ਆਸਟ੍ਰੇਲੀਆ ਜਾਣ ਵਾਲਿਆਂ ਲਈ ਚੰਗੀ ਖਬਰ, ਕਰ ਲਓ ਜਹਾਜ ਚੜਨ ਦੀਆਂ ਤਿਆਰੀਆਂ

ਆਸਟਰੇਲੀਆ ਜਾਣ ਦੇ ਚਾਹਵਾਨਾਂ ਲਈ ਛੇਤੀ ਹੀ ਖੁਸ਼ੀ ਦੀ ਖਬਰ ਆਉਣ ਦੀ ਉਮੀਦ ਹੈ। ਕਰੋਨਾ ਦੇ ਪ੍ਰਭਾਵ ਕਾਰਨ ਆਸਟਰੇਲੀਆ ਨੇ ਅਜੇ ਤੱਕ ਆਪਣੀਆਂ ਸਰਹੱਦਾਂ ਵਿਦੇਸ਼ੀ ਲੋਕਾਂ ਲਈ ਨਹੀਂ ਖੋਲ੍ਹੀਆਂ। ਹੁਣ ਜਲਦੀ ਹੀ ਆਸਟ੍ਰੇਲੀਆ ਦੀ ਸਰਕਾਰ ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਨੂੰ ਆਪਣੇ ਮੁਲਕ ਵਿੱਚ ਆਉਣ ਦੀ ਆਗਿਆ ਦੇਵੇਗੀ, ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ।

ਹੋ ਸਕਦਾ ਹੈ ਅਗਲੇ ਹਫ਼ਤੇ ਇਹ ਪਾਬੰਦੀਆਂ ਹਟਾ ਲਈਆਂ ਜਾਣ ਅਤੇ 2 ਲੱਖ ਵਿਅਕਤੀਆਂ ਦੇ ਆਸਟ੍ਰੇਲੀਆ ਜਾਣ ਦਾ ਰਾਹ ਪੱਧਰਾ ਹੋ ਜਾਵੇ। ਇਨ੍ਹਾਂ ਵਿਚ ਵਿਦਿਆਰਥੀ ਅਤੇ ਹੁਨਰਮੰਦ ਕਾਮੇ ਸ਼ਾਮਲ ਹੋਣਗੇ। ਇਨ੍ਹਾਂ ਨੂੰ ਕੁਆਰਨਟਾਈਨ ਹੋਣ ਦੀ ਜ਼ਰੂਰਤ ਨਹੀਂ ਪਵੇਗੀ। ਇਹ ਖੁੱਲ੍ਹ ਇਕ ਦਸੰਬਰ ਤੋਂ ਦਿੱਤੇ ਜਾਣ ਦੀ ਉਮੀਦ ਹੈ। ਇੱਕ ਦਸੰਬਰ ਤੋਂ ਸਿਡਨੀ ਅਤੇ ਮੈਲਬੌਰਨ ਦੇ ਹਵਾਈ ਅੱਡਿਆਂ ਤੇ ਉਡਾਣਾਂ ਸ਼ੁਰੂ ਹੋ ਜਾਣਗੀਆਂ। ਜਨਵਰੀ ਤਕ 2 ਲੱਖ ਵਿਅਕਤੀ ਆਸਟ੍ਰੇਲੀਆ ਪਹੁੰਚ ਸਕਣਗੇ,

ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਹੁਨਰਮੰਦ ਕਾਮੇ ਸ਼ਾਮਲ ਹੋਣਗੇ। ਜਾਪਾਨ ਅਤੇ ਦੱਖਣੀ ਕੋਰੀਆ ਦੇ ਉਨ੍ਹਾਂ ਲੋਕਾਂ ਨੂੰ ਵੀ ਇਹ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਨੇ ਕਰੋਨਾ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਈਆਂ ਹੋਣ। ਆਸਟਰੇਲੀਆ ਦੇ ਜਿਨ੍ਹਾਂ ਇਲਾਕਿਆਂ ਵਿੱਚ ਨਾਗਰਿਕਾਂ ਨੇ ਕੋਰੋਨਾ ਵੈਕਸੀਨ ਘੱਟ ਲਗਵਾਈ ਹੈ ਉੱਥੇ ਅਜੇ ਵੀ ਪਾਬੰਦੀਆਂ ਲੱਗੀਆਂ ਹੋਈਆਂ ਹਨ। ਇਸ ਸਮੇਂ ਵੈਕਸੀਨ ਲਗਾਏ ਜਾਣ ਦੀ ਪ੍ਰਕਿਰਿਆ ਨੇ ਤੇਜ਼ੀ ਫੜ ਲਈ ਹੈ।

16 ਸਾਲ ਤੋਂ ਵੱਧ ਉਮਰ ਦੇ 85 ਫ਼ੀਸਦੀ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ। ਜਿਸ ਕਰ ਕੇ ਆਸਟ੍ਰੇਲੀਆ ਸਿੰਗਾਪੁਰ ਉਡਾਣਾਂ ਐਤਵਾਰ ਤੋਂ ਸ਼ੁਰੂ ਹੋ ਗਈਆਂ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੇ ਆਉਣ ਤੇ ਲੱਗੀ ਰੋਕ ਕਾਰਨ ਆਸਟਰੇਲੀਆ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਇਸ ਸਮੇਂ ਇਕ ਲੱਖ 30 ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀ ਆਨਲਾਈਨ ਪੜ੍ਹਾਈ ਕਰ ਰਹੇ ਹਨ ਅਤੇ ਆਸਟਰੇਲੀਆ ਦੇ ਬਾਰਡਰ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ।

Leave a Reply

Your email address will not be published. Required fields are marked *