ਮਰੀਜ ਦੀ ਗੱਲ ਸੁਣ ਡਾਕਟਰ ਦੇ ਪੈਰਾਂ ਹੇਠੋਂ ਨਿਕਲੀ ਜਮੀਨ, ਹਸਪਤਾਲ ਚ ਬੁਲਾਈ ਪੁਲਿਸ ਜਾਣੋ ਮੁੰਡੇ ਨੇ ਕੀ ਕਿਹਾ

ਕਿਸ ਤਰ੍ਹਾਂ ਦਾ ਸਮਾਂ ਆ ਗਿਆ ਹੈ? ਇਨਸਾਨ ਦੀਆਂ ਨਜ਼ਰਾਂ ਵਿੱਚ ਇਨਸਾਨ ਦੀ ਹੀ ਕੀਮਤ ਘਟਦੀ ਜਾ ਰਹੀ ਹੈ। ਆਦਮੀ ਇਕ ਦੂਸਰੇ ਦੀ ਜਾਨ ਲੈਣ ਲੱਗੇ ਪਰਵਾਹ ਨਹੀਂ ਕਰਦਾ। ਕੀ ਸੱਭਿਅਕ ਸਮਾਜ ਦੀ ਇਹੀ ਨਿਸ਼ਾਨੀ ਹੈ? ਪਸ਼ੂ ਜਾਂ ਪੰਛੀ ਝੁੰਡਾਂ ਵਿੱਚ ਰਹਿਣਾ ਪਸੰਦ ਕਰਦੇ ਹਨ ਪਰ ਇਨਸਾਨਾਂ ਵਿੱਚ ਟਕਰਾਅ ਵਧਦਾ ਜਾ ਰਿਹਾ ਹੈ। ਮਾਮਲਾ ਜਲੰਧਰ ਨਾਲ ਸਬੰਧਤ ਹੈ। ਜਿੱਥੇ ਇਕ ਨੌਜਵਾਨ ਦੇ ਗੋਲੀ ਲੱਗ ਗਈ। ਇਹ ਨੌਜਵਾਨ ਹਿੰਮਤ ਕਰ ਕੇ ਖ਼ੁਦ ਹੀ ਹਸਪਤਾਲ ਪਹੁੰਚ ਗਿਆ।

ਉਸ ਕੋਲ ਆਪਣੀ ਕਾਰ ਸੀ। ਹਸਪਤਾਲ ਪਹੁੰਚਣ ਕਰਕੇ ਉਸ ਨੂੰ ਵੇਲੇ ਸਿਰ ਡਾਕਟਰੀ ਸਹਾਇਤਾ ਮਿਲ ਗਈ ਅਤੇ ਉਸ ਦੀ ਜਾਨ ਬਚ ਗਈ। ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੰਜੀਵਨੀ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਸਵੇਰੇ 10 ਤੋਂ 11 ਵਜੇ ਦੇ ਦਰਮਿਆਨ ਉਨ੍ਹਾਂ ਕੋਲ ਹਸਪਤਾਲ ਵਿਚ ਇਕ ਨੌਜਵਾਨ ਆਪਣੇ ਆਪ ਹੀ ਗੱਡੀ ਚਲਾ ਕੇ ਆਇਆ।

ਇਸ ਨੌਜਵਾਨ ਨੇ ਰਿਸੈਪਸ਼ਨ ਤੇ ਦੱਸਿਆ ਕਿ ਉਸ ਦੀ ਛਾਤੀ ਵਿੱਚ ਗੋਲੀ ਲੱਗੀ ਹੈ। ਡਾਕਟਰ ਦੇ ਦੱਸਣ ਮੁਤਾਬਕ ਇਸ ਨੌਜਵਾਨ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ। ਇਤਲਾਹ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਡਾਕਟਰ ਨੇ ਦੱਸਿਆ ਹੈ ਕਿ ਇਸ ਨੌਜਵਾਨ ਦਾ ਨਾਮ ਅਰਵਿੰਦਰ ਸਿੰਘ ਹੈ ਅਤੇ ਉਹ ਫਿਰੋਜ਼ਪੁਰ ਨਾਲ ਸੰਬੰਧ ਰੱਖਦਾ ਹੈ। ਅਰਵਿੰਦਰ ਸਿੰਘ ਦਾ ਸਿਟੀ ਸਕੈਨ ਕਰਵਾਇਆ ਗਿਆ।

ਇਸ ਤੋਂ ਬਾਅਦ ਉਸ ਦਾ ਆਪ੍ਰੇਸ਼ਨ ਕਰ ਦਿੱਤਾ ਗਿਆ। ਡਾਕਟਰ ਦਾ ਕਹਿਣਾ ਹੈ ਕਿ ਅਰਵਿੰਦਰ ਸਿੰਘ ਨੂੰ ਇਕ ਦਿਨ ਆਈ.ਸੀ.ਯੂ ਵਿੱਚ ਰੱਖਿਆ ਗਿਆ। ਹੁਣ ਉਹ ਬਿਲਕੁਲ ਠੀਕ ਠਾਕ ਹੈ ਅਤੇ 3-4 ਦਿਨਾਂ ਵਿੱਚ ਉਹ ਤੰਦਰੁਸਤ ਹੋ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਇਹ ਘਟਨਾ ਕਿਸ ਤਰ੍ਹਾਂ ਵਾਪਰੀ ਹੈ? ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਜਾਂਚ ਕਰਨਾ ਪੁਲਿਸ ਦਾ ਕੰਮ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *