ਤੇਜ ਰਫਤਾਰ ਬੱਸ ਨੇ ਮਚਾਈ ਤਬਾਹੀ, ਆਟੋ ਵਾਲੇ ਦੀ ਮੌਕੇ ਤੇ ਮੋਤ, ਮੋਟਰਸਾਈਕਲ ਵਾਲੇ ਦੀਆਂ ਤੋੜੀਆਂ ਲੱਤਾਂ

ਕਈ ਵਾਰ ਕੁਝ ਸਕਿੰਟਾਂ ਦੀ ਅਣਗਹਿਲੀ ਹੀ ਬਹੁਤ ਵੱਡਾ ਨੁਕਸਾਨ ਕਰ ਦਿੰਦੀ ਹੈ। ਇਹ ਨੁਕਸਾਨ ਮਾਲੀ ਵੀ ਹੋ ਸਕਦਾ ਹੈ ਅਤੇ ਜਾਨੀ ਵੀ। ਇਸ ਲਈ ਅਣਗਹਿਲੀ ਕਰਨ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ। ਜਲੰਧਰ ਤੋਂ ਇਕ ਹਾਦਸਾ ਵਾਪਰ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ। ਹਾਦਸੇ ਵਿੱਚ 3 ਵਾਹਨ ਸ਼ਾਮਲ ਹਨ। ਇਸ ਹਾਦਸੇ ਵਿੱਚ ਇਕ ਵਿਅਕਤੀ ਦੀ ਜਾਨ ਗਈ ਹੈ ਅਤੇ ਕਈ ਦੇ ਸੱ-ਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਕ ਵਿਅਕਤੀ ਨੇ ਦੱਸਿਆ ਹੈ ਕਿ ਨਕੋਦਰ ਵੱਲ ਤੋਂ ਬੱਸ ਆ ਰਹੀ ਸੀ ਅਤੇ ਜਲੰਧਰ ਵੱਲ ਤੋਂ ਆਟੋ ਆ ਰਿਹਾ ਸੀ। ਇਨ੍ਹਾਂ ਵਿਚਕਾਰ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਵੀ ਸ਼ਾਮਿਲ ਹੈ। ਮੌਕੇ ਤੇ ਹਾਜ਼ਰ ਇਕ ਵਿਅਕਤੀ ਦਾ ਕਹਿਣਾ ਹੈ ਕਿ ਗ਼-ਲ-ਤੀ ਬੱਸ ਵਾਲੇ ਦੀ ਹੈ। ਆਟੋ ਚਾਲਕ ਅਤੇ ਮੋਟਰਸਾਈਕਲ ਸਵਾਰ ਤਾਂ ਆਪਣੀ ਸਾਈਡ ਉੱਤੇ ਹੀ ਸਨ। ਜਦਕਿ ਬੱਸ ਗਲਤ ਦਿਸ਼ਾ ਵਿਚ ਹੈ।

ਉਸ ਦੇ ਦੱਸਣ ਮੁਤਾਬਕ ਆਟੋ ਚਾਲਕ ਦੀ ਜਾਨ ਚਲੀ ਗਈ ਹੈ ਅਤੇ ਮੋਟਰਸਾਈਕਲ ਸਵਾਰ ਦੀਆਂ ਲੱਤਾਂ ਟੁੱਟ ਗਈਆਂ ਹਨ। 3-4 ਵਿਅਕਤੀਆਂ ਦੇ ਸੱ-ਟਾਂ ਲੱਗੀਆਂ ਹਨ। ਇਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਇਸ ਸਬੰਧ ਵਿਚ ਦੱਸਿਆ ਹੈ ਕਿ ਉਨ੍ਹਾਂ ਨੂੰ ਹਾ-ਦ-ਸੇ ਬਾਰੇ ਇਤਲਾਹ ਮਿਲੀ ਸੀ। ਜਿਸ ਕਰਕੇ ਉਹ ਮੌਕੇ ਤੇ ਪਹੁੰਚੇ ਹਨ। ਘਟਨਾ ਸਵੇਰੇ ਲਗਭਗ 8:15 ਵਜੇ ਵਾਪਰੀ ਦੱਸੀ ਜਾਂਦੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਹਾਦਸੇ ਵਿੱਚ 3 ਵਾਹਨ ਬੱਸ, ਆਟੋ ਅਤੇ ਮੋਟਰਸਾਈਕਲ ਸ਼ਾਮਲ ਹਨ।

ਆਟੋ ਚਾਲਕ ਦੀ ਜਾਨ ਚਲੀ ਗਈ ਹੈ ਅਤੇ 4 ਵਿਅਕਤੀਆਂ ਦੇ ਸੱ-ਟਾਂ ਲੱਗੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੱਸ ਚਾਲਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤੱਥਾਂ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇੱਕ ਦੂਜੇ ਤੋਂ ਅੱਗੇ ਲੰਘਣ ਵਿੱਚ ਦਿਖਾਈ ਗਈ ਕਾਹਲੀ ਹਾਦਸਿਆਂ ਨੂੰ ਜਨਮ ਦਿੰਦੀ ਹੈ। ਕਈ ਵਾਰ ਇਹ ਹਾਦਸੇ ਅਜਿਹਾ ਨੁਕਸਾਨ ਕਰ ਦਿੰਦੇ ਹਨ, ਜਿਸ ਦੀ ਭਰਪਾਈ ਕਦੇ ਨਹੀਂ ਹੁੰਦੀ। ਪੱਲੇ ਸਿਰਫ਼ ਪਛਤਾਵਾ ਹੀ ਰਹਿ ਜਾਂਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *