ਜਿਸ ਨੂੰ ਸ਼ਗਨਾਂ ਨਾਲ ਵਿਆਹ ਕੇ ਲਿਆਏ ਸੀ ਘਰ, ਉਹੀ ਬਣੀ ਮੁੰਡੇ ਦੀ ਮੋਤ ਦਾ ਕਾਰਨ

ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੇ ਆਪਣੀ ਜਾਨ ਦੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਤੋਂ ਤੰਗ ਸੀ। ਜਿਸ ਕਾਰਨ ਉਸ ਨੇ ਕਿਸੇ ਚੀਜ਼ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਪਰਿਵਾਰ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਗੁਰਦੀਪ ਸਿੰਘ ਦੀ ਭੈਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ

ਉਹਨਾਂ ਦੇ ਭਰਾ ਦੇ ਵਿਆਹ ਨੂੰ ਅਜੇ ਸਾਲ ਵੀ ਨਹੀਂ ਹੋਇਆ। ਉਹ ਵਿਆਹ ਤੋਂ 2 ਮਹੀਨੇ ਬਾਅਦ ਹੀ ਆਪਣੀ ਪਤਨੀ ਤੋਂ ਦੁਖੀ ਰਹਿਣ ਲੱਗ ਪਿਆ ਸੀ, ਕਿਉਂਕਿ ਉਨ੍ਹਾਂ ਦੇ ਭਰਾ ਅਤੇ ਭਰਜਾਈ ਵਿਚ ਰੋਜ਼ਾਨਾ ਹੀ ਬਹਸ ਹੁੰਦੀ ਰਹਿੰਦੀ ਸੀ। ਭੈਣ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਗੁਰਦੀਪ ਦੇ ਸਹੁਰੇ ਪਰਿਵਾਰ ਨੇ ਉਸ ਉੱਤੇ ਝੂਠੇ ਦੋਸ਼ ਵੀ ਲਗਾਏ ਸਨ ਕਿ ਉਹ ਆਪਣੀ ਪਤਨੀ ਨਾਲ ਖਿੱਚ-ਧੂਹ ਕਰਦਾ ਹੈ। ਜਦ ਕਿ ਗੁਰਦੀਪ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ।

ਮ੍ਰਿਤਕ ਦੀ ਭੈਣ ਦੇ ਦੱਸਣ ਅਨੁਸਾਰ ਜਦੋਂ ਉਹ ਆਪਣੇ ਪੇਕੇ ਘਰ ਆਉਂਦੀ ਸੀ ਤਾਂ ਉਨ੍ਹਾਂ ਦੀ ਭਰਜਾਈ ਘਰ ਵਿਚ ਉਨ੍ਹਾਂ ਦੇ ਭਰਾ ਨਾਲ ਬਹਸ ਕਰਦੀ ਰਹਿੰਦੀ ਸੀ। ਇਸ ਕਰਕੇ ਉਨ੍ਹਾਂ ਨੇ ਪੇਕੇ ਘਰ ਆਉਣਾ ਹੀ ਬੰਦ ਕਰ ਦਿੱਤਾ ਸੀ। ਹੁਣ ਭਰਾ ਦੀ ਮੋਤ ਤੋਂ ਬਾਅਦ ਭੈਣ ਨੇ ਇਨਸਾਫ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ ਕਿ ਗੁਰਦੀਪ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਬਸਤੀ ਸ਼ੇਖ ਪੂਰਾ, ਨਜ਼ਦੀਕ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਨੇ

ਕਿਸੀ ਚੀਜ਼ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਨਾਂ ਨੂੰ ਮੌਕੇ ਤੋਂ ਇਕ ਪੱਤਰ ਵੀ ਮਿਲਿਆ ਹੈ। ਜਿਸ ਵਿਚ ਉਸ ਨੇ ਆਪਣੀ ਜਾਣ ਦੇਣ ਦਾ ਕਾਰਨ ਦੱਸਿਆ ਹੈ ਅਤੇ ਇਸ ਲਈ ਆਪਣੀ ਪਤਨੀ ਅਤੇ ਸੱਸ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨਾਂ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *