ਸੋਨੇ ਦੀ ਦੁਕਾਨ ਲੁੱਟਣ ਵਾਲੇ ਚੜੇ ਪੁਲਿਸ ਦੇ ਧੱਕੇ, ਪੁਲਿਸ ਕੋਲ ਕੀਤੇ ਹੈਰਾਨ ਕਾਰਨ ਵਾਲੇ ਖੁਲਾਸੇ

ਕਈ ਲੋਕ ਰਾਤੋ ਰਾਤ ਅਮੀਰ ਹੋਣ ਦੇ ਚੱਕਰ ਵਿੱਚ ਗ਼ਲਤ ਰਸਤੇ ਪੈ ਜਾਂਦੇ ਹਨ। ਉਹ ਸ਼ਾਇਦ ਭੁੱਲ ਜਾਂਦੇ ਹਨ ਕਿ ਪੁਲਿਸ ਉਨ੍ਹਾਂ ਤੱਕ ਪਹੁੰਚ ਜਾਵੇਗੀ। ਲੁਧਿਆਣਾ ਵਿਚ ਇਕ ਜਿਊਲਰ ਦੀ ਦੁਕਾਨ ਤੇ ਕੀਤੀ ਗਈ ਗਹਿਣੇ ਅਤੇ ਪੈਸੇ ਹਥਿਆਉਣ ਦੀ ਕਾਰਵਾਈ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਸੋਚਿਆ ਹੋਵੇਗਾ। ਪੁਲਿਸ ਨੂੰ ਉਨ੍ਹਾਂ ਬਾਰੇ ਕੁਝ ਪਤਾ ਨਹੀਂ ਲੱਗਾ ਪਰ ਪੁਲਿਸ ਨੇ ਉਨ੍ਹਾਂ ਨੂੰ ਦਬੋਚ ਲਿਆ ਹੈ। ਸੀਨੀਅਰ ਪੁਲਿਸ ਅਫ਼ਸਰ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਹੈ ਕਿ ਪਿਛਲੇ ਦਿਨੀਂ ਲੁਧਿਆਣਾ ਵਿੱਚ ਸਤਿਗੁਰ ਜਿਊਲਰ ਨਾਮ ਦੀ ਦੁਕਾਨ ਤੋਂ 3 ਨੌਜਵਾਨ ਦੁਕਾਨਦਾਰ ਤੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਗਏ ਸਨ।

ਪੁਲਿਸ ਉਸ ਸਮੇਂ ਤੋਂ ਹੀ ਇਨ੍ਹਾਂ ਦੀ ਭਾਲ ਕਰ ਰਹੀ ਸੀ। ਸੀਨੀਅਰ ਪੁਲਿਸ ਅਫ਼ਸਰ ਦੇ ਦੱਸਣ ਮੁਤਾਬਕ ਇਨ੍ਹਾਂ ਨੇ ਪ ਸ ਤੋ ਲ ਦੀ ਨੋਕ ਤੇ ਇਹ ਕਾਰਵਾਈ ਕੀਤੀ ਸੀ। ਪੁਲਿਸ ਨੇ 19 ਨਵੰਬਰ ਨੂੰ ਮਨਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਚੰਡੀਗਡ਼੍ਹ ਰੋਡ ਤੋਂ ਕਾਬੂ ਕੀਤਾ ਹੈ। ਮਨਜਿੰਦਰ ਸਿੰਘ ਹਿਮਾਨੇ ਵਾਲ ਪਿੰਡ ਦਾ ਰਹਿਣ ਵਾਲਾ ਹੈ ਜਦਕਿ ਗੁਰਪ੍ਰੀਤ ਸਿੰਘ ਬੁਰਜ ਪਵਾਤ ਪਿੰਡ ਦਾ ਹੈ। ਪੁਲਿਸ ਨੇ ਅਗਲੇ ਦਿਨ 20 ਤਾਰੀਖ ਨੂੰ ਅਸ਼ੀਸ਼ ਅਗਰਵਾਲ ਨੂੰ ਕਾਬੂ ਕਰ ਲਿਆ। ਜੋ ਗਵਾਲੀਅਰ ਦਾ ਰਹਿਣ ਵਾਲਾ ਹੈ।

ਇਨ੍ਹਾਂ ਤੋਂ 2 ਪ ਸ ਤੋ ਲ ਬਰਾਮਦ ਹੋਏ ਹਨ। ਜਿਨ੍ਹਾਂ ਵਿਚੋਂ ਇਕ ਅਸਲੀ ਹੈ ਅਤੇ ਇੱਕ ਖਿਡਾਉਣਾ ਹੈ। ਘਟਨਾ ਦੌਰਾਨ ਵਰਤੀ ਗਈ ਬਾਈਕ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਇਸ ਤੋਂ ਬਿਨਾਂ ਇਹ ਜਿਸ ਕਾਰ ਵਿੱਚ ਸਵਾਰ ਸਨ ਉਹ ਕਾਰ ਵੀ ਹੁਣ ਪੁਲਿਸ ਦੇ ਕਬਜ਼ੇ ਵਿੱਚ ਹੈ। ਇਨ੍ਹਾਂ ਨੇ ਸਤਿਗੁਰ ਜਿਊਲਰਜ਼ ਦੀ ਦੁਕਾਨ ਤੋਂ ਜੋ ਗਹਿਣੇ ਅਤੇ ਨਕਦੀ ਹਥਿਆਈ ਸੀ। ਉਹ ਗਹਿਣੇ ਵੀ ਪੁਲਿਸ ਨੇ ਇਨ੍ਹਾਂ ਤੋਂ ਬਰਾਮਦ ਕਰ ਲਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪ ਸ ਤੋ ਲ ਇਨ੍ਹਾਂ ਨੂੰ ਅਸ਼ੀਸ਼ ਨੇ ਮੁਹੱਈਆ ਕਰਵਾਇਆ ਸੀ।

ਮਨਜਿੰਦਰ ਤੇ ਗੁਰਪ੍ਰੀਤ ਦਾ ਤੀਸਰਾ ਸਾਥੀ ਮੱਖਣ ਸਿੰਘ ਅਜੇ ਪੁਲਿਸ ਦੇ ਕਾਬੂ ਨਹੀਂ ਆਇਆ। ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੁਕਾਨ ਦੀ ਰੇਕੀ ਕੀਤੀ ਗਈ ਸੀ। ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਹੈ ਕਿ ਮਨਜਿੰਦਰ ਸਿੰਘ ਫੂਡ ਡਿਲੀਵਰੀ ਦਾ ਕੰਮ ਕਰਦਾ ਹੈ। ਜਿਸ ਕਰਕੇ ਉਸ ਨੂੰ ਇਸ ਇਲਾਕੇ ਦਾ ਪੂਰਾ ਭੇਤ ਸੀ। ਉਹ ਜਾਣਦਾ ਸੀ ਕਿ ਇਸ ਦੁਕਾਨ ਉੱਤੇ ਸਦਾ ਇਕ ਬਜ਼ੁਰਗ ਵਿਅਕਤੀ ਹੀ ਹੁੰਦਾ ਹੈ। ਜਿਸ ਕਰ ਕੇ ਘਟਨਾ ਨੂੰ ਸੌਖ ਨਾਲ ਅੰਜਾਮ ਦਿੱਤਾ ਜਾ ਸਕਦਾ ਹੈ। ਪੁਲਿਸ ਮੱਖਣ ਸਿੰਘ ਦੀ ਭਾਲ ਕਰ ਰਹੀ ਹੈ।

ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁੱਛ ਗਿੱਛ ਦੌਰਾਨ ਇਨ੍ਹਾਂ ਨੇ ਮੰਨਿਆ ਹੈ ਕਿ ਇਨ੍ਹਾਂ ਨੇ ਇਕ ਹੋਰ ਪ ਸ ਤੋ ਲ ਦਾ ਆਰਡਰ ਕਰ ਦਿੱਤਾ ਸੀ। ਜੋ.ਯੂ.ਪੀ ਬਿਹਾਰ ਤੋਂ ਅਸ਼ੀਸ਼ ਅਗਰਵਾਲ ਦੇ ਰਾਹੀਂ ਆਉਣਾ ਸੀ। ਇਸ ਘਟਨਾ ਤੋਂ ਬਾਅਦ ਇਨ੍ਹਾਂ ਦੇ ਹੌਸਲੇ ਬਹੁਤ ਬੁਲੰਦ ਸਨ ਅਤੇ ਇਹ ਹੋਰ ਇਸ ਤੋਂ ਵੀ ਵੱਡੀ ਕਾਰਵਾਈ ਕਰਨਾ ਚਾਹੁੰਦੇ ਸਨ ਪਰ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ ਹੈ। ਸੀਨੀਅਰ ਅਫ਼ਸਰ ਦੇ ਦੱਸਣ ਮੁਤਾਬਕ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਇਸ ਜਾਂਚ ਵਿੱਚ ਹਿੱਸਾ ਲਿਆ ਹੈ, ਉਹ ਵਧਾਈ ਦੇ ਪਾਤਰ ਹਨ। ਇਨ੍ਹਾਂ ਅਧਿਕਾਰੀਆਂ ਨੂੰ ਵਾਜਬ ਇਨਾਮ ਵੀ ਦਿੱਤਾ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *