ਪੰਜਾਬੀ ਫਿਲਮ ਇੰਡਸਟਰੀ ਨੂੰ ਵੱਡਾ ਝਟਕਾ, ਵੱਡੇ ਨਾਮੀ ਐਕਟਰ ਦਾ ਹੋਇਆ ਦੇਹਾਂਤ

ਕਈ ਵਿਅਕਤੀ ਇਸ ਦੁਨੀਆਂ ਤੇ ਬਹੁਤ ਥੋੜ੍ਹੇ ਸਮੇਂ ਲਈ ਆਉਂਦੇ ਹਨ ਪਰ ਇਸ ਥੋੜ੍ਹੇ ਸਮੇਂ ਦੌਰਾਨ ਹੀ ਉਹ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਲੈਂਦੇ ਹਨ। ਜਦੋਂ ਇਹ ਲੋਕ ਇਸ ਦੁਨੀਆਂ ਤੋਂ ਜਾਂਦੇ ਹਨ ਤਾਂ ਇਨ੍ਹਾਂ ਦੇ ਜਾਣਕਾਰਾਂ ਨੂੰ ਝਟਕਾ ਲੱਗਦਾ ਹੈ। ਇਨ੍ਹਾਂ ਦੀ ਘਾਟ ਹਮੇਸ਼ਾਂ ਰੜਕਦੀ ਰਹਿੰਦੀ ਹੈ। ਅਜਿਹੀ ਹੀ ਇਕ ਸ਼ਖਸੀਅਤ ਸੀ ‘ਕਾਕਾ ਕੌਤਕੀ’ ਜੋ ਪੰਜਾਬੀ ਫ਼ਿਲਮਾਂ ਦੀ ਸ਼ਾਨ ਸਨ। ਉਹ ਹੁਣ ਸਾਡੇ ਵਿਚਕਾਰ ਨਹੀਂ ਰਹੇ। ਦਿਲ ਦਾ ਦੌ-ਰਾ ਪੈਣ ਕਾਰਨ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ।

ਜਦੋਂ ਉਨ੍ਹਾਂ ਦੇ ਅੱਖਾਂ ਮੀਟ ਜਾਣ ਵਾਲੀ ਖ਼ਬਰ ਆਈ ਤਾਂ ਫ਼ਿਲਮ ਇੰਡਸਟਰੀ ਵਿੱਚ ਹਲਚਲ ਜਿਹੀ ਮੱਚ ਗਈ। ਹਰ ਕੋਈ ਸਚਾਈ ਜਾਣਨ ਲਈ ਕਾਹਲਾ ਸੀ ਪਰ ਹਕੀਕਤ ਤਾਂ ਹਕੀਕਤ ਹੈ। ਪੰਜਾਬੀ ਫ਼ਿਲਮਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਕਾਕਾ ਕੌਤਕੀ ਸਦਾ ਦੀ ਨੀਂਦ ਸੌਂ ਗਏ। ਹੁਣੇ ਹੁਣੇ ਐਮੀ ਵਿਰਕ ਦੀ ਆਈ ਫ਼ਿਲਮ ‘ਪੁਆੜਾ’ ਵਿਚ ਵੀ ਉਨ੍ਹਾਂ ਨੇ ਰੋਲ ਨਿਭਾਇਆ ਸੀ । ਇਸ ਤੋਂ ਬਿਨਾਂ ਉਹ ਕਿਸਮਤ 2, ਸੁਫ਼ਨਾ, ਗੁੱਡੀਆਂ ਪਟੋਲੇ ਅਤੇ ਸੁਰਖੀ ਬਿੰਦੀ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ।

ਉਨ੍ਹਾਂ ਦੇ ਜਾਣ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੇ ਪ੍ਰਸੰਸਕਾਂ ਨੂੰ ਵੱਡਾ ਧੱਕਾ ਲੱਗਾ ਹੈ ਅਤੇ ਉਹ ਸਦਮੇ ਵਿਚ ਹਨ। ਵੱਖ ਵੱਖ ਹਸਤੀਆਂ ਵੱਲੋਂ ਇਸ ਘਟਨਾ ਤੇ ਅਫ਼ਸੋਸ ਜ਼ਾਹਰ ਕੀਤਾ ਜਾ ਰਿਹਾ ਹੈ। ਗਾਇਕ ਅਤੇ ਪੰਜਾਬੀ ਫਿਲਮੀ ਕਲਾਕਾਰ ਕਰਮਜੀਤ ਅਨਮੋਲ ਨੇ ਵੀ ਟਵੀਟ ਕਰਕੇ ‘ਕਾਕਾ ਕੌਤਕੀ’ ਦੇ ਚਲੇ ਜਾਣ ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਕਰਮਜੀਤ ਅਨਮੋਲ ਨੇ ਲਿਖਿਆ ਹੈ, ਅਲਵਿਦਾ ਕਾਕਾ ਕੌਤਕੀ ਵੀਰ। ਉਨ੍ਹਾਂ ਨੇ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਕਾਕਾ ਕੌਤਕੀ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਕਾਕਾ ਕੌਤਕੀ ਦੀ ਮ੍ਰਿਤਕ ਦੇਹ ਦਾ ਅੱਜ ਖਰੜ ਵਿਖੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਅਨੇਕਾਂ ਪ੍ਰਸੰਸਕ ਅਤੇ ਸੰਬੰਧੀ ਉਨ੍ਹਾਂ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਿਲ ਹੋਣ ਲਈ ਖਰੜ ਵਿਖੇ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਐਮੀ ਵਿਰਕ ਨੇ ਵੀ ਕਾਕਾ ਦੀ ਇੱਕ ਤਸਵੀਰ ਆਪਣੇ ਸ਼ੋਸ਼ਲ ਮੀਡੀਆ ਖਾਤੇ ਤੇ ਸਾਂਝੀ ਕੀਤੀ ਹੈ। ਜਿਸ ਵਿਚ ਉਨ੍ਹਾਂ ਲਿਖਿਆ- ਵਾਹਿਗੁਰੂ ਜੀ, ਅਲਵਿਦਾ ਬਾਈ, ਸੱਚੀ ਯਕੀਨ ਨਹੀਂ ਹੋ ਰਿਹਾ, ਸੱਚੀ ਬਹੁਤ ਹੀ ਵੱਡੇ ਦਿਲ ਦਾ ਬੰਦਾ ਸੀ ਕਾਕਾ ਬਾਈ, ਵਾਹਿਗੁਰੂ ਆਪਣੇ ਚਰਨਾਂ ਚ ਨਿਵਾਸ ਬਖਸ਼ਣ।

Leave a Reply

Your email address will not be published. Required fields are marked *