ਮੌਸਮ ਬਾਰੇ ਆਈ ਨਵੀਂ ਜਾਣਕਾਰੀ, ਜਾਣੋ ਕਦੋਂ ਪਵੇਗਾ ਮੀਂਹ

ਦਿਨ ਪ੍ਰਤੀ ਦਿਨ ਮੌਸਮ ਤਬਦੀਲ ਹੁੰਦਾ ਜਾ ਰਿਹਾ ਹੈ। ਇੱਥੇ ਦਸੰਬਰ ਅਤੇ ਜਨਵਰੀ ਦੇ ਮਹੀਨੇ ਠੰਢ ਜ਼ੋਰਾਂ ਤੇ ਪੈਂਦੀ ਹੈ। ਜਿਉਂ ਜਿਉਂ ਨਵੰਬਰ ਦਾ ਮਹੀਨਾ ਖ਼ਤਮ ਹੋ ਰਿਹਾ ਹੈ, ਤਿਉਂ ਤਿਉਂ ਠੰਢ ਵੀ ਵਧ ਰਹੀ ਹੈ। ਮੌਸਮ ਵਿਭਾਗ ਦੀਆਂ ਨਜ਼ਰਾਂ ਵਿਚ ਇਸ ਸਾਲ ਸਰਦੀ ਪਿਛਲੇ ਸਾਲ ਨਾਲੋਂ ਜਲਦੀ ਪੈਣੀ ਸ਼ੁਰੂ ਹੋ ਗਈ ਹੈ। ਪਿਛਲੇ ਦਿਨ ਅੰਮ੍ਰਿਤਸਰ, ਆਦਮਪੁਰ, ਜਲੰਧਰ ਅਤੇ ਲੁਧਿਆਣਾ ਵਿੱਚ ਹਲਕੀ ਧੁੰਦ ਵੀ ਦੇਖਣ ਨੂੰ ਮਿਲੀ। ਇਸ ਧੁੰਦ ਦਾ ਆਵਾਜਾਈ ਤੇ ਵੀ ਅਸਰ ਦੇਖਿਆ ਗਿਆ।

ਭਾਵੇਂ ਅਜੇ ਤੱਕ ਮੀਂਹ ਤਾਂ ਨਹੀਂ ਪਿਆ ਪਰ ਹਵਾ ਵਿੱਚ ਠੰਢਕ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਇਹ ਠੰਢਕ ਦਿਨ ਪ੍ਰਤੀ ਦਿਨ ਵਧ ਰਹੀ ਹੈ। ਅੱਜ ਕੱਲ੍ਹ ਸੁੱਕੀ ਠੰਢ ਪੈ ਰਹੀ ਹੈ। ਅਗੇਤੀ ਸ਼ੁਰੂ ਹੋਈ ਇਸ ਠੰਡ ਨੂੰ ਫਸਲ ਅਤੇ ਸਬਜ਼ੀਆਂ ਲਈ ਲਾਭਦਾਇਕ ਮੰਨਿਆ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਜਿਸ ਕਰਕੇ ਖੁਸ਼ਕ ਠੰਢ ਜਾਰੀ ਰਹੇਗੀ। ਮੌਸਮ ਵਿਭਾਗ ਦੁਆਰਾ ਆਉਣ ਵਾਲੇ ਦਿਨਾਂ ਵਿੱਚ ਉੱਤਰੀ ਕਸ਼ਮੀਰ ਵਿੱਚ ਬਰਫ ਪੈਣ ਦੀ ਉਮੀਦ ਕੀਤੀ ਜਾ ਰਹੀ ਹੈ।

ਜਿਸ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਦੇਖਿਆ ਜਾਵੇਗਾ ਅਤੇ ਪੰਜਾਬ ਵਿੱਚ ਠੰਢ ਹੋਰ ਵਧੇਗੀ। ਇਸ ਸਮੇਂ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 29.8 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 5.8 ਡਿਗਰੀ ਸੈਲਸੀਅਸ ਦੇਖਿਆ ਜਾ ਰਿਹਾ ਹੈ, ਜਿਸ ਵਿਚ ਆਉਣ ਵਾਲੇ ਦਿਨਾਂ ਵਿੱਚ ਗਿਰਾਵਟ ਆਵੇਗੀ। ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।

Leave a Reply

Your email address will not be published. Required fields are marked *