ਘਰ ਨੂੰ ਲੱਗੀ ਜਬਰਦਸਤ ਅੱਗ, ਸਾਰੇ ਮਹੁੱਲੇ ਦੀ ਉੱਡੀ ਨੀਂਦ, ਅਸਮਾਨ ਤੱਕ ਪਹੁੰਚਿਆ ਧੂੰਆਂ

ਕਦੋਂ ਇਨਸਾਨ ਤੇ ਮਾੜਾ ਸਮਾਂ ਆ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ। ਹਾਲਾਤ ਇਨਸਾਨ ਨੂੰ ਅਰਸ਼ ਤੋਂ ਫਰਸ਼ ਉਤੇ ਅਤੇ ਫਰਸ਼ ਤੋਂ ਅਰਸ਼ ਤੇ ਪਹੁੰਚਾ ਦਿੰਦੇ ਹਨ। ਕੁਝ ਹਾਦਸੇ ਸਾਡੀ ਗ਼ਲਤੀ ਕਾਰਨ ਵਾਪਰਦੇ ਹਨ ਅਤੇ ਕੁਝ ਕੁਦਰਤੀ ਤੌਰ ਤੇ ਵਾਪਰ ਜਾਂਦੇ ਹਨ। ਜਲੰਧਰ ਦੇ ਥਾਣਾ ਭਾਰਗੋ ਕੈਂਪ ਅਧੀਨ ਪੈਂਦੇ ਇਲਾਕੇ ਅਵਤਾਰ ਨਗਰ ਦੀ ਇਕ ਨੰਬਰ ਗਲੀ ਵਿੱਚ ਇਕ ਮਕਾਨ ਨੂੰ ਅੱਗ ਲੱਗ ਜਾਣ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਉੱਪਰਲੀ ਮੰਜ਼ਿਲ ਤੱਕ ਪਹੁੰਚ ਗਈ।

ਉਸ ਸਮੇਂ ਘਰ ਵਿੱਚ ਕੋਈ ਨਹੀਂ ਸੀ। ਅੱਗ ਬੁਝਾਉਣ ਲਈ ਪਾਣੀ ਦੀਆਂ 2 ਗੱਡੀਆਂ ਲੱਗ ਗਈਆਂ। ਘਰ ਦੇ ਮਾਲਕ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਮੈਡੀਕਲ ਲਈ ਨਾਲ ਜੁੜੇ ਹੋਏ ਹਨ। ਪਰਿਵਾਰ ਵਿੱਚ ਉਹ ਖੁਦ, ਉਨ੍ਹਾਂ ਦੀ ਪਤਨੀ, ਬੇਟੀ ਅਤੇ ਪਿਤਾ ਰਹਿੰਦੇ ਹਨ। ਘਟਨਾ ਸਮੇਂ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਨਹੀਂ ਸੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਅਤੇ ਬੇਟੀ ਗਈਆਂ ਹੋਈਆਂ ਸਨ। ਗੁਆਂਢੀਆਂ ਨੇ ਅੱਗ ਲੱਗਣ ਦੀ ਖਬਰ ਫੋਨ ਤੇ ਉਨ੍ਹਾਂ ਦੀ ਪਤਨੀ ਨੂੰ ਦਿੱਤੀ।

ਉਨ੍ਹਾਂ ਦੀ ਪਤਨੀ ਨੇ ਇਸ ਬਾਰੇ ਉਨ੍ਹਾਂ ਨੂੰ ਫੋਨ ਕੀਤਾ। ਉਹ ਤੁਰੰਤ ਘਰ ਨੂੰ ਵਾਪਸ ਆ ਗਏ। ਉਨ੍ਹਾਂ ਦੇ ਦੱਸਣ ਮੁਤਾਬਕ ਘਰ ਵਿੱਚ ਪਏ ਕੱਪੜੇ, ਫਰਨੀਚਰ ਅਤੇ ਅਲਮਾਰੀਆਂ ਆਦਿ ਸਭ ਕੁਝ ਸੜ ਗਿਆ ਹੈ। ਘਰ ਵਿੱਚ 40 ਤੋਂ 50 ਹਜ਼ਾਰ ਦੇ ਲਗਭਗ ਨਕਦੀ ਵੀ ਪਈ ਸੀ। ਉਹ ਵੀ ਅੱਗ ਦੀ ਭੇਟ ਚੜ੍ਹ ਗਈ ਹੈ। ਉਨ੍ਹਾਂ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਉਨ੍ਹਾਂ ਨੂੰ ਕੋਈ ਹੋਰ ਕਾਰਨ ਨਹੀਂ ਜਾਪਦਾ।

ਰਾਜਿੰਦਰ ਸਹੋਤਾ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ 3:45 ਵਜੇ ਫੋਨ ਤੇ ਇਤਲਾਹ ਮਿਲੀ ਕਿ ਅਵਤਾਰ ਨਗਰ ਵਿਖੇ ਗਲੀ ਨੰਬਰ ਇੱਕ ਵਿੱਚ ਅੱਗ ਲੱਗ ਗਈ ਹੈ। ਜਿਸ ਕਰਕੇ ਉਹ ਤੁਰੰਤ ਮੌਕੇ ਤੇ ਪਹੁੰਚੇ। ਅੱਗ ਬਹੁਤ ਜ਼ਿਆਦਾ ਸੀ। ਅੱਗ ਨੂੰ ਕਾਬੂ ਪਾਉਣ ਲਈ 2 ਗੱਡੀਆਂ ਲੱਗ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹੋਰ ਜਾਣਕਾਰੀ ਲਈ  ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *