ਪਿਓ ਪੁੱਤ ਦੀ ਗੰਦੀ ਕਰਤੂਤ ਦੇਖ ਪੁਲਿਸ ਵੀ ਹੈਰਾਨ, ਆਹ ਦੇਖਲੋ ਕਿਹੜੇ ਕੰਮ ਕਰਦੇ ਫੜੇ ਗਏ

ਭਾਵੇਂ ਚੱਪੇ ਚੱਪੇ ਤੇ ਪੁਲਿਸ ਨਿਗਰਾਨੀ ਰੱਖ ਰਹੀ ਹੈ ਪਰ ਗ਼ਲਤ ਕੰਮ ਕਰਨ ਵਾਲੇ ਕਦੋਂ ਟਲਦੇ ਹਨ? ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਬਟਾਲਾ ਪੁਲਿਸ ਨੇ 2 ਮਾਮਲਿਆਂ ਦੇ ਸਬੰਧ ਵਿਚ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜੋ ਕਿ ਪੁਲਿਸ ਦੀ ਵੱਡੀ ਪ੍ਰਾਪਤੀ ਹੈ। ਸੀਨੀਅਰ ਪੁਲਿਸ ਅਫ਼ਸਰ ਨੇ ਜਾਣਕਾਰੀ ਦਿੱਤੀ ਹੈ ਕਿ ਟੀ ਪੁਆਇੰਟ ਨੰਗਲ ਰੋਡ ਘੁਮਾਣ ਵਿਖੇ ਪੁਲਿਸ ਨੇ ਇਕ ਬਰੀਜ਼ਾ ਕਾਰ ਨੂੰ ਰੋਕਿਆ। ਜਿਸ ਵਿੱਚ 2 ਵਿਅਕਤੀ ਪਰਮਿੰਦਰ ਸਿੰਘ ਅਤੇ ਨਿਰਮਲ ਸਿੰਘ ਸਵਾਰ ਸਨ।

ਇਹ ਦੋਵੇਂ ਪਿਓ ਪੁੱਤਰ ਹਨ। ਸੀਨੀਅਰ ਪੁਲਿਸ ਅਫ਼ਸਰ ਦੇ ਦੱਸਣ ਮੁਤਾਬਕ ਇਨ੍ਹਾਂ ਦੇ ਕ-ਬ-ਜ਼ੇ ਵਿੱਚੋਂ ਗ-ਲ-ਤ ਦਵਾਈ ਦੀਆਂ 38 ਹਜ਼ਾਰ ਖੁਰਾਕਾਂ ਬਰਾਮਦ ਹੋਈਆਂ ਹਨ। ਪੁੱਛਗਿੱਛ ਵਿੱਚ ਇਨ੍ਹਾਂ ਨੇ ਮੰਨਿਆ ਹੈ ਕਿ ਇਹ ਸਾਮਾਨ ਉਹ ਦਿੱਲੀ ਦੀ ਭਾਗੀਰਥ ਮਾਰਕੀਟ ਤੋਂ ਬੱਸ ਰਾਹੀਂ ਲਿਆਉਂਦੇ ਸਨ। ਉਹ ਬਿਆਸ ਵਿਖੇ ਬੱਸ ਵਿੱਚੋਂ ਉਤਰ ਕੇ ਗੱਡੀ ਰਾਹੀਂ ਅੱਗੇ ਬਟਾਲਾ ਹਲਕੇ ਵਿੱਚ ਇਹ ਸਾਮਾਨ ਸਪਲਾਈ ਕਰਦੇ ਸਨ। ਪੁਲਿਸ ਨੇ ਥਾਣਾ ਘੁਮਾਣ ਵਿਖੇ ਮਾਮਲਾ ਦਰਜ ਕਰ ਲਿਆ ਹੈ।

ਇਹ ਇਕ ਸਾਲ ਤੋਂ ਇਸ ਧੰਦੇ ਨਾਲ ਜੁੜੇ ਹੋਏ ਹਨ। ਇਨ੍ਹਾਂ ਦਾ ਰਿਮਾਂਡ ਲੈ ਕੇ ਪਤਾ ਕੀਤਾ ਜਾਵੇਗਾ ਕਿ ਇਹ ਸਪਲਾਈ ਕਿਨ੍ਹਾਂ ਲੋਕਾਂ ਨੂੰ ਕਰਦੇ ਸਨ? ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਹੈ ਕਿ ਦੂਸਰੇ ਮਾਮਲੇ ਵਿੱਚ 3 ਵਿਅਕਤੀ ਕੁਲਵਿੰਦਰ ਸਿੰਘ , ਕਮਲਜੀਤ ਸਿੰਘ ਅਤੇ ਮਲਕੀਤ ਸਿੰਘ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਬਲਜਿੰਦਰ ਸਿੰਘ ਤੇ ਗੋਲੀ ਚਲਾਉਣ ਦੇ ਸਬੰਧ ਵਿੱਚ 16 ਨਵੰਬਰ ਨੂੰ ਰੰਗੜ ਨੰਗਲ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦਾ ਕਾਰਨ ਕਾਲਜ ਦੀ ਪ੍ਰਧਾਨਗੀ ਸੀ।

ਇਸ ਮਾਮਲੇ ਵਿੱਚ 15 ਵਿਅਕਤੀ ਨਾਮਜ਼ਦ ਹਨ ਅਤੇ 3 ਫੜੇ ਗਏ ਹਨ। ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਹੈ ਕਿ ਉਸੇ ਦਿਨ ਥਾਣਾ ਸਿਵਲ ਲਾਈਨ ਅਧੀਨ ਬਿੱਲਾ ਨਾਮ ਦੇ ਲੜਕੇ ਨੂੰ ਚੁੱਕ ਲਿਆ ਗਿਆ ਸੀ ਪਰ ਪੁਲਿਸ ਪਿੱਛੇ ਪੈ ਜਾਣ ਕਾਰਨ ਉਸ ਨੂੰ ਛੱਡ ਗਿਆ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਵੀ ਇਨ੍ਹਾਂ ਤਿੰਨੇ ਵਿਅਕਤੀਆਂ ਨੇ ਆਪਣੀ ਸ਼ਮੂਲੀਅਤ ਮੰਨ ਲਈ ਹੈ । ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *