ਟਰਾਲੀ ਵਾਲੇ ਨੇ ਕੁਚਲਿਆ 11 ਸਾਲਾ ਮਾਸੂਮ, ਧਾਹਾਂ ਮਾਰ-ਮਾਰ ਰੋਵੇ ਮਾਂ

ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣਾ ਖਤਰੇ ਤੋਂ ਖਾਲੀ ਨਹੀਂ ਕਿਉਂਕਿ ਕਿੰਨੇ ਹੀ ਹਾਦਸੇ ਤੇਜ਼ ਰਫਤਾਰ ਕਾਰਨ ਵਾਪਰਦੇ ਹਨ। ਲੋਕ ਕਾਹਲੀ ਦੇ ਚੱਕਰ ਵਿੱਚ ਉਸ ਜਗ੍ਹਾ ਵੀ ਵਾਹਨ ਹੌਲੀ ਨਹੀਂ ਚਲਾਉਂਦੇ। ਜਿੱਥੇ ਆਸ ਪਾਸ ਲੋਕਾਂ ਦੇ ਮਕਾਨ ਬਣੇ ਹੋਣ, ਕਿਉਂਕਿ ਕੁਝ ਪਤਾ ਨਹੀਂ ਲੱਗਦਾ ਕਿ ਬੱਚੇ ਖੇਡਦੇ ਹੋਏ ਕਦੋਂ ਘਰੋਂ ਸੜਕ ਉਤੇ ਆ ਜਾਣ। ਅਜਿਹੇ ਵਿੱਚ ਤੇਜ ਰਫਤਾਰ ਨਾਲ ਕਿਸੇ ਵੀ ਤਰ੍ਹਾਂ ਦਾ ਹਾਦਸਾ ਵਾਪਰ ਸਕਦਾ ਹੈ। ਅਜਿਹਾ ਹੀ ਇਕ ਮਾਮਲਾ ਫ਼ਰੀਦਕੋਟ ਤੋਂ ਸਾਹਮਣੇ ਆਇਆ ਹੈ,

ਜਿੱਥੇ ਬਾਜੀਗਰ ਬਸਤੀ ਵਿੱਚ ਇੱਕ ਬੱਚਾ ਆਪਣੇ ਸਾਈਕਲ ਤੇ ਜਾ ਰਿਹਾ ਸੀ। ਜਿਸ ਨੂੰ ਇੱਕ ਤੇਜ਼ ਰਫ਼ਤਾਰ ਟਰੈਕਟਰ ਚਾਲਕ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਲੜਕੇ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕਰਦਿਆਂ ਹੋਇਆਂ ਕਿਹਾ ਜਾ ਰਿਹਾ ਹੈ ਕਿ ਦੋ ਸ਼ੀ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਮ੍ਰਿਤਕ ਜਤਿਨ ਸਿੰਘ ਉਮਰ 11 ਸਾਲ ਸੀ। ਉਸ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪੁੱਤ ਖੇਡਣ ਲਈ ਬਾਹਰ ਗਿਆ ਸੀ। ਜਿਸ ਨੂੰ ਇੱਕ ਟਰੈਕਟਰ ਚਾਲਕ ਨੇ ਟੱਕਰ ਮਾਰ ਦਿੱਤੀ।

ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਵਿਅਕਤੀ ਕੌਣ ਸੀ। ਜੋ ਉਨ੍ਹਾਂ ਦੇ ਲੜਕੇ ਨੂੰ ਟੱਕਰ ਮਾਰਨ ਉਪਰੰਤ ਮੌਕੇ ਤੋਂ ਫ ਰਾ ਰ ਹੋ ਗਿਆ। ਰੋਂਦੀ ਮਾਂ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਕਿਹਾ ਜਾ ਰਿਹਾ ਹੈ ਕਿ ਦੋ ਸ਼ੀ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ। ਮ੍ਰਿਤਕ ਦੇ ਗੁਆਂਢੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਐਤਵਾਰ ਹੋਣ ਕਾਰਨ ਜਤਿਨ ਘਰ ਹੀ ਸੀ। ਇਸ ਕਾਰਨ ਉਹ ਖੇਡਣ ਲਈ ਬਾਹਰ ਚਲਾ ਗਿਆ। ਉਨ੍ਹਾਂ ਨੂੰ ਮੁਹੱਲਾ ਵਾਸੀਆਂ ਤੋਂ ਪਤਾ ਲੱਗਾ ਕਿ ਇਕ ਤੇਜ਼ ਰਫਤਾਰ ਟਰੈਕਟਰ ਆਇਆ।

ਜਿਸ ਨੇ ਬੱਚੇ ਨੂੰ ਫੇਂਟ ਮਾਰ ਦਿੱਤੀ। ਮੌਜੂਦਾ ਲੋਕਾਂ ਵੱਲੋਂ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦਾ ਕੁਝ ਪਤਾ ਨਹੀਂ ਲੱਗਾ, ਕਿਉੰਕਿ ਉਹ ਮੌਕੇ ਤੋਂ ਫ ਰਾ ਰ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਟਰੈਕਟਰ ਕਿਸੇ ਤਰਸੇਮ ਕਟਾਰੀਆ ਨਾਮਕ ਵਿਅਕਤੀ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਤਿਨ ਸਿੰਘ ਪੁੱਤਰ ਸਿਮਰਜੀਤ ਸਿੰਘ ਉਮਰ 11 ਸਾਲ ਜੋ ਕਿ ਸਾਈਕਲ ਤੇ ਜਾ ਰਿਹਾ ਸੀ।

ਇਸ ਦੌਰਾਨ ਉਸ ਨੂੰ ਤੇਜ਼ ਰਫ਼ਤਾਰ ਸੋਨਾਲੀਕਾ ਟਰੈਕਟਰ ਟਰਾਲੀ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਲੜਕੇ ਦੀ ਮੌਕੇ ਤੇ ਹੀ ਜਾਨ ਚਲੀ ਗਈ। ਜਿਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋ ਸ਼ੀ ਮੌਕੇ ਤੋਂ ਫ ਰਾ ਰ ਹੋ ਗਿਆ। ਜਿਸ ਨੂੰ ਏ.ਐੱਸ.ਆਈ ਵੱਲੋਂ ਟ੍ਰੇਸ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੀ ਤਫਤੀਸ਼ ਕਰਨ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ, ਉਸ ਦੇ ਮੁਤਾਬਿਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *