ਨਾਕੇ ਤੇ ਪੁਲਿਸ ਨੇ ਘੇਰੀ ਕਾਰ, ਅੰਦਰ ਚੱਲ ਰਿਹਾ ਸੀ ਹੋਰ ਹੀ ਘਾਲਾ ਮਾਲਾ

ਗੁਰਦਾਸਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਗੁਪਤ ਇਤਲਾਹ ਦੇ ਤੌਰ ਤੇ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਦੇ ਨਾਮ ਬਿਕਰਮਜੀਤ ਸਿੰਘ ਬਿੱਕਾ ਅਤੇ ਪਰਮਜੀਤ ਸਿੰਘ ਬੰਟੀ ਦੱਸੇ ਜਾਂਦੇ ਹਨ। ਇਹ ਦੋਵੇਂ ਹੀ ਘਣਸ਼ਾਮਪੁਰ ਪਿੰਡ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਕਬਜ਼ੇ ਵਿਚੋਂ ਪੁਲਿਸ ਨੂੰ 3 ਹ-ਥਿ-ਆ-ਰ ਅਤੇ 70 ਹਜ਼ਾਰ ਰੁਪਏ ਨਕਦ ਬਰਾਮਦ ਹੋਏ ਹਨ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਦੀਆਂ ਹਦਾਇਤਾਂ ਦੇ ਆਧਾਰ ਤੇ ਗ਼-ਲ-ਤ ਅਨਸਰਾਂ ਪ੍ਰਤੀ ਇਕ ਮੁਹਿੰਮ ਵਿੱਢੀ ਹੋਈ ਹੈ।

ਪੁਲਿਸ ਨੇ ਖੁ-ਫੀ-ਆ ਜਾਣਕਾਰੀ ਦੇ ਆਧਾਰ ਤੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਨਾਮ ਬਿਕਰਮਜੀਤ ਸਿੰਘ ਬਿੱਕਾ ਅਤੇ ਪਰਮਜੀਤ ਸਿੰਘ ਬੰਟੀ ਹਨ। ਇਹ ਇੰਦੌਰ ਤੋਂ ਹ-ਥਿ-ਆ-ਰ ਲਿਆ ਕੇ ਇਥੇ ਗਲਤ ਬੰਦਿਆਂ ਨੂੰ ਸਪਲਾਈ ਕਰਦੇ ਸਨ। ਇਨ੍ਹਾਂ ਤੋਂ 3 ਨਗ ਇਹ ਸਮਾਨ ਅਤੇ 70 ਹਜਾਰ ਰੁਪਏ ਨਕਦ ਬਰਾਮਦ ਹੋਏ ਹਨ। ਇਨ੍ਹਾਂ ਤੋਂ ਮਿਲਿਆ ਗਿਆ ਸਾਮਾਨ ਬਿਨਾਂ ਕਿਸੇ ਮਾਅਰਕੇ ਤੋਂ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਸਾਮਾਨ ਕਿੱਥੇ ਤਿਆਰ ਕੀਤਾ ਗਿਆ ਹੈ?

ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਰਮਜੀਤ ਸਿੰਘ ਬੰਟੀ ਪਹਿਲਾਂ ਵੀ ਕਿਸੇ ਤੋਂ ਧੱਕੇ ਨਾਲ ਸਾਮਾਨ ਅਤੇ ਨਕਦੀ ਹਥਿਆਉਣ ਦੇ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਇਹ ਦੋਵੇਂ ਹੀ ਵਿਅਕਤੀ ਘਣਸ਼ਾਮਪੁਰ ਪਿੰਡ ਦੇ ਹਨ। ਪਰਮਜੀਤ ਸਿੰਘ ਬੰਟੀ ਦੀ ਘਣਸ਼ਾਮਪੁਰਾ ਪਿੰਡ ਦੇ ਹੀ ਮਨਪ੍ਰੀਤ ਉਰਫ ਮੰਨਾ ਨਾਲ ਦੋਸਤੀ ਹੈ।ਮੰਨਾ ਨਾਲ ਮਿਲ ਕੇ ਹੀ ਉਹ ਇਹ ਸਾਮਾਨ ਅੱਗੇ ਸਪਲਾਈ ਕਰਦਾ ਸੀ। ਇੱਥੇ ਦੱਸਣਾ ਬਣਦਾ ਹੈ ਕਿ ਮਨਪ੍ਰੀਤ ਮੰਨਾਂ ਅਤੇ ਗੋਪੀ ਘਣਸ਼ਾਮਪੁਰੀਆ ਆਪਸ ਵਿੱਚ ਭਰਾ ਹਨ।

ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਬਿਕਰਮਜੀਤ ਸਿੰਘ ਬਿੱਕਾ ਅਤੇ ਪਰਮਜੀਤ ਸਿੰਘ ਬੰਟੀ ਨੂੰ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿ-ਮਾਂ-ਡ ਹਾਸਲ ਕੀਤਾ ਜਾਵੇਗਾ। ਰਿ-ਮਾਂ-ਡ ਦੌਰਾਨ ਪੁੱਛਗਿੱਛ ਕਰਨ ਤੇ ਇਨ੍ਹਾਂ ਤੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਬੜੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *