ਨੂੰਹ ਸੱਸ ਦੀ ਜੋੜੀ ਪੁਲਿਸ ਨੇ ਕੀਤੀ ਕਾਬੂ, ਇਨ੍ਹਾਂ ਦੀਆਂ ਮਾੜੀਆ ਕਰਤੂਤਾਂ ਦੇਖ ਉੱਡ ਜਾਣਗੇ ਹੋਸ਼

ਪਿੰਡ ਔੜ ਵਿੱਚ ਮਾੜੇ ਅਨਸਰਾਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਾ ਹੈ ਕਿ ਪਿੰਡ ਔੜ ਵਿਖੇ ਇਕ ਘਰ ਵਿਚ ਪਾਬੰਦੀਸ਼ੁਦਾ ਵਸਤੂਆਂ ਦੀ ਵਿਕਰੀ ਹੋ ਰਹੀ ਸੀ। ਪੁਲੀਸ ਨੂੰ ਇਤਲਾਹ ਮਿਲਣ ਤੇ ਘਰ ਵਿੱਚ ਛਾਪੇਮਾਰੀ ਕੀਤੀ ਗਈ। ਜਿਸ ਕਾਰਨ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਵੀ ਹੱਥ ਲੱਗੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ

ਕਿ ਕੰਮੋ ਨਾਮਕ ਵਿਅਕਤੀ ਦੇ ਘਰ ਪਾਬੰਦੀਸ਼ੁਦਾ ਵਸਤਾਂ ਦੀ ਵਿਕਰੀ ਹੋ ਰਹੀ ਹੈ। ਜਿਸ ਦੀ ਉਨ੍ਹਾਂ ਨੂੰ ਇਕ ਵੀਡੀਓ ਵੀ ਮਿਲੀ। ਇਸ ਅਧਾਰ ਤੇ ਉਨ੍ਹਾਂ ਨੇ ਕੰਮੋਂ ਦੇ ਘਰ ਵਿੱਚ ਛਾਪਾ ਮਾਰਿਆ। ਜਦੋਂ ਉਹ ਕੰਮੋ ਦੇ ਘਰ ਦੇ ਬਾਹਰ ਹੀ ਪਹੁੰਚੇ ਤਾਂ ਉਨ੍ਹਾਂ ਨੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ। ਜਿਨ੍ਹਾਂ ਦੀ ਤਲਾਸ਼ੀ ਲੈਣ ਉਪਰੰਤ ਉਨ੍ਹਾਂ ਕੋਲੋਂ ਵੀ ਪਾਬੰਦੀ ਸ਼ੁਦਾ ਵਸਤਾਂ ਮਿਲੀਆਂ। ਜਦੋਂ ਇਨ੍ਹਾਂ ਨੌਜਵਾਨਾਂ ਤੋਂ ਪੁੱਛ ਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਇਹ ਸਾਰਾ ਸਮਾਨ ਕੰਮੋ ਦੀ ਮਾਤਾ ਅਤੇ ਘਰਵਾਲੀ ਤੋਂ ਲੈ ਕੇ ਆਏ ਹਨ।

ਜਦੋਂ ਉਹ ਕੰਮੋ ਦੇ ਘਰ ਅੰਦਰ ਪਹੁੰਚੇ ਤਾਂ ਉਨ੍ਹਾਂ ਨੇ ਦੋ ਨੌਜਵਾਨਾਂ ਸਮੇਤ 2 ਔਰਤਾਂ ਨੂੰ ਖੜਿਆਂ ਦੇਖਿਆ ਅਤੇ ਇਕ ਵਿਅਕਤੀ ਦੇਖਦੇ ਹੀ ਦੇਖਦੇ ਫ ਰਾ ਰ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਔਰਤਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੀਆਂ ਚੁੰਨੀਆਂ ਨਾਲ ਬੰਨੀਆਂ ਪਾਬੰਦੀਸ਼ੁਦਾ ਵਸਤਾਂ ਮਿਲੀਆਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ  ਦੌਰਾਨੇ ਤਫਤੀਸ਼ 30 ਗ੍ਰਾਮ ਪਾਬੰਦੀਸ਼ੁਦਾ ਪਦਾਰਥ ਬਰਾਮਦ ਕੀਤਾ

ਅਤੇ ਘਰ ਦੇ ਬਾਥਰੂਮ ਦੀ ਛੱਤ ਵਿਚੋਂ ਵੀ ਅਜਿਹੀਆਂ ਹੀ ਵਸਤਾਂ ਮਿਲੀਆਂ। ਉਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਫੜੇ ਗਏ 4 ਵਿਅਕਤੀ ਅਤੇ 2 ਮਹਿਲਾ ਨੂੰ ਅਦਾਲਤ ਵਿੱਚ ਲਿਜਾਇਆ ਜਾਵੇਗਾ। ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *