ਮਨੀਸ਼ਾ ਗੁਲਾਟੀ ਦੀ ਵੀਡੀਓ ਦੇਖ ਭੜਕੀ ਇਹ ਕੁੜੀ, ਜਾਣੋ ਕਿਉਂ ਵਧਿਆ ਪਾਰਾ

ਚੋਣਾਂ ਨੇੜੇ ਆਉਂਦੀਆਂ ਦੇਖ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਵੋਟਰਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਸੂਬੇ ਦੀ ਹੁਕਮਰਾਨ ਪਾਰਟੀ ਵੱਲੋਂ ਹਰ ਰੋਜ਼ ਹੀ ਜਨਤਾ ਨੂੰ ਛੋਟਾਂ ਦੇਣ ਦੇ ਐਲਾਨ ਕੀਤੇ ਜਾਂਦੇ ਹਨ। ਕਦੇ ਬਿਜਲੀ ਸਸਤੀ, ਕਦੇ ਰੇਤਾ ਸਸਤਾ ਅਤੇ ਕਦੇ ਕੇਬਲ ਸਸਤੀ ਕਰਨ ਦੇ ਐਲਾਨ ਹੋ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੰਜਾਬ ਆ ਕੇ ਇਸ ਤਰ੍ਹਾਂ ਦੇ ਐਲਾਨ ਕਰਦੇ ਰਹਿੰਦੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਮੋਗਾ ਵਿੱਚ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਬਣਦੀ ਹੈ ਤਾਂ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।

ਇਸ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਕ ਵੀਡੀਓ ਪਾਈ ਸੀ ਕਿ ਸੂਬੇ ਦੀਆਂ ਔਰਤਾਂ ਨੂੰ ਨਾ ਤਾਂ ਇੱਕ ਹਜਾਰ ਰੁਪਏ ਦੀ ਜ਼ਰੂਰਤ ਹੈ ਅਤੇ ਨਾ ਹੀ ਮੁਹੱਲਾ ਕਲੀਨਿਕਾਂ ਦੀ। ਪੰਜਾਬ ਦੀਆਂ ਔਰਤਾਂ ਦੀ ਕਾਬਲੀਅਤ ਨੂੰ ਇੱਕ ਹਜਾਰ ਰੁਪਏ ਨਾਲ ਨਾ ਨਾਪਿਆ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਮਿਸ਼ਨ ਸਵੇਰ ਤੋਂ ਸ਼ਾਮ ਤਕ ਔਰਤਾਂ ਦੇ ਹੰਝੂ ਪੂੰਝਦਾ ਹੈ। ਔਰਤਾਂ ਦੀਆਂ ਜ਼ਰੂਰਤਾਂ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਜਾਵੇ। ਉਹ ਦੱਸਣਗੇ ਕਿ ਔਰਤਾਂ ਦੀਆਂ ਕੀ ਜ਼ਰੂਰਤਾਂ ਹਨ?

ਇਸ ਵੀਡੀਓ ਦੇ ਜਵਾਬ ਵਿਚ ਹੁਣ ਆਮ ਆਦਮੀ ਪਾਰਟੀ ਦੀ ਸਪੋਟਰ ਨਰਿੰਦਰ ਭਰਾਜ ਨੇ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਕਿਹਾ ਹੈ ਕਿ ਮਹਿੰਗੀਆਂ ਗੱਡੀਆਂ ਵਰਤ ਰਹੇ ਹਨ, ਲਗਜ਼ਰੀ ਜ਼ਿੰਦਗੀ ਜੀਅ ਰਹੇ ਹੋ, ਸਕਿਉਰਿਟੀ ਰੱਖਦੇ ਹੋ। ਕੀ ਇਹ ਸਾਰੇ ਖ਼ਰਚੇ ਤੁਸੀਂ ਆਪਣੀ ਜੇਬ ਵਿਚੋਂ ਕਰਦੇ ਹੋ? ਕੀ ਇਹ ਪੰਜਾਬ ਦੇ ਲੋਕਾਂ ਦੇ ਟੈਕਸਾਂ ਦਾ ਪੈਸਾ ਨਹੀਂ? ਨਰਿੰਦਰ ਦਾ ਕਹਿਣਾ ਹੈ ਕਿ ਤੁਸੀਂ ਔਰਤਾਂ ਕੋਲ ਜਾਂਦੇ ਹੋ।

ਉਨ੍ਹਾਂ ਦੇ ਮਸਲੇ ਹੱਲ ਕਰਵਾਉਂਦੇ ਹੋ ਪਰ ਇਹ ਕੰਮ ਤਾਂ ਕਈ ਐੱਨ ਜੀ ਓ ਵੀ ਕਰ ਰਹੀਆਂ ਹਨ। ਉਨ੍ਹਾਂ ਨੇ ਤਰਕ ਕੀਤਾ ਹੈ ਕਿ ਜੇਕਰ ਔਰਤਾਂ ਨੂੰ ਇਨਸਾਫ਼ ਮਿਲਣ ਲੱਗੇ ਤਾਂ ਉਨ੍ਹਾਂ ਨੂੰ ਕਿਸੇ ਦੇ ਸਹਾਰੇ ਦੀ ਲੋੜ ਹੀ ਨਾ ਪਵੇ। ਇਸ ਲਈ ਕਿਉਂ ਨਾ ਸਰਕਾਰ ਰਾਹੀਂ ਸਿਸਟਮ ਵਿੱਚ ਤਬਦੀਲੀ ਕੀਤੀ ਜਾਵੇ? ਨਰਿੰਦਰ ਭਰਾਜ ਨੇ ਮੈਡਮ ਨੂੰ ਸਲਾਹ ਦਿੱਤੀ ਕਿ ਤੁਸੀਂ ਕੈਂਸਰ ਹਸਪਤਾਲਾਂ ਵਿੱਚ ਜਾ ਕੇ ਦੇਖੋ। ਔਰਤਾਂ ਦਾ ਕੀ ਹਾਲ ਹੈ? ਜੇਕਰ ਔਰਤਾਂ ਨੂੰ ਸਿਹਤ ਸਹੂਲਤਾਂ ਮਿਲਣ ਤਾਂ ਇਹ ਹਾਲਤ ਕਿਉਂ ਬਣੇ?

ਤੁਸੀਂ ਕਹਿੰਦੇ ਹੋ ਮੁਹੱਲਾ ਕਲੀਨਿਕਾਂ ਦੀ ਜ਼ਰੂਰਤ ਨਹੀਂ। ਔਰਤਾਂ ਨੂੰ ਇੱਕ ਹਜਾਰ ਰੁਪਏ ਦੀ ਜ਼ਰੂਰਤ ਨਹੀਂ। ਤੁਸੀਂ ਸਲੱਮ ਏਰੀਏ ਵਿੱਚ ਜਾ ਕੇ ਉਨ੍ਹਾਂ ਲੋਕਾਂ ਨੂੰ ਪੁੱਛੋ ਕਿ ਉਨ੍ਹਾਂ ਲਈ ਇੱਕ ਹਜਾਰ ਰੁਪਏ ਦੀ ਕੀ ਕੀਮਤ ਹੈ? ਕੇਜਰੀਵਾਲ ਦੁਆਰਾ ਇੱਕ ਹਜਾਰ ਰੁਪਏ ਦੀ ਦਿੱਤੀ ਇਸ ਗਰੰਟੀ ਨਾਲ ਇਨ੍ਹਾਂ ਲੋਕਾਂ ਦੇ ਚਿਹਰਿਆਂ ਤੇ ਰੌਣਕ ਆਈ ਹੈ। ਨਰਿੰਦਰ ਭਰਾਜ ਨੇ ਮਨੀਸ਼ਾ ਗੁਲ੍ਹਾਟੀ ਨੂੰ ਸਰਕਾਰੀ ਕਾਲਜ ਦੀਆਂ ਲੜਕੀਆਂ ਨਾਲ ਗੱਲਬਾਤ ਕਰਨ ਦੀ ਸਲਾਹ ਦਿੱਤੀ ਹੈ ਤਾਂ ਕਿ ਉਨ੍ਹਾਂ ਦੀਆਂ ਆਰਥਿਕ ਲੋੜਾਂ ਬਾਰੇ ਜਾਣਿਆ ਜਾ ਸਕੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *