ਜਸਵਿੰਦਰ ਭੱਲਾ ਨੇ ਪੁੱਤ ਦੇ ਵਿਆਹ ਚ ਪਾਇਆ ਭੰਗੜਾ, ਪਿਓ ਪੁੱਤ ਨੇ ਲਾਈਆਂ ਵਿਆਹ ਚ ਰੌਣਕਾਂ, ਦੇਖੋ ਵੀਡੀਓ

ਭੱਲਾ ਪਰਿਵਾਰ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿਚ ਹੈ, ਕਿਉਂਕਿ ਜਸਵਿੰਦਰ ਭੱਲਾ ਦੇ ਲੜਕੇ ਪੁਖਰਾਜ ਭੱਲਾ ਦੇ ਵਿਆਹ ਨੂੰ ਲੈ ਕੇ ਸ਼ੋਸ਼ਲ ਮੀਡੀਆ ਤੇ ਉਨ੍ਹਾਂ ਦੀ ਮੰਗਣੀ ਤੋਂ ਲੈ ਕੇ ਵਿਆਹ ਤਕ ਦੀਆਂ ਫੋਟੋਆਂ ਅਤੇ ਵੀਡੀਓ ਅਜੇ ਤੱਕ ਵੀ ਵਾਇਰਲ ਹੋ ਰਹੀਆਂ ਹਨ। ਲੋਕ ਪੁਖਰਾਜ ਭੱਲਾ ਅਤੇ ਉਨ੍ਹਾਂ ਦੀ ਪਤਨੀ ਦਿਸੂ ਸਿੱਧੂ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ ਅਤੇ ਭੱਲਾ ਪਰਿਵਾਰ ਨੂੰ ਇਸ ਲਈ ਮੁਬਾਰਕਾਂ ਵੀ ਦੇ ਰਹੇ ਹਨ। ਦੱਸ ਦਈਏ ਪੁਖਰਾਜ ਭੱਲਾ ਦਾ ਵਿਆਹ ਕੈਨੇਡਾ ਦੀ ਵਸਨੀਕ ਦਿਸ਼ੂ ਸਿੱਧੂ ਨਾਲ ਹੋਇਆ।

ਦੋਵਾਂ ਦੇ ਵਿਆਹ ਤੇ ਪਰਿਵਾਰਕ ਮੈਂਬਰਾਂ ਸਮੇਤ ਸਕੇ-ਸਬੰਧੀਆਂ ਅਤੇ ਜਿਗਰੀ ਯਾਰਾਂ ਵੱਲੋਂ ਖੂਬ ਧਮਾਲਾਂ ਪਾਈਆਂ ਗਈਆਂ। ਪੁਖਰਾਜ ਭੱਲਾ ਦੇ ਵਿਆਹ ਤੇ ਪਿਤਾ ਜਸਵਿੰਦਰ ਭੱਲਾ ਨੇ ਵੀ ਖ਼ੂਬ ਭੰਗੜਾ ਪਾ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਸੀ। ਪੁਖਰਾਜ ਭੱਲਾ ਦੇ ਵਿਆਹ ਨੂੰ ਲੈ ਕੇ ਇਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਪੁਖਰਾਜ ਭੱਲਾ ਆਪਣੇ ਵਿਆਹ ਤੇ ਆਪਣੀ ਪਤਨੀ ਦਿਸ਼ੂ ਨਾਲ ਨੱਚਦੇ ਦਿਖਾਈ ਦੇ ਰਹੇ ਹਨ।

ਜ਼ਿਕਰਯੋਗ ਗੱਲ ਇਹ ਹੈ ਕਿ ਜਿਹੜੇ ਗੀਤ ਉੱਤੇ ਪੁਖਰਾਜ ਭੱਲਾ ਆਪਣੀ ਪਤਨੀ ਦਿਸ਼ੂ ਨਾਲ ਨੱਚ ਰਹੇ ਹਨ। ਉਹ ਗੀਤ ਪੁਖਰਾਜ ਭੱਲਾ ਨੇ ਖ਼ੁਦ ਆਪਣੀ ਪਤਨੀ ਲਈ ਗਾਇਆ ਹੈ। ਜਿਸ ਦੇ ਬੋਲ ਹਨ ” ਮੇਰੇ ਕੋਲੋਂ ਸੋਹਣੀਏ ਨੀ ਦਿਲ ਫੜ ਲੈ ਤੇ ਮੇਰੀ ਬੇਬੇ ਕੋਲੋਂ ਘਰ ਦੀਆਂ ਚਾਬੀਆਂ”। ਜਿੱਥੇ ਇਸ ਵੀਡਿਓ ਵਿਚ ਪੁਖਰਾਜ ਭੱਲਾ ਅਪਣੀ ਪਤਨੀ ਨਾਲ ਆਪਣੇ ਹੀ ਗਾਏ ਗੀਤ ਤੇ ਨੱਚਦੇ ਦਿਖਾਈ ਦੇ ਰਹੇ ਹਨ। ਉਥੇ ਹੀ ਪਿਤਾ ਜਸਵਿੰਦਰ ਭੱਲਾ ਵੀ ਇਸ ਗੀਤ ਉੱਤੇ ਭੰਗੜਾ ਪਾ ਰਹੇ ਹਨ।

ਇਸ ਮੌਕੇ ਤੇ “ਕਸੂਤੀ ਡਿਗਰੀ” ਵਾਲੇ ਯਾਰ ਜਿਗਰੀ ਕਿਵੇਂ ਪਿੱਛੇ ਰਹਿ ਸਕਦੇ ਹਨ। ਉਹ ਵੀ ਆਪਣੇ ਯਾਰ ਅਤੇ ਨਵੀਂ ਭਾਬੀ ਦਿਸ਼ੂ ਨਾਲ ਭੰਗੜਾ ਪਾਉਂਦੇ ਦਿਖਾਈ ਦੇ ਰਹੇ ਹਨ। ਪੁਖਰਾਜ ਭੱਲਾ ਵੱਲੋਂ ਆਪਣੀ ਪਤਨੀ ਦਿਸ਼ੂ ਲਈ ਡੈਡਿਕੇਇਟ ਕੀਤੇ ਗੀਤ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਹੇਠਾਂ ਦੇਖੋ ਵਾਇਰਲ ਵੀਡੀਓ

Leave a Reply

Your email address will not be published. Required fields are marked *