ਇਕ ਬਲਬ ਇਕ ਪੱਖੇ ਵਾਲੇ ਦੇ ਘਰ 87000 ਦਾ ਬਿਲ, ਪਿੰਡ ਵਾਲਿਆਂ ਨੇ ਬਲਬ ਤੇ ਪੱਖੇ ਲਾਉਣੇ ਕੀਤੇ ਬੰਦ

ਵਾਹ ਸਰਕਾਰੇ, ਤੇਰੇ ਰੰਗ ਨਿਆਰੇ। ਇਕ ਪਾਸੇ ਤਾਂ ਸੂਬਾ ਸਰਕਾਰ ਗ਼ਰੀਬ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ। ਉਨ੍ਹਾਂ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ ਜਾ ਰਹੇ ਹਨ। ਦੂਜੇ ਪਾਸੇ ਕਈ ਗ਼ਰੀਬ ਲੋਕਾਂ ਨੂੰ ਬਿਜਲੀ ਦੇ ਬਿਲ ਦੀ ਇੰਨੀ ਰਕਮ ਭਰਨ ਲਈ ਕਿਹਾ ਜਾ ਰਿਹਾ ਹੈ, ਜਿੰਨੀ ਉਹ ਬਿਜਲੀ ਹੀ ਨਹੀਂ ਵਰਤਦੇ। ਮਾਮਲਾ ਸੰਗਰੂਰ ਦੀ ਕਰਤਾਰਪੁਰ ਬਸਤੀ ਦਾ ਹੈ। ਜਿੱਥੇ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਗੋਲਗੱਪੇ ਵੇਚਣ ਵਾਲੇ ਇਕ ਵਿਅਕਤੀ ਦਾ ਘਰ ਦਾ ਬਿਜਲੀ ਦਾ ਬਿੱਲ 87 ਹਜ਼ਾਰ ਰੁਪਏ ਆਇਆ ਹੈ।

ਇਸ ਵਿਅਕਤੀ ਨੇ ਦੱਸਿਆ ਹੈ ਕਿ ਉਹ ਗੋਲਗੱਪੇ ਦੀ ਰੇਹੜੀ ਲਾਉਂਦਾ ਹੈ। ਉਸ ਦੇ ਘਰ ਵਿਚ ਇਕ ਪੱਖਾ, ਇਕ ਬੱਲਬ ਅਤੇ ਇੱਕ ਟੈਲੀਵਿਜ਼ਨ ਹੈ। ਹੋਰ ਤਾਂ ਹੋਰ ਉਸ ਕੋਲ ਫਰਿੱਜ ਵੀ ਨਹੀਂ ਹੈ। ਇਸ ਦੇ ਬਾਵਜੂਦ ਵੀ ਉਸ ਨੂੰ ਬਿਜਲੀ ਦਾ ਬਿਲ 87 ਹਜ਼ਾਰ ਰੁਪਏ ਆਇਆ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਬਿਜਲੀ ਵਿਭਾਗ ਦੇ ਦਫ਼ਤਰ ਜਾਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਅਗਲੇ ਹਫ਼ਤੇ ਆਵੇ। ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਉਸ ਦੇ ਦੱਸਣ ਮੁਤਾਬਕ ਸਰਕਾਰ ਨੇ ਹੋਰ ਲੋਕਾਂ ਦੇ ਬਿਲ ਮੁਆਫ਼ ਕਰਕੇ ਉਸ ਨੂੰ ਭੇਜ ਦਿੱਤਾ ਹੈ। ਉਸ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਮਕਾਨ ਮਾਲਕਣ ਬਲਵਿੰਦਰ ਕੌਰ ਨੇ ਦੱਸਿਆ ਹੈ ਕਿ ਇਹ ਪਰਿਵਾਰ ਇਕ ਪੱਖਾ, ਇੱਕ ਬੱਲਬ ਅਤੇ ਇੱਕ ਟੀ.ਵੀ ਚਲਾਉਂਦਾ ਹੈ। ਸਰਦੀ ਕਾਰਨ ਅੱਜਕੱਲ੍ਹ ਪੱਖਾ ਵੀ ਬੰਦ ਹੈ। ਇਸ ਗਰੀਬ ਪਰਿਵਾਰ ਨੂੰ ਇੰਨੀ ਵੱਡੀ ਰਕਮ ਬਿੱਲ ਦੇ ਰੂਪ ਵਿੱਚ ਭਰਨ ਲਈ ਕਿਹਾ ਜਾ ਰਿਹਾ ਹੈ। ਇਹ ਗ਼ਰੀਬ ਪਰਿਵਾਰ ਇੰਨੀ ਵੱਡੀ ਰਕਮ ਕਿੱਥੋਂ ਭਰੇਗਾ?

ਇਕ ਹੋਰ ਵਿਅਕਤੀ ਨੇ ਮੁੱਖ ਮੰਤਰੀ ਤੇ ਕੁਮੈਂਟ ਕਰਦੇ ਹੋਏ ਕਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਨਕਲ ਕਰਦੇ ਹਨ। ਮੁੱਖ ਮੰਤਰੀ ਹਰ ਸਮੇਂ ਕਹਿੰਦੇ ਹਨ ਕਿ ਜੇਕਰ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਤਾਂ ਉਨ੍ਹਾਂ ਨਾਲ ਫੋਨ ਤੇ ਗੱਲ ਕੀਤੀ ਜਾਵੇ। ਇਸ ਵਿਅਕਤੀ ਨੇ ਪੁੱਛਿਆ ਹੈ ਕਿ ਮੁੱਖ ਮੰਤਰੀ ਉਹ ਫੋਨ ਨੰਬਰ ਤਾਂ ਦੱਸਣ ਜਿਸ ਤੇ ਲੋਕ ਉਨ੍ਹਾਂ ਨਾਲ ਸੰਪਰਕ ਕਰ ਸਕਣ। ਉਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਬਿਜਲੀ ਦੇ ਬਿਲ ਦੇ ਸਬੰਧ ਵਿੱਚ ਦਫ਼ਤਰ ਦੇ ਧੱਕੇ ਖਾ ਰਿਹਾ ਹੈ ਪਰ ਉਸਦੀ ਕੋਈ ਸੁਣਵਾਈ ਨਹੀਂ ਹੋ ਰਹੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *