ਵਿਆਹ ਤੋਂ ਬਾਅਦ ਲਾੜਾ ਲਾੜੀ ਨਾਲ ਜੱਗੋਂ ਤੇਰਵੀਂ, ਘਰ ਦੀ ਬਜਾਏ ਪਹੁੰਚੇ ਹਸਪਤਾਲ

ਸਮੇਂ ਦਾ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਵੇ? ਕਦੋਂ ਰੰਗ ਵਿਚ ਭੰਗ ਪੈ ਜਾਵੇ। ਇਨਸਾਨ ਤਾਂ ਹਰ ਸਮੇਂ ਆਪਣੇ ਵੱਲੋਂ ਚੰਗਾ ਹੀ ਕਰਦਾ ਹੈ ਪਰ ਕਈ ਵਾਰ ਗ਼ਲਤ ਵਾਪਰ ਜਾਂਦਾ ਹੈ। ਤਰਨਤਾਰਨ ਤੋਂ ਮਾਤਾ ਪਿਤਾ ਨੇ ਧੀ ਦੀ ਡੋਲੀ ਬੜੇ ਚਾਵਾਂ ਨਾਲ ਤੋਰੀ ਸੀ ਪਰ ਫਗਵਾੜਾ ਵਿਖੇ ਵਾਪਰੇ ਹਾਦਸੇ ਕਾਰਨ ਧੀ ਨੂੰ ਸਹੁਰੇ ਘਰ ਦੀ ਬਜਾਏ ਹਸਪਤਾਲ ਜਾਣਾ ਪੈ ਗਿਆ। ਸੋਢੀ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਹ ਤਰਨਤਾਰਨ ਤੋਂ ਬਰਾਤ ਲੈ ਕੇ ਆ ਰਹੇ ਸਨ।

ਰਸਤੇ ਵਿੱਚ ਡੋਲੀ ਵਾਲੀ ਕਾਰ ਨਾਲ ਹਾਦਸਾ ਵਾਪਰ ਗਿਆ। ਉਹ ਖ਼ੁਦ ਮੌਕੇ ਉਤੇ ਹਾਜ਼ਰ ਨਹੀਂ ਸੀ, ਸਗੋਂ ਪਿੱਛੇ ਕਿਸੇ ਹੋਰ ਗੱਡੀ ਵਿੱਚ ਸੀ। ਉਨ੍ਹਾਂ ਨੂੰ ਫੋਨ ਤੇ ਇਸ ਹਾਦਸੇ ਦੀ ਖ਼ਬਰ ਮਿਲੀ। ਸੋਢੀ ਨੇ ਦੱਸਿਆ ਹੈ ਕਿ ਜਿਨ੍ਹਾਂ 4-5 ਮੈਂਬਰਾਂ ਦੇ ਸੱਟਾਂ ਲੱਗੀਆਂ ਹਨ, ਉਨ੍ਹਾਂ ਵਿੱਚ ਉਨ੍ਹਾਂ  ਦੀ ਭੈਣ ਵੀ ਹੈ। ਹਸਪਤਾਲ ਦੇ ਡਾਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ 4-5 ਕੇਸ ਆਏ ਹਨ। ਬਰਾਤ ਦੀ ਇਕ ਗੱਡੀ ਪਲਟ ਗਈ ਹੈ। ਡਾਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ 2-3 ਨੂੰ ਰੱਖਿਆ ਹੈ।

ਉਂਜ ਇਹ ਠੀਕ ਠਾਕ ਹਨ। ਉਨ੍ਹਾਂ ਕੋਲ 5 ਮੈਂਬਰ ਆਏ ਸਨ 2 ਦੇ ਸੱਟਾਂ ਹਨ। ਐਕਸਰੇ ਕਰਵਾ ਲਏ ਗਏ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਵਿਆਹ ਵਾਲੀ ਕੁੜੀ ਦੇ ਨੱਕ ਤੇ ਸੱਟ ਲੱਗੀ ਹੈ। ਸਾਰੀ ਖ਼ਤਰੇ ਤੋਂ ਬਾਹਰ ਹਨ। ਡਾਕਟਰ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਲਿਖ ਕੇ ਦੇ ਦਿੱਤਾ ਹੈ ਕਿ ਇਹ ਕੋਈ ਪੁਲਿਸ ਕਾਰਵਾਈ ਨਹੀਂ ਚਾਹੁੰਦੇ। ਹੋਰ ਜਾਣਕਰੀ ਲਈ ਹੇਠਾਂ ਦੇਖੋ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *