18 ਸਾਲਾ ਪੰਜਾਬੀ ਮੁਟਿਆਰ ਨੂੰ ਪਾਣੀ ਚ ਖਿੱਚਕੇ ਲੈ ਗਈ ਮੋਤ

ਮਾਤਾ ਪਿਤਾ ਲਈ ਉਨ੍ਹਾ ਦੇ ਬੱਚੇ ਹੀ ਸਭ ਕੁਝ ਹੁੰਦੇ ਹਨ। ਮਾਤਾ ਪਿਤਾ ਜਿਵੇਂ ਮਰਜ਼ੀ ਰਹਿਣ ਪਰ ਉਨ੍ਹਾਂ ਦੀ ਤਮੰਨਾ ਹੁੰਦੀ ਹੈ ਕਿ ਉਨ੍ਹਾਂ ਦੀ ਔਲਾਦ ਸਦਾ ਸੁਖੀ ਰਹੇ। ਜਦੋਂ ਕਦੇ ਉਨ੍ਹਾਂ ਦੇ ਬੱਚਿਆਂ ਨਾਲ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਨ੍ਹਾਂ ਦੇ ਦਿਲ ਉੱਤੇ ਜੋ ਬੀਤਦੀ ਹੈ, ਉਹ ਹੀ ਜਾਣਦੇ ਹਨ। ਨਿਊਜ਼ੀਲੈਂਡ ਦੇ ਪੁੱਕੀਕੋਹੀ ਵਿੱਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਨਾਲ ਜੋ ਭਾਣਾ ਵਾਪਰਿਆ ਹੈ। ਉਸ ਨੇ ਇਸ ਪਰਿਵਾਰ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਹੈ।

ਇਸ ਪਰਿਵਾਰ ਦੀ 18 ਸਾਲਾ ਲੜਕੀ ਸਿਮਰਪ੍ਰੀਤ ਕੌਰ ਕੈਰਿਓਤਾਹੀ ਬੀਚ ਤੇ ਆਪਣੀ ਭੈਣ ਨਾਲ ਨਹਾਉਣ ਗਈ ਸੀ। ਜਿੱਥੇ ਉਹ ਛੱਲਾਂ ਦੀ ਲਪੇਟ ਵਿੱਚ ਆ ਗਈ ਅਤੇ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਈ। ਜਤਿੰਦਰ ਸਿੰਘ ਅਤੇ ਕੁਲਵਿੰਦਰ ਕੌਰ ਦੋਵੇਂ ਪਤੀ ਪਤਨੀ ਨਿਊਜ਼ੀਲੈਂਡ ਦੇ ਪੁੱਕੀ ਕੋਹੀ ਵਿੱਚ ਰਹਿ ਰਹੇ ਹਨ। ਇਨ੍ਹਾਂ ਦੀ ਵੱਡੀ ਲੜਕੀ ਸਿਮਰਪ੍ਰੀਤ ਕੌਰ ਆਪਣੇ ਘਰ ਤੋਂ 30 ਕਿੱਲੋਮੀਟਰ ਦੂਰ ਕੈਰਿਓਤਾਹੀ ਬੀਚ ਤੇ ਆਪਣੀ ਭੈਣ ਸਮੇਤ ਨਹਾਉਣ ਲਈ ਗਈ ਸੀ।

ਸ਼ਾਮ ਦਾ ਸਮਾਂ ਸੀ ਦੋਵੇਂ ਭੈਣਾਂ ਇੱਕ ਦੂਸਰੀ ਦਾ ਹੱਥ ਫੜ੍ਹ ਕੇ ਪਾਣੀ ਵਿੱਚ ਵੜ ਗਈਆਂ। ਅਜੇ ਉਹ ਲਗਭਗ 3 ਫੁੱਟ ਡੂੰਘੇ ਪਾਣੀ ਵਿਚ ਹੀ ਗਈਆਂ ਸਨ ਕਿ ਉਨ੍ਹਾਂ ਨੂੰ ਛੱਲਾਂ ਨੇ ਆਪਣੀ ਲਪੇਟ ਵਿੱਚ ਲੈ ਲਿਆ। ਦੋਵਾਂ ਦੇ ਹੱਥ ਛੁੱਟ ਗਏ। ਛੋਟੀ ਭੈਣ ਤਾਂ ਕਿਸੇ ਤਰ੍ਹਾਂ ਬਚ ਗਈ ਪਰ ਵੱਡੀ ਨੂੰ ਛੱਲਾਂ ਆਪਣੇ ਨਾਲ ਰੋੜ੍ਹ ਕੇ ਲੈ ਗਈਆਂ। ਹਾਲਾਂਕਿ ਉਹ ਤੈਰਨ ਵਿਚ ਮਾਹਿਰ ਸੀ। ਉਸ ਦੀ ਜਾਨ ਨਹੀਂ ਬਚ ਸਕੀ। ਸਿਮਰਪ੍ਰੀਤ ਕੌਰ ਦਾ ਜਨਮ ਨਿਊਜ਼ੀਲੈਂਡ ਵਿੱਚ ਹੀ ਹੋਇਆ ਸੀ।

ਉਸ ਨੇ ਪੁੱਕੀ ਕੋਹੀ ਦੇ ਹਾਈ ਸਕੂਲ ਤੋਂ ਸਿੱਖਿਆ ਹਾਸਲ ਕੀਤੀ ਸੀ ਅਤੇ ਹੁਣ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਦੀ ਤਿਆਰੀ ਵਿੱਚ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਿਮਰਪ੍ਰੀਤ ਕੌਰ ਦਾ ਇੱਕ ਛੋਟਾ ਭਰਾ ਵੀ ਹੈ। ਪਰਿਵਾਰ ਉਸ ਦੇ ਅੰਤਿਮ ਸੰਸਕਾਰ ਲਈ ਕੈਨੇਡਾ ਤੋਂ ਆਉਣ ਵਾਲੇ ਆਪਣੇ ਰਿਸ਼ਤੇਦਾਰਾਂ ਦੀ ਉਡੀਕ ਕਰ ਰਿਹਾ ਹੈ। ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

Leave a Reply

Your email address will not be published. Required fields are marked *