ਜਲੰਧਰ ਚ ਮੁੰਡੇ ਨਾਲ ਹੋ ਗਿਆ ਵੱਡਾ ਕਾਂਡ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋਈ ਮੋਤ

ਨੌਜਵਾਨਾਂ ਦੀ ਮਾਮੂਲੀ ਗੱਲ ਤੋਂ ਸ਼ੁਰੂ ਹੋਈ ਬਹਿਸ ਕਈ ਵਾਰ ਗ਼ਲਤ ਰੂਪ ਧਾਰ ਲੈਂਦੀ ਹੈ। ਜਲੰਧਰ ਵਿਖੇ ਕੁਝ ਨਾਮਾਲੂਮ ਬੰਦਿਆਂ ਦੁਆਰਾ ਅੰਕਿਤ ਉਰਫ ਲੱਕੀ ਨਾਮ ਦੇ ਨੌਜਵਾਨ ਦੀ ਜਾਨ ਲੈ ਲਈ ਗਈ। ਮਿ੍ਤਕ ਲਾਡੋਵਾਲੀ ਰੋਡ ਅਰਜਨ ਨਗਰ ਦਾ ਰਹਿਣ ਵਾਲਾ ਸੀ। ਘਟਨਾ ਸਮੇਂ ਉਸ ਦੇ ਨਾਲ ਉਸ ਦੇ 2 ਹੋਰ ਸਾਥੀ ਪਵਨ ਅਤੇ ਕੇ ਪੀ ਮੌਜੂਦ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਘਟਨਾ ਸਥਾਨ ਤੋਂ ਦਾਰੂ ਦੀਆਂ ਬੋਤਲਾਂ ਵੀ ਮਿਲੀਆਂ ਹਨ।

ਮ੍ਰਿਤਕ ਅੰਕਿਤ ਉਰਫ ਲੱਕੀ ਦੇ ਇਕ ਰਿਸ਼ਤੇਦਾਰ ਕਾਰਤਿਕ ਨੇ ਦੱਸਿਆ ਹੈ ਕਿ ਲੱਕੀ ਨਾਮਦੇਵ ਚੌਕ ਵਿੱਚ ਇਮੀਗ੍ਰੇਸ਼ਨ ਆਫਿਸ ਚਲਾਉਂਦਾ ਸੀ। ਗੋਲੀ ਲੱਗਣ ਕਾਰਨ ਉਸ ਦੀ ਜਾਨ ਗਈ ਹੈ। ਕਾਰਤਿਕ ਦੇ ਦੱਸਣ ਮੁਤਾਬਿਕ ਉਹ ਤਾਂ ਘਟਨਾ ਵਾਪਰ ਜਾਣ ਤੋਂ ਬਾਅਦ ਵਿੱਚ ਆਏ ਹਨ। ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ 10-12 ਵਿਅਕਤੀ ਆਏ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੌੜ ਗਏ। ਕਾਰਤਿਕ ਦੇ ਦੱਸਣ ਮੁਤਾਬਕ ਉਸ ਸਮੇਂ ਲੱਕੀ ਦੇ ਸਾਹ ਚੱਲ ਰਹੇ ਸਨ

ਉਸ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ। ਘਟਨਾ ਸਮੇਂ ਲੱਕੀ ਦੇ ਨਾਲ ਉਸ ਦੇ ਸਾਥੀ ਪਵਨ ਅਤੇ ਜੇ.ਪੀ ਸਨ। ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਹੈ ਕਿ ਲਾਡੋਵਾਲੀ ਰੋਡ ਅਰਜਨ ਨਗਰ ਦੇ ਰਹਿਣ ਵਾਲੇ ਨੌਜਵਾਨ ਦੀ ਨਾ ਮਲੂਮ ਵਿਅਕਤੀਆਂ ਨੇ ਜਾਨ ਲੈ ਲਈ ਹੈ। ਮ੍ਰਿਤਕ ਦੇ ਸਾਥੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਪਛਾਣ ਤਾਂ ਸਕਦੇ ਹਨ ਪਰ ਜਾਣਦੇ ਨਹੀਂ। ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ

ਕਿ ਪੁਲੀਸ ਨੂੰ ਘਟਨਾ ਸਥਾਨ ਤੋਂ 2 ਖਾਲੀ ਖੋਲ ਮਿਲੇ ਹਨ। ਜਿਸ ਦਾ ਭਾਵ ਹੈ ਕਿ 2 ਗੋਲੀਆਂ ਚੱਲੀਆਂ ਹਨ ਉਨ੍ਹਾਂ ਦੇ ਦੱਸਣ ਮੁਤਾਬਕ ਲੱਕੀ ਨੂੰ ਇੱਕ ਲੱਗੀ ਹੈ। ਮ੍ਰਿਤਕ ਕਿਸੇ ਏਜੰਸੀ ਵਿੱਚ ਕੰਮ ਕਰਦਾ ਸੀ। ਇਸ ਤੋਂ ਜ਼ਿਆਦਾ ਜਾਣਕਾਰੀ ਨਹੀਂ ਮਿਲੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਲਈ ਜ਼ਿੰਮੇਵਾਰ ਵਿਅਕਤੀ ਜਲਦੀ ਹੀ ਫੜੇ ਜਾਣਗੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *