ਯੂਰਪ ਦੀ ਗੋਰੀ ਨੂੰ ਹੋਇਆ ਪੰਜਾਬੀ ਮੁੰਡੇ ਨਾਲ ਪਿਆਰ, ਪੰਜਾਬ ਆ ਕੇ ਕਰਵਾਇਆ ਵਿਆਹ

ਸੋਸ਼ਲ ਮੀਡੀਆ ਨੇ ਦੁਨੀਆਂ ਦੇ ਲੋਕਾਂ ਨੂੰ ਇੱਕ ਦੂਜੇ ਦੇ ਬਹੁਤ ਨੇੜੇ ਲੈ ਆਂਦਾ ਹੈ। ਸੋਸ਼ਲ ਮੀਡੀਆ ਜ਼ਰੀਏ ਦੁਨੀਆਂ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤਕ ਦੋਸਤੀਆਂ ਹੋਣ ਲੱਗੀਆਂ ਹਨ। ਫੇਰ ਪਤਾ ਹੀ ਨਹੀਂ ਲੱਗਦਾ, ਕਦੋਂ ਦੋਸਤੀਆਂ ਪਰਿਵਾਰਕ ਰਿਸ਼ਤਿਆਂ ਵਿੱਚ ਬਦਲ ਜਾਂਦੀਆਂ ਹਨ। ਅੱਜ ਕੱਲ੍ਹ ਸੋਸ਼ਲ ਮੀਡੀਆ ਜ਼ਰੀਏ ਹੀ ਮੁੰਡੇ ਕੁੜੀਆਂ ਆਪਣਾ ਜੀਵਨ ਸਾਥੀ ਚੁਣਨ ਲੱਗੇ ਹਨ। ਪਹਿਲਾਂ ਨਾਲੋਂ ਸਮਾਂ ਬਹੁਤ ਬਦਲ ਚੁੱਕਾ ਹੈ। ਕੋਈ ਸਮਾਂ ਸੀ ਜਦੋਂ ਵਿਆਹ ਤੋਂ ਪਹਿਲਾਂ ਮੁੰਡੇ ਕੁੜੀ ਦਾ ਇੱਕ ਦੂਜੇ ਨੂੰ ਦੇਖਣਾ ਜਾਂ ਮਿਲਣਾ ਠੀਕ ਨਹੀਂ ਸੀ

ਸਮਝਿਆ ਜਾਂਦਾ ਪਰ ਹੁਣ ਤਾਂ ਮੁੰਡਾ ਕੁੜੀ ਖ਼ੁਦ ਹੀ ਆਪਣੇ ਵਿਆਹ ਦਾ ਫ਼ੈਸਲਾ ਲੈ ਲੈਂਦੇ ਹਨ। ਅੱਜ ਅਸੀਂ ਇਕ ਅਜਿਹੇ ਜੋੜੇ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦਾ ਸੋਸ਼ਲ ਮੀਡੀਆ ਤੇ ਪਿਆ ਪਿਆਰ ਪਰਵਾਨ ਚੜ੍ਹਿਆ ਅਤੇ ਉਹ ਪਤੀ ਪਤਨੀ ਬਣ ਗਏ। ਮੁੰਡਾ ਪੰਜਾਬ ਦੇ ਅੰਮ੍ਰਿਤਸਰ ਨਾਲ ਸਬੰਧਤ ਹੈ। ਜਦਕਿ ਕੁੜੀ ਵਿਕਟੋਰੀਆ ਯੂਰਪ ਦੇ ਲਾਥਵੀਆ ਤੋਂ ਹੈ। ਇਨ੍ਹਾਂ ਦੋਵਾਂ ਦੀ ਸੋਸ਼ਲ ਮੀਡੀਆ ਤੇ ਦੋਸਤੀ ਹੋ ਗਈ ਅਤੇ ਇਹ ਦੋਸਤੀ ਵਿਆਹ ਵਿੱਚ ਬਦਲ ਗਈ।

2016 ਵਿੱਚ ਇਨ੍ਹਾਂ ਦੀ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਹੋਈ। ਹੌਲੀ-ਹੌਲੀ ਇਹ ਗੱਲਾਂ ਬਾਤਾਂ ਵਧਦੀਆਂ ਗਈਆਂ ਅਤੇ 2019 ਵਿੱਚ ਮੁੰਡਾ ਪੰਜਾਬ ਤੋਂ ਵਿਕਟੋਰੀਆ ਨੂੰ ਨਿੱਜੀ ਤੌਰ ਤੇ ਮਿਲਣ ਲਈ ਲਾਥਵੀਆ ਗਿਆ। ਇਸ ਤੋਂ 6 ਮਹੀਨੇ ਬਾਅਦ ਲਾਥਵੀਆ ਤੋਂ ਵਿਕਟੋਰੀਆ ਖ਼ੁਦ ਮੁੰਡੇ ਦੇ ਪਰਿਵਾਰ ਨੂੰ ਮਿਲਣ ਲਈ ਪੰਜਾਬ ਆਈ। ਉਹ ਇਥੇ ਅੰਮ੍ਰਿਤਸਰ ਮੁੰਡੇ ਦੇ ਪਰਿਵਾਰ ਨਾਲ ਕੁਝ ਸਮਾਂ ਰਹੀ ਅਤੇ ਵਾਪਸ ਚਲੀ ਗਈ।

ਇਸ ਤੋਂ ਬਾਅਦ ਲਾਕਡਾਊਨ ਲੱਗ ਗਿਆ। ਲਾਕਡਾਊਨ ਖੁੱਲ੍ਹਣ ਤੇ ਕੁੜੀ ਫੇਰ ਵੀਜ਼ਾ ਲੈ ਕੇ ਪੰਜਾਬ ਆਈ। ਹੁਣ ਇਨ੍ਹਾਂ ਦੋਵਾਂ ਨੇ ਵਿਆਹ ਕਰਵਾ ਲਿਆ ਹੈ। ਜਿੱਥੇ ਮੁੰਡਾ ਕੁੜੀ ਦੋਵੇਂ ਖੁਸ਼ ਹਨ। ਉੱਥੇ ਹੀ ਮੁੰਡੇ ਦਾ ਪਰਿਵਾਰ ਵੀ ਬਹੁਤ ਖੁਸ਼ ਹੈ। ਇਨ੍ਹਾਂ ਦੀ 5 ਸਾਲ ਦੀ ਦੋਸਤੀ ਵਿਆਹ ਵਿਚ ਬਦਲ ਗਈ। ਦੋਸਤ ਅਤੇ ਰਿਸ਼ਤੇਦਾਰ ਸਬੰਧੀ ਇਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।

Leave a Reply

Your email address will not be published. Required fields are marked *