਦਿੰਦੀਆਂ ਅਤੇ ਨਾ ਹੀ ਆਪਣੇ ਘਰ ਵੜਨ ਦਿੰਦੀਆਂ ਹਨ। ਇਸ ਬਜ਼ੁਰਗ ਔਰਤ ਨੇ ਦੱਸਿਆ ਹੈ ਕਿ ਜਦੋਂ ਲਾਕਡਾਊਨ ਦੇ ਦਿਨਾਂ ਵਿੱਚ ਉਸ ਨੇ ਆਪਣੀ ਨੂੰਹ ਤੋਂ ਰੋਟੀ ਮੰਗੀ ਤਾਂ ਨੂੰਹ ਨੇ ਉਸ ਨੂੰ ਧੱਕਾ ਦੇ ਕੇ ਸੁੱਟ ਦਿੱਤਾ। ਪਹਿਲਾਂ ਉਸ ਦੇ ਪੁੱਤਰ ਉਸ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਭੇਜਦੇ ਸਨ ਪਰ ਹੁਣ 2 ਮਹੀਨੇ ਤੋਂ ਉਹ ਵੀ ਨਹੀਂ ਭੇਜੇ। ਮਾਤਾ ਦੇ ਦੱਸਣ ਮੁਤਾਬਕ ਸਰਕਾਰ ਨੇ ਤਾਂ ਉਸ ਦਾ ਰਾਸ਼ਨ ਕਾਰਡ ਵੀ ਨਹੀਂ ਬਣਾਇਆ।

ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਮਕਾਨ ਬਣਾ ਕੇ ਦਿੱਤਾ ਜਾਵੇ। ਉਸ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਕੀਤੀਆਂ ਜਾਣ। ਇਕ ਵਿਅਕਤੀ ਨੇ ਦੱਸਿਆ ਹੈ ਕਿ ਮਾਤਾ ਦੇ ਧੀਆਂ ਪੁੱਤਰਾਂ ਵਿੱਚੋਂ ਉਸ ਨੂੰ ਕੋਈ ਨਹੀਂ ਪੁੱਛਦਾ। ਉਹ ਇਕੱਲੀ ਬੈਠੀ ਰੋਂਦੀ ਰਹਿੰਦੀ ਹੈ। ਕਦੇ ਦੁਕਾਨ ਤੇ ਜਾ ਕੇ ਰੋਣ ਲੱਗ ਜਾਂਦੀ ਹੈ। ਉਨ੍ਹਾਂ ਵੱਲੋਂ ਮਾਤਾ ਨੂੰ ਦਵਾਈਆਂ ਅਤੇ ਹੋਰ ਜ਼ਰੂਰੀ ਵਸਤੂਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਇਸ ਵਿਅਕਤੀ ਦੇ ਦੱਸਣ ਮੁਤਾਬਕ ਮਾਤਾ ਦੇ ਘਰ ਦੀ ਹਾਲਤ ਬਹੁਤ ਮੰਦੀ ਹੈ। ਉਸ ਨੇ ਸੋਸ਼ਲ ਮੀਡੀਆ ਤੇ ਮੰਗ ਕੀਤੀ ਹੈ ਕਿ ਮਾਤਾ ਨੂੰ ਘਰ ਬਣਾ ਕੇ ਦਿੱਤਾ ਜਾਵੇ। ਇਸ ਬਜ਼ੁਰਗ ਔਰਤ ਵਾਂਗ ਹੋਰ ਵੀ ਪਤਾ ਨਹੀਂ ਕਿੰਨੇ ਬਜ਼ੁਰਗ ਧੱਕੇ ਖਾ ਰਹੇ ਹਨ। ਜਿਨ੍ਹਾਂ ਨੂੰ ਉਨ੍ਹਾਂ ਦਾ ਕੋਈ ਵੀ ਧੀ ਪੁੱਤਰ ਨਹੀਂ ਪੁੱਛਦਾ। ਕਈ ਤਾਂ ਬਿਰਧ ਆਸ਼ਰਮਾਂ ਵਿੱਚ ਰੁਲ ਰਹੇ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *