10 ਮਿੰਟ ਲਈ ਅਮਰੀਕਾ ਜਾਣਾ ਬਜ਼ੁਰਗ ਔਰਤ ਨੂੰ ਪਿਆ ਮਹਿੰਗਾ, 3 ਲੱਖ ਤੋਂ ਵੱਧ ਜੁਰਮਾਨਾ

ਸਰੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਕੇਵਲ 10 ਮਿੰਟਾਂ ਲਈ ਅਮਰੀਕਾ ਗਈ ਇੱਕ ਕੈਨੇਡੀਅਨ ਔਰਤ ਨੂੰ ਇਹ ਸਫ਼ਰ ਇੰਨਾ ਮਹਿੰਗਾ ਪਿਆ ਕਿ ਉਹ ਹੁਣ ਅਮਰੀਕਾ ਜਾਣ ਤੋਂ ਪਹਿਲਾਂ 10 ਵਾਰ ਸੋਚੇਗੀ। ਦਰਅਸਲ 68 ਸਾਲਾ ਮਾਰਲਾ ਜੋਨ ਆਪਣੀ ਗੱਡੀ ਵਿੱਚ ਤੇਲ ਪਵਾਉਣ ਲਈ ਸਰੀ ਦੇ ਰਸਤੇ ਬਲੇਮ ਸ਼ਹਿਰ ਗਈ ਸੀ। ਜਿਸ ਨੂੰ ਵਾਪਸੀ ਸਮੇਂ ਬਾਰਡਰ ਤੇ ਡਿਊਟੀ ਦੇ ਰਹੇ ਅਧਿਕਾਰੀਆਂ ਨੇ 5700 ਡਾਲਰ ਜੁਰਮਾਨਾ ਕਰ ਦਿੱਤਾ।

ਮਾਰਲਾ ਜੋਨ ਨੇ ਉਨ੍ਹਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਇਕ ਵੀ ਨਾ ਸੁਣੀ। ਜਾਣਕਾਰੀ ਮੁਤਾਬਿਕ ਫੈਡਰਲ ਸਰਕਾਰ ਬ੍ਰਿਟਿਸ਼ ਕੋਲੰਬੀਆ ਦੇ ਸਰਹੱਦੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਜ਼ਰੂਰੀ ਵਸਤਾਂ ਖਰੀਦਣ ਲਈ ਅਮਰੀਕਾ ਜਾਣ ਦੀ ਇਜਾਜ਼ਤ ਦੇ ਚੁੱਕੀ ਹੈ ਅਤੇ ਉਨ੍ਹਾਂ ਲਈ ਕੋਰੋਨਾ ਦੀ ਟੈਸਟ ਰਿਪੋਰਟ ਦਿਖਾਉਣਾ ਵੀ ਜ਼ਰੂਰੀ ਨਹੀਂ। ਇਸ ਦੇ ਬਾਵਜੂਦ ਵੀ ਬਾਰਡਰ ਦੇ ਅਧਿਕਾਰੀ ਮਾਰਲਾ ਜੋਨ ਤੋਂ ਪਹਿਲਾਂ 8 ਨੂੰ ਜੁਰਮਾਨਾ ਕਰ ਚੁੱਕੇ ਹਨ।

ਮਾਰਲਾ ਜੋਨ ਨੇ ਹੈਰਾਨੀ ਜਾਹਿਰ ਕਰਦਿਆਂ ਕਿਹਾ ਹੈ ਕਿ ਬਾਰਡਰ ਅਧਿਕਾਰੀਆਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ, ਕਿਉੰਕਿ ਬਾਰਡਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਂ ਤਾਂ ਜੁਰਮਾਨਾ ਦੇਣ ਲਈ ਕਿਹਾ ਜਾਂ ਫਿਰ ਅਮਰੀਕਾ ਤੋਂ ਪੀ ਸੀ ਆਰ ਟੈਸਟ ਕਰਵਾਕੇ ਉਸ ਦੀ ਰਿਪੋਰਟ ਦਿਖਾਉਂਣ ਲਈ ਕਿਹਾ। ਮਾਰਲਾ ਜੋਨ ਉਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰਹੱਦੀ ਲੋਕਾਂ ਨੂੰ ਫੈਡਰਲ ਸਰਕਾਰ ਵੱਲੋਂ ਦਿੱਤੀ ਗਈ ਛੂਟ ਬਾਰੇ ਦੱਸਦੀ ਰਹੀ ਪਰ ਅਧਿਕਾਰੀਆਂ ਨੇ ਉਸ ਦੀ ਇੱਕ ਨਾ ਮੰਨੀ।

ਕੈਨੇਡਾ ਦੇ ਸਰਹੱਦੀ ਮਾਮਲਿਆਂ ਬਾਰੇ ਮੰਤਰੀ ਬਿਲ ਬਲੇਅਰ ਨੇ ਦੱਸਿਆ ਕਿ ਬ੍ਰਿਟਿਸ਼ ਕਲੰਬੀਆ ਦੇ ਸਰਹੱਦੀ ਇਲਾਕਿਆਂ ਵਿੱਚ ਦਿੱਤੀ ਗਈ ਛੂਟ ਸਬੰਧੀ ਮਾਮਲਾ ਉਲਝਿਆ ਹੋਇਆ ਹੈ ਪਰ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਵੱਲੋਂ ਜ਼ੁ-ਰ-ਮਾ-ਨਿ-ਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਸੰਬੰਧੀ ਬਾਰਡਰ ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਫੈਡਰਲ ਸਰਕਾਰ ਵੱਲੋਂ ਦਿੱਤੀ ਗਈ ਛੂਟ ਸੈਰ ਸਪਾਟੇ ਲਈ ਨਹੀਂ ਹੈ, ਉਹ ਕੇਵਲ ਜ਼ਰੂਰੀ ਕੰਮਾਂ ਲਈ ਹੈ।

Leave a Reply

Your email address will not be published. Required fields are marked *